. GurShabad Ratanakar Mahankosh Index: :- SearchGurbani.com
SearchGurbani.com

Gur Shabad Ratanakar Mahankosh

                                                            

Browse by letter

Here are the results for the letter from Gur Shabad Ratanakar Mahankosh

Showing words to 17950 of 68671 Search Page

ਕਚਾਰੂ - kachārū - कचारू
ਕਚਾਲੂ - kachālū - कचालू
ਸੰਗ੍ਯਾ- ਅਰਵੀ (ਗਾਗਟੀ) ਦੀ ਜਾਤਿ ਦਾ ਇੱਕ ਕੰਦ, ਜੋ ਆਲੂ ਦੀ ਤਰਾਂ ਜ਼ਮੀਨ ਵਿੱਚ ਹੁੰਦਾ ਹੈ. ਇਹ ਲੇਸਦਾਰ ਅਤੇ ਜ਼ਿਮੀਕੰਦ ਦੀ ਤਰਾਂ ਤੇਜ਼ ਹੁੰਦਾ ਹੈ ਅਤੇ ਕਫਕਾਰਕ ਹੈ ਇਸ ਨੂੰ ਉਬਾਲ ਕੇ ਖਟਾਈ ਨਾਲ ਮਿਲਾਕੇ ਖਾਂਦੇ ਹਨ. ਤਰਕਾਰੀ ਭੀ ਚੰਗੀ ਬਣਦੀ ਹੈ. ਇਸ ਦੇ ਪੱਤਿਆਂ ਦੇ ਪਤੌੜ ਪਕਾਉਂਦੇ ਹਨ. "ਸ਼ਕਰ ਕਚਾਰੂ ਲ੍ਯਾਏ." (ਚਰਿਤ੍ਰ ੨੪) L. Arum Colocasia.
संग्या- अरवी (गागटी) दी जाति दा इॱक कंद, जो आलू दी तरां ज़मीन विॱच हुंदा है. इह लेसदार अते ज़िमीकंद दी तरां तेज़ हुंदा है अते कफकारक है इस नूं उबाल के खटाई नाल मिलाके खांदे हन. तरकारी भी चंगी बणदी है. इस दे पॱतिआं दे पतौड़ पकाउंदे हन. "शकर कचारू ल्याए." (चरित्र २४) L. Arum Colocasia.
ਕਚੀ ਸਾਰੀ - kachī sārī - कची सारी
ਕੱਚੀ ਨਰਦ. ਦੇਖੋ, ਪੱਕੀ ਸਾਰੀ. "ਆਪੇ ਧਰਿ ਦੇਖਹਿ ਕਚੀ ਪਕੀ ਸਾਰੀ." (ਮਾਝ ਅਃ ਮਃ ੩)
कॱची नरद. देखो, पॱकी सारी. "आपे धरि देखहि कची पकी सारी." (माझ अः मः ३)
ਕਚੀਚੀ - kachīchī - कचीची
ਸੰਗ੍ਯਾ- ਕ੍ਰੋਧ ਨਾਲ ਦੰਦਾਂ ਨੂੰ ਕਚ ਕਚ ਕਰਨਾ. ਦੰਦ ਪੀਹਣੇ.
संग्या- क्रोध नाल दंदां नूं कच कच करना. दंद पीहणे.
ਕਚੀ ਚੋਲੀ - kachī cholī - कची चोली
ਵਿ- ਨਾਪਾਇਦਾਰ ਪੋਸ਼ਾਕ. ਭਾਵ- ਬਿਨਸਨਹਾਰ ਦੇਹ. "ਕਾਮ ਕ੍ਰੋਧ ਦੀ ਕਚੀ ਚੋਲੀ." (ਮਾਰੂ ਸੋਲਹੇ ਮਃ ੧)
वि- नापाइदार पोशाक. भाव- बिनसनहार देह. "काम क्रोध दी कची चोली." (मारू सोलहे मः १)
ਕਚੀ ਧਾਤੁ - kachī dhhātu - कची धातु
ਖਾਨਿ ਤੋਂ ਨਿਕਲੀ ਹੋਈ ਧਾਤੁ, ਜੋ ਸੋਧੀ ਨਹੀਂ ਗਈ. ਭਾਵ- ਸੰਸਕਾਰ ਰਹਿਤ ਪੁਰਖ.
खानि तों निकली होई धातु, जो सोधी नहीं गई. भाव- संसकार रहित पुरख.
ਕਚੀ ਬਾਣੀ - kachī bānī - कची बाणी
ਸੰਗ੍ਯਾ- ਅਮਲ ਤੋਂ ਬਿਨਾਂ ਕੇਵਲ ਵਾਕ੍ਯਰਚਨਾ। ੨. ਸ਼੍ਰੀ ਗੁਰੂ ਨਾਨਕ ਦੇਵ ਸਿੱਧਾਂਤ ਤੋਂ ਵਿਰੁੱਧ ਬਾਣੀ. "ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ." (ਅਨੰਦੁ)
संग्या- अमल तों बिनां केवल वाक्यरचना। २. श्री गुरू नानक देव सिॱधांत तों विरुॱध बाणी. "सतिगुरू बिना होर कची है बाणी." (अनंदु)
ਕਚੀਮਤਿ - kachīmati - कचीमति
ਦ੍ਰਿੜ੍ਹਸ਼੍ਰੱਧਾ ਰਹਿਤ ਬੁੱਧਿ. "ਕਚੀ ਮਤਿ ਫੀਕਾ ਮੁਖਿ ਬੋਲ." (ਮਾਰੂ ਸੋਲਹੇ ਮਃ ੩)
द्रिड़्हश्रॱधा रहित बुॱधि. "कची मतिफीका मुखि बोल." (मारू सोलहे मः ३)
ਕਚੁ - kachu - कचु
ਸੰਗ੍ਯਾ- ਕੰਚ. ਕਾਂਚ. ਕੱਚ। ੨. ਵਿ- ਕੱਚ ਰੰਗਾ. "ਨਾ ਭਗਵਾ ਨ ਕਚੁ." (ਵਾਰ ਮਾਰੂ ੧. ਮਃ ੧)
संग्या- कंच. कांच. कॱच। २. वि- कॱच रंगा. "ना भगवा न कचु." (वार मारू १. मः १)
ਕਚੁਨਿਕਚੁ - kachunikachu - कचुनिकचु
ਦੇਖੋ, ਕਚਨਕਦ. "ਜੋ ਮਰਿ ਜੰਮੈ ਸੁ ਕਚੁ ਨਿਕਚੁ." (ਵਾਰ ਆਸਾ)
देखो, कचनकद. "जो मरि जंमै सु कचु निकचु." (वार आसा)
ਕਚੁਪਾਰਕੈ - kachupārakai - कचुपारकै
ਵਾ- ਕਚ (ਕੇਸ) ਉਪਾੜਕੈ (ਪੁੱਟਕੇ). "ਸਿਰੋ ਕਚੁਪਾਰਕੈ." (ਚਰਿਤ੍ਰ ੧੫੦)
वा- कच (केस) उपाड़कै (पुॱटके). "सिरो कचुपारकै." (चरित्र १५०)
ਕਚੂਆ - kachūā - कचूआ
ਵਿ- ਕੱਚਾ. "ਮਨਮੁਖ ਰੰਗ ਕਸੁੰਭ ਹੈ ਕਚੂਆ." (ਮਾਲੀ ਮਃ ੪) ੨. ਕੰਚਰੰਗਾ. ਕੰਚਈ। ੩. ਦੇਖੋ, ਕੰਚੂਆ.
वि- कॱचा. "मनमुख रंग कसुंभ है कचूआ." (माली मः ४) २. कंचरंगा. कंचई। ३. देखो, कंचूआ.
ਕਚੂਰ - kachūra - कचूर
ਸੰ. ਕਚੂਰ. ਸੰਗ੍ਯਾ- ਜੰਗਲੀ ਹਲਦੀ. ਇਹ ਕਈ ਦਵਾਈਆਂ ਵਿੱਚ ਵਰਤੀਦੀ ਹੈ. L. Curcuma Zerumbet.
सं. कचूर. संग्या- जंगली हलदी. इह कई दवाईआं विॱच वरतीदी है. L. Curcuma Zerumbet.
ਕਚੌਰੀ - kachaurī - कचौरी
ਸੰਗ੍ਯਾ- ਇੱਕ ਪ੍ਰਕਾਰ ਦੀ ਪੂਰੀ, ਜਿਸ ਦੀ ਤਹਿ ਅੰਦਰ ਪੀਠੀ ਆਦਿਕ ਦੇ ਕੇ ਘੀ ਵਿੱਚ ਤਲਦੇ ਹਨ. ਇਸ ਦਾ ਮੂਲ ਘ੍ਰਿਤਚੌਰੀ (ਘੀ ਚੁਰਾਉਣ ਵਾਲੀ) ਹੈ.
संग्या- इॱक प्रकार दी पूरी, जिस दी तहि अंदर पीठी आदिक दे के घी विॱच तलदे हन. इस दा मूल घ्रितचौरी (घी चुराउण वाली) है.
ਕੱਚਾ - kachā - कॱचा
ਦੇਖੋ, ਕਚਾ.
देखो, कचा.
ਕੱਚਾ ਬੋਲਾ - kachā bolā - कॱचा बोला
ਖ਼ਾ. ਉਹ ਵਾਕ ਜੋ ਖਾਲਸੇ ਦੀ ਬੋਲਚਾਲ ਅਤੇ ਮਰਯਾਦਾ ਦੇ ਵਿਰੁੱਧ ਹੈ. ਜੈਸੇ- ਪ੍ਰਸਾਦੇ ਦੀ ਥਾਂ ਰੋਟੀ, ਫਕਣ ਦੀ ਥਾਂ ਖਾਣਾ, ਦਸਤਾਰੇ ਦੀ ਥਾਂ ਪਗੜੀ ਆਦਿ.
ख़ा. उह वाक जो खालसे दी बोलचाल अते मरयादा दे विरुॱध है. जैसे- प्रसादे दी थां रोटी, फकण दी थां खाणा, दसतारे दी थां पगड़ी आदि.
ਕੱਚੀ ਸਾਰੀ - kachī sārī - कॱची सारी
ਦੇਖੋ, ਕਚੀ ਸਾਰੀ.
देखो, कची सारी.
ਕੱਚੀ ਰਸੋਈ - kachī rasoī - कॱची रसोई
ਕੱਚੀ ਰੋਟੀ - kachī rotī - कॱची रोटी
ਹਿੰਦੂਮਤ ਅਨੁਸਾਰ ਉਹ ਭੋਜਨ ਜੋ ਪਾਣੀ ਵਿੱਚ ਪਕਾਇਆ ਗਿਆ ਹੈ.#ਜੈਸੇ- ਦਾਲ ਰੋਟੀ ਅਤੇ ਉਬਲੇ ਹੋਏ ਚਾਵਲ ਆਦਿ. ਦੇਖੋ, ਪੱਕੀ ਰਸੋਈ.
हिंदूमत अनुसार उह भोजन जो पाणी विॱच पकाइआ गिआ है.#जैसे- दाल रोटी अते उबले होए चावल आदि. देखो, पॱकी रसोई.
ਕਛ - kachha - कछ
ਦੇਖੋ, ਕਛੁ। ੨. ਦੇਖੋ, ਕੱਛ। ੩. ਕੱਛਪ. ਕੱਛੂ. ਦੇਖੋ, ਕੱਛਪ ਅਵਤਾਰ.
देखो, कछु। २. देखो, कॱछ। ३. कॱछप. कॱछू. देखो, कॱछप अवतार.
ਕਛਉਟੀ - kachhautī - कछउटी
ਸੰਗ੍ਯਾ- ਕੱਛੋਟਿਕਾ. ਛੋਟੀ ਕੱਛ. ਜਾਂਘੀਆ. ਕਛਨੀ. "ਕਰਮ ਕਰਿ ਕਛਉਟੀ ਮਫੀਟਸਿ ਰੀ." (ਧਨਾ ਤ੍ਰਿਲੋਚਨ)
संग्या- कॱछोटिका. छोटी कॱछ. जांघीआ. कछनी. "करम करि कछउटी मफीटसि री." (धना त्रिलोचन)
ਕਛਹਿਰਾ - kachhahirā - कछहिरा
ਅਮ੍ਰਿਤਧਾਰੀ ਸਿੰਘ ਦੀ ਮੁਹਰੀਦਾਰ ਕੱਛ.
अम्रितधारी सिंघ दी मुहरीदार कॱछ.
ਕਛ ਕੂਰਮ - kachh kūrama - कछकूरम
ਦੇਖੋ, ਕਛ ੩. ਅਤੇ ਕੂਰਮ ੫.
देखो, कछ ३. अते कूरम ५.
ਕਛਣਾ - kachhanā - कछणा
ਕ੍ਰਿ- ਖੇਤੀ ਦੀ ਕਕ੍ਸ਼ਾ (ਹੱਦ) ਨੂੰ ਮਿਣਨਾ। ੨. ਬ੍ਯੋਂਤਣਾ. ਲੜ (ਕਕ੍ਸ਼ਾ) ਦੀ ਬ੍ਯੌਂਤ ਕਰਨੀ. "ਕੂੜਾ ਕਪੜੁ ਕਛੀਐ." (ਵਾਰ ਸੂਹੀ ਮਃ ੧)
क्रि- खेतीदी कक्शा (हॱद) नूं मिणना। २. ब्योंतणा. लड़ (कक्शा) दी ब्यौंत करनी. "कूड़ा कपड़ु कछीऐ." (वार सूही मः १)
ਕਛਣੀ - kachhanī - कछणी
ਕੱਛੂ ਦੀ ਮਦੀਨ. ਕੱਛਪੀ। ੨. ਕੱਛਪ ਅਵਤਾਰ ਦੀ ਸ਼ਕਤਿ.
कॱछू दी मदीन. कॱछपी। २. कॱछप अवतार दी शकति.

Browse by letter