. GurShabad Ratanakar Mahankosh Index: :- SearchGurbani.com
SearchGurbani.com

Gur Shabad Ratanakar Mahankosh

                                                            

Browse by letter

Here are the results for the letter from Gur Shabad Ratanakar Mahankosh

Showing words to 20775 of 68671 Search Page

ਕੁਹਾੜੀ - kuhārhī - कुहाड़ी
ਸੰਗ੍ਯਾ- ਕੁਠਾਰ. ਕੁਠਾਰੀ ਦੇਖੋ, ਕੁਠਾਰ.
संग्या- कुठार. कुठारी देखो, कुठार.
ਕੁਹਿ - kuhi - कुहि
ਕ੍ਰਿ. ਵਿ- ਕੁਹਕੇ. ਜਿਬਹਿ ਕਰਕੇ. "ਕੁਹਿ ਬਕਰਾ ਰਿੰਨਿ ਖਾਇਆ." (ਵਾਰ ਆਸਾ)
क्रि. वि- कुहके. जिबहि करके. "कुहि बकरा रिंनि खाइआ." (वार आसा)
ਕੁਹਿਲ - kuhila - कुहिल
ਸੰ. ਕੁਹਲਿ. ਵਿ- ਪਾਨ ਸਹਿਤ ਹੈ ਜਿਸ ਦਾ ਮੁਖ. ਪਾਨਾਂ ਦੇ ਰੰਗ ਨਾਲ ਜਿਸ ਨੇ ਹੋਠ ਲਾਲ ਕੀਤੇ ਹਨ। ੨. ਦੇਖੋ, ਕੁਹਲ.
सं. कुहलि. वि- पान सहित है जिस दा मुख. पानां दे रंग नाल जिस ने होठ लाल कीते हन। २. देखो, कुहल.
ਕੁਹਿਲਨ - kuhilana - कुहिलन
ਵਿ- ਕੱਜਲ ਲਾਉਣ ਅਤੇ ਨੇਤ੍ਰਾਂ ਦੇ ਹਾਵ ਭਾਵ ਵਿਖਾਉਣ ਵਾਲੀ ਇਸਤ੍ਰੀ. ਦੇਖੋ, ਕੁਹ਼ਲ. "ਲੰਙੀ ਹੈ ਕੁਹਿਲਨ ਆਵਈ ਪਰਵੇਲਿ ਪਿਆਰੀ." (ਭਾਗੁ) ਪਰਾਈ ਕਸਲਾਖੀ ਚਪਲਾ ਇਸਤ੍ਰੀ ਭਾਵੇਂ ਲੰਙੀ ਹੈ, ਪਰ ਵਿਸਈ ਨੂੰ ਪਿਆਰੀ ਲਗਦੀ ਹੈ.
वि- कॱजल लाउण अते नेत्रां दे हाव भाव विखाउण वाली इसत्री. देखो, कुह़ल. "लंङी है कुहिलन आवई परवेलि पिआरी." (भागु) पराई कसलाखी चपलाइसत्री भावें लंङी है, पर विसई नूं पिआरी लगदी है.
ਕੁਹੀ - kuhī - कुही
ਸੰ. ਕੁਧਿ. ਸੰਗ੍ਯਾ- ਬਾਜ਼ ਦੀ ਕ਼ਿਸਮ ਦਾ ਇੱਕ ਸ਼ਿਕਾਰੀ ਪੰਛੀ, ਜੋ ਸ੍ਯਾਹਚਸ਼ਮ ਹੁੰਦਾ ਹੈ. ਇਸ ਨੂੰ ਸ਼ਾਹੀਨ ਕੁਹੀ ਆਖਿਆ ਜਾਂਦਾ ਹੈ. ਇਸ ਦਾ ਕੱਦ ਲਗੜ ਬਰੋਬਰ ਹੁੰਦਾ ਹੈ. ਇਸ ਵਿੱਚ ਸਭ ਸਿਫਤਾਂ ਬਹਿਰੀ ਜੇਹੀਆਂ ਹੁੰਦੀਆਂ ਹਨ. ਇਹ ਮਦੀਨ ਹੈ. ਇਸ ਦੇ ਨਰ ਦਾ ਨਾਉਂ ਕੋਹੀਲਾ ਹੈ. ਇਸ ਦਾ ਰੰਗ ਸੁਰਖੀ ਮਿਲਿਆ ਕਾਲਾ ਹੈ. ਕਿਸੇ ਕਿਸੇ ਦਾ ਖਾਕੀ ਭੀ ਹੁੰਦਾ ਹੈ. ਇਹ ਪੰਜਾਬੀ ਪੰਛੀ ਨਹੀਂ, ਵਿਦੇਸ਼ ਤੋਂ ਸਰਦੀ ਦੇ ਸ਼ੁਰੂ ਵਿੱਚ ਆਉਂਦਾ ਹੈ. ਸਿਖਾਈ ਹੋਈ ਕੁਹੀ ਚੰਗਾ ਸ਼ਿਕਾਰ ਕਰਦੀ ਹੈ. ਖਾਸ ਕਰਕੇ ਮੁਰਗਾਬੀਆਂ ਦਾ ਸ਼ਿਕਾਰ ਇਸ ਨਾਲ ਬਹੁਤ ਅੱਛਾ ਹੁੰਦਾ ਹੈ. ਜਿਸ ਝੀਲ ਵਿੱਚ ਮੁਰਗਾਬੀਆਂ ਬੈਠੀਆਂ ਹੋਣ ਇਹ ਉਸ ਉਤੇ ਮੰਡਲਾਉਣ ਲਗਦੀ ਹੈ. ਇਸ ਦੇ ਡਰ ਤੋਂ ਮੁਰਗਾਬੀਆਂ ਉਡਦੀਆਂ ਨਹੀਂ. ਸ਼ਿਕਾਰੀ ਬੰਦੂਕ ਨਾਲ ਖੂਬ ਸ਼ਿਕਾਰ ਕਰਦਾ ਹੈ. ਬੰਦੂਕ ਦੀ ਆਵਾਜ਼ ਨਾਲ ਜਦ ਮੁਰਗਾਬੀਆਂ ਉਡਦੀਆਂ ਹਨ ਤਦ ਕੁਹੀ ਉਨ੍ਹਾਂ ਦੇ ਉੱਪਰ ਚੱਕਰ ਬੰਨ੍ਹ ਲੈਂਦੀ ਹੈ. ਉਹ ਡਰਦੀਆਂ ਫੇਰ ਝੀਲ ਤੇ ਹੀ ਆ ਬੈਠਦੀਆਂ ਹਨ, ਜਿਸ ਤੋਂ ਸ਼ਿਕਾਰੀ ਨੂੰ ਬਹੁਤ ਸ਼ਿਕਾਰ ਮਿਲ ਜਾਂਦਾ ਹੈ. ਜੇ ਇਸ ਦਾ ਬੱਚਾ ਪਾਲਿਆ ਜਾਵੇ ਤਾਂ ਬਾਜ਼ ਵਾਂਙ ਕਈ ਵਰ੍ਹੇ ਸ਼ਿਕਾਰੀ ਪਾਸ ਰਹਿੰਦਾ ਹੈ. Falco Peregrinator. "ਸੀਹਾਂ ਬਾਜਾਂ ਚਰਗਾਂ ਕੁਹੀਆਂ ਇਨਾਂ ਖਵਾਲੇ ਘਾਹੁ." (ਵਾਰ ਮਾਝ ਮਃ ੧) ਦੇਖੋ, ਸ਼ਿਕਾਰੀ ਪੰਛੀ। ੨. ਖ਼ਾ. ਦਾਤੀ (ਦਾਤ੍ਰੀ). ਘਾਹ ਵੱਢਣ ਦਾ ਦੰਦੇਦਾਰ ਸੰਦ.
सं. कुधि. संग्या- बाज़ दी क़िसम दा इॱक शिकारी पंछी, जो स्याहचशम हुंदा है. इस नूं शाहीन कुही आखिआ जांदा है. इस दा कॱद लगड़ बरोबर हुंदा है. इस विॱच सभ सिफतां बहिरी जेहीआं हुंदीआं हन. इह मदीन है. इस दे नर दा नाउं कोहीला है. इस दा रंग सुरखी मिलिआ काला है. किसे किसे दा खाकी भी हुंदा है. इह पंजाबी पंछी नहीं, विदेश तों सरदी दे शुरू विॱच आउंदा है. सिखाई होई कुही चंगा शिकार करदी है. खास करके मुरगाबीआं दा शिकार इस नाल बहुत अॱछा हुंदा है. जिस झील विॱच मुरगाबीआं बैठीआं होण इह उस उते मंडलाउण लगदी है. इस दे डर तों मुरगाबीआं उडदीआं नहीं. शिकारी बंदूक नाल खूब शिकार करदा है. बंदूक दी आवाज़ नाल जद मुरगाबीआं उडदीआं हन तद कुही उन्हां दे उॱपर चॱकर बंन्ह लैंदी है. उह डरदीआं फेर झील ते ही आ बैठदीआं हन, जिस तों शिकारी नूं बहुत शिकार मिल जांदा है. जे इस दा बॱचा पालिआ जावे तां बाज़ वांङ कई वर्हे शिकारी पास रहिंदा है. Falco Peregrinator. "सीहां बाजां चरगां कुहीआं इनां खवाले घाहु." (वार माझ मः १) देखो, शिकारी पंछी। २. ख़ा. दाती (दात्री). घाह वॱढण दा दंदेदार संद.
ਕੁਹੀ ਦਾ ਸ਼ਿਕਾਰ - kuhī dhā shikāra - कुही दाशिकार
ਸੰਗ੍ਯਾ- ਕੁਹੀ ਪੰਛੀ ਨਾਲ ਜਾਨਵਰਾਂ ਦਾ ਸ਼ਿਕਾਰ ਖੇਡਣਾ। ੨. ਖ਼ਾ. ਦਾਤੀ (ਦਾਤ੍ਰੀ) ਨਾਲ ਘਾਹ ਵੱਢਣਾ.
संग्या- कुही पंछी नालजानवरां दा शिकार खेडणा। २. ख़ा. दाती (दात्री) नाल घाह वॱढणा.
ਕੁਹੀਰ - kuhīra - कुहीर
ਸੰ. कुहेडी ਕੁਹੇੜੀ. ਸੰਗ੍ਯਾ- ਧੁੰਦ. ਪੌਣ ਵਿੱਚ ਜਲ ਦੇ ਬਰੀਕ ਕਿਣਕੇ ਠੰਡ ਨਾਲ ਗਾੜ੍ਹੇ ਹੋਏ ਹੋਏ ਕੁਹਰਾ. "ਜੈਸੇ ਕੁਹੀਰ ਨਿਵਾਰ ਕਰੈ ਹੁਇ ਸੂਰ ਉਦੈ ਮੁਖ ਤ੍ਯੋਂ ਪ੍ਰਗਟਾਈ." (ਨਾਪ੍ਰ)
सं. कुहेडी कुहेड़ी. संग्या- धुंद. पौण विॱच जल दे बरीक किणके ठंड नाल गाड़्हे होए होए कुहरा. "जैसे कुहीर निवार करै हुइ सूर उदै मुख त्यों प्रगटाई." (नाप्र)
ਕੁਹੀਲਾ - kuhīlā - कुहीला
ਦੇਖੋ, ਕੁਹੀ ਅਤੇ ਕੋਹੀਲਾ.
देखो, कुही अते कोहीला.
ਕੁਹੀੜ - kuhīrha - कुहीड़
ਦੇਖੋ, ਕੁਹੀਰ। ੨. ਉਹ ਲੱਕੜ, ਜਿਸ ਉੱਪਰ ਚੜਸ (ਚਰਸਾ) ਚਲਾਉਣ ਲਈ ਚਕ੍ਰ (ਭੌਣ) ਰਖਿਆ ਜਾਂਦਾ ਹੈ.
देखो, कुहीर। २. उह लॱकड़, जिस उॱपर चड़स (चरसा) चलाउण लई चक्र (भौण) रखिआ जांदा है.
ਕੁਹੁਕ - kuhuka - कुहुक
ਸੰ. ਸੰਗ੍ਯਾ- ਪੰਛੀਆਂ ਦੀ ਮਿੱਠੀ ਧੁਨਿ. ਕੁਹ ਕੁਹ ਦੀ ਆਵਾਜ਼। ੨. ਦੇਖੋ, ਕੁਹਕ.
सं. संग्या- पंछीआं दी मिॱठी धुनि. कुह कुह दी आवाज़। २. देखो, कुहक.
ਕੁਹੁਕਬਾਣ - kuhukabāna - कुहुकबाण
ਇੱਕ ਪ੍ਰਕਾਰ ਦਾ ਤੀਰ, ਜਿਸ ਦੀ ਮੁਖੀ ਵਿੱਚ ਛੇਕ ਹੁੰਦਾ ਹੈ. ਜਦ ਤੇਜ਼ੀ ਨਾਲ ਤੀਰ ਚਲਦਾ ਹੈ ਤਦ ਸੀਟੀ ਜੇਹੀ ਆਵਾਜ਼ ਹੁੰਦੀ ਹੈ. "ਤੇਗ ਤੀਰ ਤੁਫੰਗ ਤਬਰਰੁ¹ ਕੁਹੁਕਬਾਣ ਅਨੰਤ." (ਚੰਡੀ ੨) ਕਿਤਨਿਆਂ ਦਾ ਖਿਆਲ ਹੈ ਕਿ ਬਾਂਸ ਦੀ ਫੱਟੀਆਂ ਜੋੜਕੇ ਇਹ ਤੀਰ ਬਣਦਾ ਹੈ ਅਤੇ ਚਲਣ ਸਮੇਂ ਧੁਨਿ ਕਰਦਾ ਹੈ.
इॱक प्रकार दा तीर, जिस दी मुखी विॱच छेक हुंदा है. जद तेज़ी नाल तीर चलदा है तद सीटी जेही आवाज़ हुंदी है. "तेग तीर तुफंग तबररु¹ कुहुकबाण अनंत." (चंडी २) कितनिआं दा खिआल है कि बांस दी फॱटीआं जोड़के इह तीर बणदा है अते चलण समें धुनि करदा है.
ਕੁਹੁਕਿਅੜਾ - kuhukiarhā - कुहुकिअड़ा
ਦੇਖੋ, ਕੁਹੁਕ. "ਮੋਰ ਕੁਹੁਕਿਅੜਾ ਸਬਦ ਮੁਖਿ ਪਾਇਆ." (ਗਉ ਮਃ ੪)
देखो, कुहुक. "मोर कुहुकिअड़ा सबद मुखि पाइआ." (गउ मः ४)
ਕੁਹੂ - kuhū - कुहू
ਸੰ. ਸੰਗ੍ਯਾ- ਮੌਸ. ਅਮਾਵਸ. ਮਸ੍ਯਾ। ੨. ਮੋਰ ਅਥਵਾ ਕੋਕਿਲਾ (ਕੋਇਲ) ਦੀ ਧੁਨਿ। ੩. ਪੁਰਾਣਾਂ ਵਿੱਚ ਕਾਬੁਲ (ਕੁਭਾ) ਨਦੀ ਦਾ ਨਾਉਂ ਭੀ ਕੁਹੂ ਲਿਖਿਆ ਹੈ.
सं. संग्या- मौस. अमावस. मस्या। २. मोर अथवा कोकिला (कोइल) दी धुनि। ३. पुराणां विॱच काबुल (कुभा) नदी दा नाउं भी कुहू लिखिआ है.
ਕੁਹੂਕ - kuhūka - कुहूक
ਦੇਖੋ, ਕੁਹੁਕ.
देखो, कुहुक.
ਕੁਹੂਕੰਠ - kuhūkantdha - कुहूकंठ
ਸੰਗ੍ਯਾ- ਕੋਕਿਲਾ. ਕੋਇਲ, ਜੋ ਕੰਠ ਤੋਂ ਕੁਹੂ ਕੁਹੂ ਸ਼ਬਦ ਕਰਦੀ ਹੈ। ੨. ਵਿ- ਕੋਕਿਲਾ ਜੇਹਾ ਸੁਰੀਲਾ ਹੈ ਜਿਸ ਦਾ ਗਲਾ.
संग्या- कोकिला. कोइल, जो कंठ तों कुहू कुहू शबद करदी है। २. वि- कोकिला जेहा सुरीला है जिस दा गला.
ਕੁਹੇਤ - kuhēta - कुहेत
ਸੰਗ੍ਯਾ- ਅਹਿਤ. ਸਨੇਹ ਦਾ ਅਭਾਵ। ੨. ਕਪਟ ਦਾ ਪਿਆਰ. ਉਹ ਹਿਤ, ਜਿਸ ਦਾ ਫਲ ਦੁਖਦਾਈ ਹੈ.
संग्या- अहित. सनेह दा अभाव। २. कपट दा पिआर. उह हित, जिस दा फल दुखदाई है.
ਕੁਹੇਲਾ - kuhēlā - कुहेला
ਸੰਗ੍ਯਾ- ਦੇਖੋ, ਕੋਹੀਲਾ.
संग्या-देखो, कोहीला.
ਕੁਹੇੜੀ - kuhērhī - कुहेड़ी
ਦੇਖੋ, ਕੁਹੀਰ.
देखो, कुहीर.
ਕੁਕਹ - kukaha - कुकह
ਸੰਗ੍ਯਾ- ਪਿਲਛੀ. ਨਦੀ ਕਿਨਾਰੇ ਹੋਣ ਵਾਲਾ ਲੰਮਾ ਘਾਹ, ਜਿਸ ਦੀਆਂ ਟੋਕਰੀਆਂ ਬਣਦੀਆਂ ਹਨ. "ਕੁਕਹ ਕਾਹਸਿ ਫੁਲੇ." (ਤੁਖਾ ਬਾਰਹਮਾਹਾ) ਪਿਲਛੀ ਅਤੇ ਕਾਂਹੀਂ ਫੁੱਲੀ ਹੈ. ਭਾਵ- ਰੋਮ ਚਿੱਟੇ ਹੋ ਗਏ ਹਨ। ੨. ਕੌਕਯੀ. ਸਰਦ ਰੁੱਤ ਵਿੱਚ ਹੋਣ ਵਾਲੇ ਧਾਨ.
संग्या- पिलछी. नदी किनारे होण वाला लंमा घाह, जिस दीआं टोकरीआं बणदीआं हन. "कुकह काहसि फुले." (तुखा बारहमाहा) पिलछी अते कांहीं फुॱली है. भाव- रोम चिॱटे हो गए हन। २. कौकयी. सरद रुॱत विॱच होण वाले धान.
ਕੁਕਟ - kukata - कुकट
ਸੰ. कुक्कुट ਕੁੱਕੁਟ. ਸੰਗ੍ਯਾ- ਮੁਰਗਾ. ਕੁੱਕੜ.
सं. कुक्कुट कुॱकुट. संग्या- मुरगा. कुॱकड़.
ਕੁਕਟੀ - kukatī - कुकटी
ਸੰ. कुक्कुटी ਕੁੱਕੁਟੀ. ਮੁਰਗੀ. ਕੁੱਕੜ ਦੀ ਮਦੀਨ.
सं. कुक्कुटी कुॱकुटी. मुरगी. कुॱकड़ दी मदीन.
ਕੁਕਨਸ - kukanasa - कुकनस
ਕੁਕਨੁਸ - kukanusa - कुकनुस
ਕੁਕਨੂਸ - kukanūsa - कुकनूस
ਯੂ [قُقنُس] ਕ਼ਕ਼ਨੁਸ. ਕੁਕਨੂ. ਆਤਸ਼ਜ਼ਨ. Phoenix. ਯੂਨਾਨੀ ਕਵੀਆਂ ਨੇ ਮੰਨਿਆ ਹੈ ਕਿ ਕ਼ਕ਼ਨੁਸ ਪੰਛੀ ਬਹੁਤ ਰਾਗ ਆਲਾਪਦਾ ਹੈ ਅਤੇ ਬਸੰਤ ਰੁੱਤ ਵਿੱਚ ਦੀਪਕ ਰਾਗ ਦੇ ਗਾਉਣ ਕਰਕੇ ਭਸਮ ਹੋ ਜਾਂਦਾ ਹੈ. ਵਰਖਾ ਵਿੱਚ ਉਸ ਦੀ ਭਸਮ ਤੋਂ ਅੰਡਾ ਪੈਦਾ ਹੋ ਕੇ ਉਸ ਵਿੱਚੋਂ ਕ਼ੁਕ਼ਨੁਸ ਦਾ ਜਨਮ ਹੁੰਦਾ ਹੈ. ਇਸ ਦਾ ਨਰ ਮਦੀਨ ਦਾ ਜੋੜਾ ਨਹੀਂ ਹੁੰਦਾ, ਕਿੰਤੂ ਉੱਪਰ ਲਿਖੀ ਰੀਤਿ ਤੋਂ ਹੀ ਇਸ ਦੀ ਉਤਪੱਤੀ ਹੁੰਦੀ ਹੈ.
यू [قُقنُس] क़क़नुस. कुकनू. आतशज़न. Phoenix. यूनानी कवीआं ने मंनिआ है कि क़क़नुस पंछी बहुत राग आलापदा है अते बसंत रुॱत विॱच दीपक राग दे गाउण करके भसम हो जांदा है. वरखा विॱच उस दी भसम तों अंडा पैदा हो के उस विॱचों क़ुक़नुस दा जनम हुंदा है. इस दा नर मदीन दा जोड़ा नहीं हुंदा, किंतू उॱपर लिखी रीति तों ही इस दी उतपॱती हुंदी है.
ਕੁਕਭ - kukabha - कुकभ
ਦੇਖੋ, ਕਕੁਭਾ.
देखो, ककुभा.

Browse by letter