. GurShabad Ratanakar Mahankosh Index: :- SearchGurbani.com
SearchGurbani.com

Gur Shabad Ratanakar Mahankosh

                                                            

Browse by letter

Here are the results for the letter from Gur Shabad Ratanakar Mahankosh

Showing words to 28575 of 68671 Search Page

ਚਿਰਾਯੁ - chirāyu - चिरायु
ਚਿਰਾਯੁਸ਼ - chirāyusha - चिरायुश
ਚਿਰਾਯੁਖ - chirāyukha - चिरायुख
ਵਿ- ਚਿਰਜੀਵੀ. ਵਡੀ. ਉਮਰ ਵਾਲਾ। ੨. ਸੰਗ੍ਯਾ- ਦੇਵਤਾ.
वि- चिरजीवी. वडी. उमर वाला। २. संग्या- देवता.
ਚਿਰਿ - chiri - चिरि
ਸੰ. ਧਾ- ਦੁੱਖ ਦੇਣਾ, ਪੀੜਾ ਕਰਨਾ। ੨. ਸੰਗ੍ਯਾ- ਤੋਤਾ. ਸ਼ੁਕ.
सं. धा- दुॱख देणा, पीड़ा करना। २. संग्या- तोता. शुक.
ਚਿਰੀ - chirī - चिरी
ਕ੍ਰਿ. ਵਿ- ਚਿਰੀਂ. ਚਿਰਕਾਲ ਤੋਂ "ਚਿਰੀ ਵਿਛੁੰਨੇ ਮੇਲਿਅਨੁ." (ਸ੍ਰੀ ਮਃ ੩) ੨. ਸੰਗ੍ਯਾ- ਚਿੜੀ. ਚਟਕਾ.
क्रि. वि- चिरीं. चिरकाल तों "चिरी विछुंने मेलिअनु." (स्री मः ३) २. संग्या- चिड़ी. चटका.
ਚਿਰੀਂ - chirīn - चिरीं
ਦੇਖੋ, ਚਿਰੀ ੧.
देखो, चिरी १.
ਚਿਰੀਆ - chirīā - चिरीआ
ਸੰਗ੍ਯਾ- ਚੇਰੀ. ਦਾਸੀ. ਟਹਿਲਣ. "ਤੇਰੀ ਪ੍ਰਿਯ ਚਿਰੀਆ." (ਸਾਰ ਮਃ ੫) ੨. ਚਿੜੀਆ. ਚਿੜੀ. ਚਟਕਾ.
संग्या- चेरी. दासी. टहिलण. "तेरी प्रिय चिरीआ." (सार मः ५) २. चिड़ीआ. चिड़ी. चटका.
ਚਿਰੀਯਾ - chirīyā - चिरीया
ਦੇਖੋ, ਚਿਰੀਆ ੨. "ਚਿਰੀਯਾ ਬਨ ਮੇ ਚੂਹਕੈਂ ਤਬ ਲੌ." (ਕ੍ਰਿਸਨਾਵ)
देखो, चिरीआ २. "चिरीया बन मे चूहकैं तब लौ." (क्रिसनाव)
ਚਿਰੁ - chiru - चिरु
ਦੇਖੋ, ਚਿਰ. "ਚਿਰੁ ਹੋਆ ਦੇਖੇ ਸਾਰਿੰਗਪਾਨੀ." (ਮਾਝ ਮਃ ੫)
देखो, चिर. "चिरु होआ देखे सारिंगपानी." (माझ मः ५)
ਚਿਰੇ - chirē - चिरे
ਚਿੜੇ. ਖਿਝੇ."ਚਿਰੇ ਚਾਰ ਢੂਕੇ." (ਵਿਚਿਤ੍ਰ) ਖਿਝਕੇ ਚਾਰੇ ਪਾਸਿਓਂ ਢੁੱਕੇ। ੨. ਚਿਰਾ (ਚਿੜਾ) ਦਾ ਬਹੁਵਚਨ.
चिड़े. खिझे."चिरे चार ढूके." (विचित्र) खिझके चारे पासिओं ढुॱके। २. चिरा (चिड़ा) दा बहुवचन.
ਚਿਰੋਕਣਾ - chirokanā - चिरोकणा
ਵਿ- ਚਿਰਕਾਲ ਦਾ. ਦੇਰੀਨਾ.
वि- चिरकाल दा. देरीना.
ਚਿਰੌਂਜੀ - chiraunjī - चिरौंजी
ਸੰਗ੍ਯਾ- ਚਾਰ ਬੀਜਾਂ ਦਾ ਸਮੁਦਾਯ ਇੱਕ ਛਿਲਕੇ ਵਿੱਚ ਹੋਣ ਵਾਲਾ ਇੱਕ ਮੇਵਾ. ਪ੍ਰਿਯਾਲ ਬਿਰਛ ਦੇ ਬੀਜਾਂ ਦੀ ਗਿਰੀ, ਜਿਸਦਾ ਸੁਆਦ ਬਾਦਾਮ ਜੇਹਾ ਹੁੰਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. L. Chironjia aspida. "ਦਾਖ ਚਿਰੌਂਜੀ ਮਿਰਚਾਂ ਆਦਿ." (ਗੁਪ੍ਰਸੂ)
संग्या- चार बीजां दा समुदाय इॱक छिलके विॱच होण वाला इॱक मेवा. प्रियाल बिरछ दे बीजां दी गिरी, जिसदा सुआद बादाम जेहा हुंदा है. इस दी तासीर गरम तर है. L. Chironjia aspida. "दाख चिरौंजी मिरचां आदि." (गुप्रसू)
ਚਿਰੰਕਾਲ - chirankāla - चिरंकाल
ਸੰਗ੍ਯਾ- ਚਿਰਕਾਲ. ਬਹੁਤ ਸਮਾਂ। ੨. ਕ੍ਰਿ. ਵਿ- ਚਿਰ ਪਿੱਛੋਂ ਬਹੁਤ ਦੇਰ ਬਾਦ. "ਚਿਰੰਕਾਲ ਇਹੁ ਦੇਹ ਸੰਜਰੀਆ." (ਗਉ ਮਃ ੫)
संग्या- चिरकाल. बहुत समां। २. क्रि. वि- चिर पिॱछों बहुत देर बाद. "चिरंकाल इहु देह संजरीआ." (गउ मः ५)
ਚਿਰੰਜੀਵ - chiranjīva - चिरंजीव
ਚਿਰੰਜੀਵੀ - chiranjīvī - चिरंजीवी
ਦੇਖੋ, ਚਿਰਜੀਵੀ ਅਤੇ ਚਿਰਾਯੁ.
देखो, चिरजीवी अते चिरायु.
ਚਿਲ - chila - चिल
ਸੰ. चिल्ल् ਧਾ- ਕਪੜੇ ਪਹਿਰਨਾ। ੨. ਦੇਖੋ, ਚਿੱਲ.
सं. चिल्ल् धा- कपड़े पहिरना।२. देखो, चिॱल.
ਚਿਲਕ - chilaka - चिलक
ਸੰਗ੍ਯਾ- ਚਮਕ. ਪ੍ਰਕਾਸ਼. ਲਿਸ਼ਕ.
संग्या- चमक. प्रकाश. लिशक.
ਚਿਲਕਣਾ - chilakanā - चिलकणा
ਕ੍ਰਿ- ਚਮਕਣਾ. ਝਲਕਣਾ. ਲਿਸ਼ਕਣਾ। ੨. ਵਿ- ਚਮਕਣ ਵਾਲਾ. ਚਮਕੀਲਾ. "ਉਜਲੁ ਕੈਹਾ ਚਿਲਕਣਾ." (ਸੂਹੀ ਮਃ ੧)
क्रि- चमकणा. झलकणा. लिशकणा। २. वि- चमकण वाला. चमकीला. "उजलु कैहा चिलकणा." (सूही मः १)
ਚਿਲਕਾ - chilakā - चिलका
ਸੰਗ੍ਯਾ- ਚੇਲਾ. ਸ਼ਿਸ਼੍ਯ. "ਚਿਲਕਾ ਹਨਐਹੈਂ ਅਧਿਕ ਸੁ ਔਰੈਂ." (ਗੁਵਿ ੧੦)
संग्या- चेला. शिश्य. "चिलका हनऐहैं अधिक सु औरैं." (गुवि १०)
ਚਿਲਕਿਓਨੁ - chilakiōnu - चिलकिओनु
ਉਸ ਨੇ ਰੌਸ਼ਨ ਕੀਤਾ. ਪ੍ਰਕਾਸ਼ਿਤ ਕੀਤਾ. "ਕਰਿ ਆਵਾਗੌਣ ਚਿਲਕਿਓਨੁ." (ਵਾਰ ਰਾਮ ੩)
उस ने रौशन कीता. प्रकाशित कीता. "करि आवागौण चिलकिओनु." (वार राम ३)
ਚਿਲਗ਼ੋਜ਼ਾ - chilaghozā - चिलग़ोज़ा
ਫ਼ਾ. [چِلغوزہ] ਸੰਗ੍ਯਾ- ਚੀਲ (ਸਨੋਬਰ) ਦੇ ਫਲ ਵਿੱਚੋਂ ਪੈਦਾ ਹੋਇਆ ਇੱਕ ਮੇਵਾ. ਨਿਓਜ਼ਾ. ਦੇਖੋ, ਨੇਵਜਾ.
फ़ा. [چِلغوزہ] संग्या- चील (सनोबर) दे फल विॱचों पैदा होइआ इॱक मेवा. निओज़ा. देखो, नेवजा.
ਚਿਲਚਿਲਾਤ - chilachilāta - चिलचिलात
ਵਿ- ਚਿਮਚਿਮਾਤ. ਮੱਧਮ ਪ੍ਰਕਾਸ਼ ਸਹਿਤ. "ਰਵਿ ਚਿਲਚਿਲਾਤ" (ਚਰਿਤ੍ਰ ੧੮੩) ੨. ਚਿੱਲਾਉਂਦਾ. ਪੁਕਾਰਦਾ. ਚੀਕਾਂ ਮਾਰਦਾ.
वि- चिमचिमात. मॱधम प्रकाश सहित. "रवि चिलचिलात" (चरित्र १८३) २. चिॱलाउंदा. पुकारदा. चीकां मारदा.
ਚਿਲਤਹ - chilataha - चिलतह
ਚਿਲਤਾ - chilatā - चिलता
ਫ਼ਾ. [چِلتہ] ਸੰਗ੍ਯਾ- ਕੁੜਤੇ ਦੀ ਸ਼ਕਲ ਦਾ ਕਵਚ. ਖ਼ਫ਼ਤਾਨ. "ਚਿਲਤਾ ਕਰਕੈ ਸਭ ਸਾਜ ਹੀ ਸੋਂ ਬਰਨੋ ਹਥਿਆਰ." (ਗੁਰੁ ਸੋਭਾ) "ਬਿਧ੍ਯੰ ਚਿਲਤਿਅੰ ਦ੍ਵਾਲ ਪਾਰੰ ਪਧਾਰੰ." (ਵਿਚਿਤ੍ਰ) ਖ਼ਫ਼ਤਾਨ ਵਿੰਨ੍ਹਕੇ ਪੇਟੀ ਦੇ ਤਸਮੇ ਤੋਂ ਤੀਰ ਪਾਰ ਹੋ ਗਿਆ. ਕਈ ਅਞਾਣ ਲਿਖਾਰੀਆਂ ਨੇ "ਚਿਲਕਤੰ" ਪਾਠ ਲਿਖ ਦਿੱਤਾ ਹੈ.
फ़ा. [چِلتہ] संग्या- कुड़ते दी शकल दा कवच. ख़फ़तान. "चिलता करकै सभ साज ही सों बरनो हथिआर." (गुरु सोभा) "बिध्यं चिलतिअं द्वाल पारं पधारं." (विचित्र) ख़फ़तान विंन्हके पेटी दे तसमे तों तीर पार हो गिआ. कई अञाण लिखारीआं ने "चिलकतं" पाठ लिख दिॱता है.
ਚਿਲਮ - chilama - चिलम
ਫ਼ਾ. [چِلم] ਪਿਆਲੇ ਦੀ ਸ਼ਕਲ ਦਾ ਇੱਕ ਮਿੱਟੀ ਦਾ ਪਾਤ੍ਰ, ਜਿਸ ਵਿੱਚ ਚਰਸ ਤਮਾਕੂ ਆਦਿ ਉੱਤੇ ਅੱਗ ਰੱਖਕੇ ਅਨੇਕ ਲੋਕ ਧੂੰਆਂ ਪੀਂਦੇ (ਖਿੱਚਦੇ) ਹਨ.
फ़ा. [چِلم] पिआले दी शकल दा इॱक मिॱटी दा पात्र, जिस विॱच चरस तमाकू आदि उॱते अॱग रॱखके अनेक लोक धूंआं पींदे (खिॱचदे) हन.

Browse by letter