. GurShabad Ratanakar Mahankosh Index: :- SearchGurbani.com
SearchGurbani.com

Gur Shabad Ratanakar Mahankosh

                                                            

Browse by letter

Here are the results for the letter from Gur Shabad Ratanakar Mahankosh

Showing words to 28900 of 68671 Search Page

ਚੂਨੀ - chūnī - चूनी
ਸੰਗ੍ਯਾ- ਮਾਣਿਕ ਦੀ ਕਣੀ. ਲਾਲ ਰਤਨ ਦਾ ਛੋਟਾ ਟੁਕੜਾ। ੨. ਚੁੰਨੀ. ਚੁਨਰੀ.
संग्या- माणिक दी कणी. लाल रतन दा छोटा टुकड़ा। २. चुंनी. चुनरी.
ਚੂਨੀਆਂ - chūnīān - चूनीआं
ਦੇਖੋ, ਚੂਹਣੀਆਂ। ੨. ਚੂਨੀ ਦਾ ਬਹੁਵਚਨ.
देखो, चूहणीआं। २. चूनी दा बहुवचन.
ਚੂਨੀਮੰਡੀ - chūnīmandī - चूनीमंडी
ਲਹੌਰ ਦਾ ਇੱਕ ਬਾਜ਼ਾਰ, ਜਿਸ ਵਿੱਚ ਗੁਰੂ ਰਾਮਦਾਸ ਸਾਹਿਬ ਦਾ ਜਨਮ ਅਸਥਾਨ ਹੈ. ਦੇਖੋ, ਲਹੌਰ.
लहौर दा इॱक बाज़ार, जिस विॱच गुरू रामदास साहिब दा जनम असथान है. देखो, लहौर.
ਚੂਪ - chūpa - चूप
ਦੇਖੋ, ਚੁਪ. "ਸਹਜੇ ਚੂਪ ਸਹਜੇ ਹੀ ਜਪਨਾ." (ਗਉ ਅਃ ਮਃ ੫) ੨. ਦੇਖੋ, ਚੂਪਨਾ.
देखो, चुप. "सहजे चूप सहजे ही जपना." (गउ अः मः ५) २. देखो, चूपना.
ਚੂਪਣਾ - chūpanā - चूपणा
ਚੂਪਨਾ - chūpanā - चूपना
ਕ੍ਰਿ- ਚੋਸਣ ਕਰਨਾ. ਚੂਸਣਾ.
क्रि- चोसण करना. चूसणा.
ਚੂਪੀ - chūpī - चूपी
ਦੇਖੋ, ਚੂਪਣਾ। ੨. ਕ੍ਰਿ. ਵਿ- ਚੁਪਕੇ, ਬਿਨਾ ਸ਼ੋਰ ਤੋਂ. "ਚੂਪੀ ਨਿਰਣਉ ਪਾਇਆ." (ਆਸਾ ਮਃ ੧) ਦੇਖੋ, ਅਧਮ ਚੰਡਾਲੀ ਅਤੇ ਦਾਦੀ.
देखो, चूपणा। २. क्रि. वि- चुपके, बिना शोर तों. "चूपी निरणउ पाइआ." (आसा मः १) देखो, अधम चंडाली अते दादी.
ਚੂਰ - chūra - चूर
ਚੂਰੁ - chūru - चूरु
ਸੰ. चूर् ਧਾ- ਜਲਾਉਣਾ, ਭਸਮ ਕਰਨਾ। ੨. ਸੰਗ੍ਯਾ- ਚੂਰਣ ਦਾ ਸੰਖੇਪ. "ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ." (ਵਾਰ ਰਾਮ ੩) ਚੂਰਣ ਹੋ ਜਾਂਦਾ ਹੈ। ੩. ਦੇਖੋ, ਚੂੜ. "ਮੋਤੀਚੂਰ ਬਡ ਗਹਿਨ ਗਹਿਨਈਆ." (ਬਿਲਾ ਅਃ ਮਃ ੪)
सं. चूर् धा- जलाउणा, भसम करना। २. संग्या- चूरण दा संखेप. "निंदा तेरी जो करे सो वंञै चूरु." (वार राम ३) चूरण हो जांदा है। ३. देखो, चूड़. "मोतीचूर बड गहिन गहिनईआ." (बिला अः मः ४)
ਚੂਰਣ - chūrana - चूरण
ਸੰ. चूर्ण् ਧਾ- ਖਿੱਚਣਾ, ਸੰਕੋਚ ਕਰਨਾ, ਪ੍ਰੇਰਨਾ, ਪੀਸਣਾ, ਦਬਾਉਣਾ। ੨. ਸੰਗ੍ਯਾ- ਆਟਾ. ਪਿਸਾਨ। ੩. ਪੀਸੀ ਹੋਈ ਦਵਾਈ. ਜੈਸੇ- ਹਾਜ਼ਮੇ ਦਾ ਚੂਰਣ ਆਦਿ। ੪. ਧੂਲਿ (ਧੂੜ). ਰਜ. "ਚੂਰਣ ਤਾਂ ਚਰਣਾ ਬਲਿਹਾਰੀ." (ਨਾਪ੍ਰ)
सं. चूर्ण् धा- खिॱचणा, संकोचकरना, प्रेरना, पीसणा, दबाउणा। २. संग्या- आटा. पिसान। ३. पीसी होई दवाई. जैसे- हाज़मे दा चूरण आदि। ४. धूलि (धूड़). रज. "चूरण तां चरणा बलिहारी." (नाप्र)
ਚੂਰਣਾ - chūranā - चूरणा
ਕ੍ਰਿ- ਚੂਰ੍‍ਣ ਕਰਨਾ. ਪੀਸਣਾ. "ਕਹਤ ਕਬੀਰ ਪੰਚ ਜੋ ਚੂਰੇ." (ਆਸਾ)
क्रि- चूर्‍ण करना. पीसणा. "कहत कबीर पंच जो चूरे." (आसा)
ਚੂਰਣਿ - chūrani - चूरणि
ਵੈਰੀ ਨੂੰ ਚੂਰਣ ਕਰਨ ਵਾਲੀ ਬੰਦੂਕ਼. (ਸਨਾਮਾ)
वैरी नूं चूरण करन वाली बंदूक़. (सनामा)
ਚੂਰਨ - chūrana - चूरन
ਦੇਖੋ, ਚੂਰਣ.
देखो, चूरण.
ਚੂਰਮਾ - chūramā - चूरमा
ਸੰਗ੍ਯਾ- ਰੋਟੀ ਨੂੰ ਚੂਰਣ ਕਰਕੇ ਘੀ ਵਿੱਚ ਭੁੰਨਕੇ ਮਿੱਠੇ ਦੇ ਮੇਲ ਤੋਂ ਬਣਾਇਆ ਹੋਇਆ ਪੰਜੀਰੀ ਜੇਹਾ ਭੱਖ ਪਦਾਰਥ। ੨. ਘੀ ਵਿੱਚ ਮੋਣਦਾਰ ਮੈਦੇ ਦੀਆਂ ਟਿੱਕੀਆਂ ਭੁੰਨਕੇ ਅਤੇ ਉਨ੍ਹਾਂ ਨੂੰ ਚੂਰਣ ਕਰਕੇ ਖੰਡ ਮਿਲਾਉਣ ਤੋਂ ਭੀ ਚੂਰਮਾ ਬਣਦਾ ਹੈ. ਇਹ ਭੋਜਨ ਖ਼ਾਸ ਕਰਕੇ ਉਦਾਸੀਨ ਸਾਧੂ ਬਾਬਾ ਸ਼੍ਰੀਚੰਦ ਜੀ ਨਿਮਿੱਤ ਅਰਪਦੇ ਹਨ ਅਰ "ਰੋਟ ਪ੍ਰਸਾਦ" ਬੋਲਦੇ ਹਨ. ਹਿੰਦੂ ਹਨੂਮਾਨ ਅਤੇ ਭੈਰਵ ਨੂੰ ਚੂਰਮਾ ਅਰਪਦੇ ਹਨ.
संग्या- रोटी नूं चूरण करके घी विॱच भुंनके मिॱठे दे मेल तों बणाइआ होइआ पंजीरी जेहा भॱख पदारथ। २. घी विॱच मोणदार मैदे दीआं टिॱकीआं भुंनके अते उन्हां नूं चूरण करके खंड मिलाउण तों भी चूरमा बणदा है. इह भोजन ख़ास करके उदासीन साधू बाबा श्रीचंद जी निमिॱत अरपदे हन अर "रोट प्रसाद" बोलदे हन. हिंदू हनूमान अते भैरव नूं चूरमा अरपदे हन.
ਚੂਰਾ - chūrā - चूरा
ਦੇਖੋ, ਚੂੜਾ. "ਸੰਖ ਮੋਤੀਚੂਰਾ." ਭਾਗੁ ਸਿੱਪ ਨੂੰ ਸ਼ਿਰੋਮਣਿ ਮੋਤੀ ਬਣਾ ਦਿੰਦਾ ਹੈ। ੨. ਚੂਰਮਾ. "ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ" (ਗਉ ਅਃ ਮਃ ੫) ੩. ਚੂਰਣ ਕਰੀ ਹੋਈ ਵਸਤੁ. ਚੂਰਣ। ੪. ਵਿ- ਚੂਰਣ ਕੀਤਾ. ਪੀਸਿਆ.
देखो, चूड़ा. "संख मोतीचूरा." भागु सिॱप नूं शिरोमणि मोती बणा दिंदा है। २. चूरमा. "अखंड कीरतनु तिनि भोजनु चूरा" (गउ अः मः ५) ३. चूरण करी होई वसतु. चूरण। ४. वि- चूरण कीता. पीसिआ.
ਚੂਰੀ - chūrī - चूरी
ਸੰਗ੍ਯਾ- ਚੂਰਣ ਕੀਤੀ ਅਤੇ ਘੀ ਖੰਡ ਮਿਲਾਕੇ ਕੁੱਟੀ ਹੋਈ ਰੋਟੀ। ੨. ਚੂੜੀ. ਬੰਗ.
संग्या- चूरण कीती अते घी खंड मिलाके कुॱटी होई रोटी। २. चूड़ी. बंग.
ਚੂਰੁ - chūru - चूरु
ਦੇਖੋ, ਚੂਰ.
देखो, चूर.
ਚੂਲ - chūla - चूल
ਸੰਗ੍ਯਾ- ਤਖ਼ਤੇ ਦਾ ਪਤਲਾ ਸਿਰਾ, ਜੋ ਸਰਦਲ ਦੇ ਛੇਕ ਵਿੱਚ ਧੁਰ ਦੀ ਤਰਾਂ ਫਸਿਆ ਰਹਿੰਦਾ ਹੈ. ਤਖ਼ਤੇ ਦਾ ਹੇਠਲਾ ਉਹ ਭਾਗ, ਜੋ ਟੇਟੂਏ ਪੁਰ ਟਿਕਦਾ ਹੈ. ਚੂਥੀ। ੨. ਦੇਖੋ, ਚੂਲ੍ਹ। ੩. ਸੰ. ਸ਼ਿਖਾ. ਚੋਟੀ. ਬੋਦੀ.
संग्या- तख़ते दा पतला सिरा, जो सरदल दे छेक विॱच धुर दी तरां फसिआ रहिंदा है. तख़ते दा हेठला उह भाग, जो टेटूए पुर टिकदा है. चूथी। २. देखो, चूल्ह। ३. सं. शिखा. चोटी.बोदी.
ਚੂਲਕਾ - chūlakā - चूलका
ਦੇਖੋ, ਚੁਲਿਆਲਾ.
देखो, चुलिआला.
ਚੂਲਾ - chūlā - चूला
ਦੇਖੋ, ਚੂਲ। ੨. ਪੱਟ ਅਤੇ ਉਦਰ ਦੀ ਸੰਧੀ. ਪੱਟ ਦਾ ਜੋੜ. ਚੂਕਣਾ। ੩. ਦੇਖੋ, ਚੂਲ੍ਹਾ.
देखो, चूल। २. पॱट अते उदर दी संधी. पॱट दा जोड़. चूकणा। ३. देखो, चूल्हा.
ਚੂਲ੍ਹ - chūlha - चूल्ह
ਚੂਲ੍ਹਾ - chūlhā - चूल्हा
ਸੰ. चूल्ह ਅਤੇ चूल्ही ਸੰਗ੍ਯਾ- ਰਸੋਈਘਰ ਵਿੱਚ ਅੱਗ ਮਚਾਉਣ ਦਾ ਅਸਥਾਨ. "ਬਸੁਧਾ ਖੋਦਿ ਕਰਹਿ ਦੁਇ ਚੂਲ੍ਹੇ." (ਆਸਾ ਕਬੀਰ)
सं. चूल्ह अते चूल्ही संग्या- रसोईघर विॱच अॱग मचाउण दा असथान. "बसुधा खोदि करहि दुइ चूल्हे." (आसा कबीर)
ਚੂਵਨ - chūvana - चूवन
ਸੰ. ਚ੍ਯਵਨ. ਚੁਇਣਾ. ਟਪਕਣਾ.
सं. च्यवन. चुइणा. टपकणा.
ਚੂੜ - chūrha - चूड़
ਚੂੜਕ - chūrhaka - चूड़क
ਸੰਗ੍ਯਾ- ਚੋਟੀ. ਸ਼ਿਖਾ। ੨. ਕਲਗੀ। ੩. ਪਹਾੜ ਦੀ ਚੋਟੀ। ੪. ਕੰਕਨ. ਕੜਾ। ੫. ਹਾਥੀ ਦੇ ਦੰਦਾਂ ਪੁਰ ਚੜ੍ਹਾਇਆ ਹੋਇਆ ਕੜਾ. "ਚੂੜ ਚੜਾਇ ਹੈਂ ਦਾਂਤਨ ਦੋਊ." (ਗੁਪ੍ਰਸੂ)
संग्या- चोटी. शिखा। २. कलगी। ३. पहाड़ दी चोटी। ४. कंकन. कड़ा। ५. हाथी दे दंदां पुर चड़्हाइआ होइआ कड़ा. "चूड़ चड़ाइ हैं दांतन दोऊ." (गुप्रसू)

Browse by letter