. GurShabad Ratanakar Mahankosh Index: :- SearchGurbani.com
SearchGurbani.com

Gur Shabad Ratanakar Mahankosh

                                                            

Browse by letter

Here are the results for the letter from Gur Shabad Ratanakar Mahankosh

Showing words to 31300 of 68671 Search Page

ਜਲੇਸ - jalēsa - जलेस
ਸੰਗ੍ਯਾ- ਜਲ- ਈਸ਼. ਵਰੁਣ.
संग्या- जल- ईश. वरुण.
ਜਲੇਖਾਂ - jalēkhān - जलेखां
ਦੇਖੋ, ਜੁਲੇਖਾਂ ਅਤੇ ਯੂਸਫ਼.
देखो, जुलेखां अते यूसफ़.
ਜਲੇਤਾ - jalētā - जलेता
ਸੰਗ੍ਯਾ- ਈਂਧਨ. ਅਗਨਿ ਜ੍ਵਲਨ ਕਰਨ ਦੀ ਸਾਮਗ੍ਰੀ. "ਕਾਮ ਕ੍ਰੋਧੁ ਦੁਇ ਕੀਏ ਜਲੇਤਾ." (ਰਾਮ ਕਬੀਰ)
संग्या- ईंधन. अगनि ज्वलन करन दी सामग्री. "काम क्रोधु दुइ कीए जलेता." (राम कबीर)
ਜਲੇਬ - jalēba - जलेब
ਸੰਗ੍ਯਾ- ਵਡੀ ਜਲੇਬੀ। ੨. ਅ਼. [جلیب] ਵੇਚਣ ਲਈ ਲਿਆਂਦਾ ਗ਼ੁਲਾਮ.
संग्या- वडी जलेबी। २. अ़. [جلیب] वेचण लई लिआंदा ग़ुलाम.
ਜਲੇਬਦਾਰ - jalēbadhāra - जलेबदार
ਇਸ ਦਾ ਮੂਲ ਫ਼ਾ. [جلیبدار] ਜਿਲੌਦਾਰ ਹੈ. ਜਿਲੌ (ਘੋੜੇ ਦੀ ਬਾਗ) ਦਾਰ (ਫੜਨ ਵਾਲਾ). ਜੋ ਅਮੀਰ ਦੇ ਘੋੜੇ ਦੀ ਬਾਗ ਫੜਕੇ ਸਾਥ ਚਲੇ. ਜਿਲੌਬਰਦਾਰ. "ਕਿਤੜੇ ਲੱਖ ਜਲੇਬਦਾਰ ਗਾਡੀਵਾਨ ਚਲਾਇ ਗਡੀਰਾਂ." (ਭਾਗੁ)
इस दा मूल फ़ा. [جلیبدار] जिलौदार है. जिलौ (घोड़े दी बाग) दार (फड़न वाला). जो अमीर दे घोड़े दी बाग फड़के साथ चले. जिलौबरदार. "कितड़े लॱख जलेबदार गाडीवान चलाइ गडीरां." (भागु)
ਜਲੇਬੀ - jalēbī - जलेबी
ਇਸ ਪ੍ਰਕਾਰ ਦੀ ਮਿਠਾਈ. ਕਰਣਸ਼ਸ੍ਕੁਲੀ.
इस प्रकार दी मिठाई. करणशस्कुली.
ਜਲੈ - jalai - जलै
ਦੇਖੋ, ਜਲਨਾ. ਜਲਦਾ ਹੈ। ੨. ਜਲਨ ਤੋਂ. ਜਲਨੇ ਸੇ. "ਜਲੈ ਨ ਪਾਈਐ ਰਾਮ ਸਨੇਹੀ." (ਗਉ ਮਃ ੫) ੩. ਜਲਾਵੈ. ਦਗਧ ਕਰੈ. "ਹਰਿ ਸੰਗਿ ਰਾਤੇ ਭਾਹਿ ਨ ਜਲੈ." (ਗਉ ਮਃ ੫)
देखो, जलना. जलदा है। २. जलन तों. जलने से. "जलै न पाईऐ राम सनेही." (गउ मः ५) ३. जलावै. दगध करै. "हरि संगि राते भाहि न जलै." (गउ मः ५)
ਜਲੋਦਰ - jalodhara - जलोदर
ਸੰਗ੍ਯਾ- ਉਦਰ (ਪੇਟ) ਵਿੱਚ ਜਲ (ਪਾਣੀ) ਪੈ ਜਾਣਾ. ਜਲੰਧਰ ਰੋਗ. [استِسقا] ਇਸਤਿਸਕ਼ਾ. Dropsy. ਇਹ ਰੋਗ ਜਿਗਰ ਗੁਰਦੇ ਤਿੱਲੀ ਆਦਿ ਦੇ ਰੋਗਾਂ ਦੇ ਵਿਗਾੜ ਦਾ ਸਿੱਟਾ ਹੈ. ਅੰਦਰ ਦੇ ਹਿੱਸਿਆਂ ਦੀਆਂ ਜਲ ਵਾਲੀਆਂ ਝਿੱਲੀਆਂ ਵਿੱਚ ਖੂਨ ਦਾ ਪਾਣੀ ਫਿੱਟਕੇ ਜਮਾ ਹੋ ਜਾਂਦਾ ਹੈ. ਇਸ ਦੇ ਕਾਰਣ ਵਿਦ੍ਵਾਨਾਂ ਨੇ ਇਹ ਮੰਨੇ ਹਨ-#ਦਿਲ ਸੰਬੰਧੀ ਨਾੜੀਆਂ ਵਿੱਚ ਸੁੱਦਾ ਰਹਿਣਾ, ਰਕਤ ਵਾਹੀ ਨਾੜੀਆਂ ਵਿੱਚ ਰੋਕ ਹੋਣੀ, ਕਮਜੋਰੀ ਦੇ ਕਾਰਣ ਲਹੂ ਦਾ ਪਤਲਾ ਪੈਕੇ ਫਟ ਜਾਣਾ, ਖੂਨ ਵਿੱਚੋਂ ਫੌਲਾਦੀ ਹਿੱਸਾ ਘਟ ਜਾਣਾ, ਮਲ ਮੂਤ੍ਰ ਦੇ ਤਿਆਗ ਪਿੱਛੋਂ ਬਹੁਤ ਪਾਣੀ ਪੀਣਾ, ਗਿੱਲੇ ਵਸਤ੍ਰ ਪਹਿਰਨੇ, ਪੇਸ਼ਾਬ ਦਾ ਜਹਿਰ ਅਤੇ ਪਸੀਨਾ ਰੁਕ ਜਾਣਾ, ਹਾਜਮੇ ਦਾ ਵਿਗਾੜ ਹੋਣਾ, ਪ੍ਰਸੂਤ ਸਮੇਂ ਜੱਚਾ ਦਾ ਬੇਤਹਾਸ਼ਾ ਜਲ ਪੀਣਾ, ਅਤੇ ਅੰਦਰ ਮਵਾਦ ਦਾ ਗਲ ਸੜ ਜਾਣਾ ਆਦਿ.#ਜਲੋਦਰ ਰੋਗ ਜੇ ਦਿਲ ਅਤੇ ਫੇਫੜਿਆਂ ਦੀ ਖਰਾਬੀ ਤੋਂ ਹੋਵੇ, ਤਾਂ ਪਹਿਲਾਂ ਸੋਜ ਪੈਰਾਂ ਤੇ ਫੇਰ ਪੇਟ ਤੇ ਉਪਰੰਤ ਸਾਰੇ ਸਰੀਰ ਤੇ ਹੁੰਦੀ ਹੈ. ਜੇ ਜਿਗਰ ਦੀ ਖਰਾਬੀ ਤੋਂ ਹੋਵੇ ਤਾਂ ਸੋਜ ਪਹਿਲਾਂ ਪੇਟ ਤੇ ਹੁੰਦੀ ਹੈ. ਜੇ ਗੁਰਦਿਆਂ ਦੀ ਖਰਾਬੀ ਤੋਂ ਹੋਵੇ ਤਾਂ ਪਹਿਲਾਂ ਸੋਜ ਅੱਖਾਂ ਤੇ ਚੇਹਰੇ ਉੱਪਰ ਹੋਕੇ ਵਿਗਾੜ ਹੁੰਦਾ ਹੈ. ਆਰਾਮ ਕਰਨ ਤੋਂ ਸੋਜਾਂ ਵਧ ਜਾਂਦੀਆਂ ਹਨ. ਫਿਰਨ ਤੁਰਨ ਤੋਂ ਘਟ ਜਾਂਦੀਆਂ ਹਨ. ਜੇ ਪਾਂਡੁ ਰੋਗ ਦੇ ਕਾਰਣ ਜਲੋਦਰ ਹੋਵੇ ਤਦ ਸੋਜ ਸਾਧਾਰਣ ਹੁੰਦੀ ਹੈ, ਆਰਾਮ ਕਰਨ ਤੋਂ ਸਵੇਰ ਵੇਲੇ ਆਪਣੇ ਆਪ ਹਟ ਜਾਂਦੀ ਹੈ ਅਰ ਤੁਰਣ ਫਿਰਣ ਤੋਂ ਵਧ ਜਾਂਦੀ ਹੈ. ਜੋ ਜਲੋਦਰ ਦਿਲ ਦੀ ਖਰਾਬੀ ਤੋਂ ਹੋਵੇ ਉਹ ਵਡਾ ਭਯੰਕਰ ਹੁੰਦਾ ਹੈ.#ਇਸ ਰੋਗ ਦੇ ਹੁੰਦੇ ਹੀ ਸਿਆਣੇ ਆਦਮੀ ਦਾ ਇਲਾਜ ਹੋਣਾ ਜਰੂਰੀ ਹੈ. ਜਲੋਦਰ ਦੇ ਸਾਧਾਰਣ ਉਪਾਉ ਇਹ ਹਨ-#(੧) ਪਾਣੀ ਪੀਣਾ ਬੰਦ ਕਰਕੇ ਗਊ ਦੀ ਲੱਸੀ, ਅਰਕ ਸੌਂਫ, ਅਰਕ ਮਕੋ, ਉਠਣੀ ਦਾ ਦੁੱਧ ਪੀਣਾ. (੨) ਕਬਜਕੁਸ਼ਾ ਅਤੇ ਪਸੀਨਾ (ਮੁੜ੍ਹਕਾ) ਲਿਆਉਣ ਵਾਲੀਆਂ ਚੀਜਾਂ ਦਾ ਸੇਵਨ ਕਰਨਾ.#(੩) ਛਿੱਲਹਰੜ ਇੱਕ ਮਾਸ਼ਾ, ਕੁਸ਼ਤਾ ਫੌਲਾਦ ਆਬੀ ਦੋ ਰੱਤੀ, ਗਊ ਦੀ ਲੱਸੀ ਨਾਲ ਦਿਨ ਵਿੱਚ ਦੋ ਵਾਰ ਵਰਤਣਾ.#(੪) ਫੌਲਾਦ, ਹਰੜ ਦੀ ਛਿੱਲ, ਰੇਂਵਦ ਖ਼ਤਾਈ, ਕੜੂ, ਨਸਾਦਰ, ਇਹ ਸਭ ਸਮਾਨ ਲੈ ਕੇ ਡੇਢ ਡੇਢ ਮਾਸ਼ੇ ਦੀਆਂ ਤਿੰਨ ਪੁੜੀਆਂ ਰੋਜ ਗਊ ਦੀ ਲੱਸੀ ਜਾਂ ਅਰਕਮਕੋ ਨਾਲ ਖਾਣੀਆਂ.#(੫) ਛੋਲਿਆਂ ਦੀਆਂ ਖਿੱਲਾਂ ੨੧. ਵਾਰ ਧੋਹਰ ਦੇ ਦੁੱਧ ਵਿੱਚ ਭਿਉਂਕੇ ਛਾਂਵੇਂ ਸੁਕਾਕੇ, ਇੱਕ ਤੋਂ ਪੰਜ ਤਕ, ਤਿੰਨ ਵਾਰ ਰੋਜ ਖਾਣੀਆਂ.#(੬) ਰਾਤ ਨੂੰ ਕੌੜੀ ਤੂੰਬੀ ਵਿੱਚ ਸੌਂਫ ਅਤੇ ਮਕੋ ਦਾ ਅਰਕ ਭਰ ਰੱਖਣਾ, ਸਵੇਰ ਵੇਲੇ ਇਸ ਨਾਲ ਨਕਛਿੱਕਣੀ ਬੂਟੀ ਦੀ ਜੜ ਦਾ ਇੱਕ ਮਾਸਾ ਚੂਰਣ ਖਾਣਾ.#(੭) ਕਰੇਲੇ ਦਾ ਰਸ ਦੋ ਤੋਲੇ ਰੋਜ ਪੀਣਾ.#(੮) ਮਕੋ ਦੀ ਭੁਰਜੀ ਖਾਣੀ.#(੯) ਇੰਦ੍ਰਜੌਂ ਚਾਰ ਤੋਲੇ, ਭੁੰਨੀ ਹੋਈ ਹਿੰਗ ਚਾਰ ਤੋਲੇ, ਸੰਖ ਦੀ ਭਸਮ ਚਾਰ ਤੋਲੇ, ਮਘਾਂ ਇੱਕ ਤੋਲਾ, ਇਨ੍ਹਾਂ ਦਾ ਚੂਰਣ ਗਊ ਦੀ ਲੱਸੀ ਨਾਲ ਉਮਰ ਅਤੇ ਬਲ ਅਨੁਸਾਰ ਖਾਣਾ.#(੧੦) ਪੁਠਕੰਡਾ ਘੋਟਕੇ ਪੇਟ ਤੇ ਲੇਪ ਕਰਨਾ.#(੧੧) ਜਮਾਲਗੋਟੇ ਦੇ ਤੇਲ (Croton Oil) ਦੀਆਂ ਦੋ ਦੋ ਬੂੰਦਾਂ ਦਿਨ ਵਿੱਚ ਤਿੰਨ ਵਾਰ ਖਾਣੀਆਂ.#(੧੨) ਸਿਆਣੇ ਡਾਕਟਰ ਤੋਂ ਪੇਟ ਦਾ ਪਾਣੀ ਨਿਕਲਵਾਉਣਾ.
संग्या- उदर (पेट) विॱच जल (पाणी) पै जाणा. जलंधर रोग. [استِسقا] इसतिसक़ा. Dropsy. इह रोग जिगर गुरदे तिॱली आदि देरोगां दे विगाड़ दा सिॱटा है. अंदर दे हिॱसिआं दीआं जल वालीआं झिॱलीआं विॱच खून दा पाणी फिॱटके जमा हो जांदा है. इस दे कारण विद्वानां ने इह मंने हन-#दिल संबंधी नाड़ीआं विॱच सुॱदा रहिणा, रकत वाही नाड़ीआं विॱच रोक होणी, कमजोरी दे कारण लहू दा पतला पैके फट जाणा, खून विॱचों फौलादी हिॱसा घट जाणा, मल मूत्र दे तिआग पिॱछों बहुत पाणी पीणा, गिॱले वसत्र पहिरने, पेशाब दा जहिर अते पसीना रुक जाणा, हाजमे दा विगाड़ होणा, प्रसूत समें जॱचा दा बेतहाशा जल पीणा, अते अंदर मवाद दा गल सड़ जाणा आदि.#जलोदर रोग जे दिल अते फेफड़िआं दी खराबी तों होवे, तां पहिलां सोज पैरां ते फेर पेट ते उपरंत सारे सरीर ते हुंदी है. जे जिगर दी खराबी तों होवे तां सोज पहिलां पेट ते हुंदी है. जे गुरदिआं दी खराबी तों होवे तां पहिलां सोज अॱखां ते चेहरे उॱपर होके विगाड़ हुंदा है. आराम करन तों सोजां वध जांदीआं हन. फिरन तुरन तों घट जांदीआं हन. जे पांडु रोग दे कारण जलोदर होवे तद सोज साधारण हुंदी है, आराम करन तों सवेर वेले आपणे आप हट जांदी है अर तुरण फिरण तों वध जांदी है. जो जलोदर दिल दी खराबी तों होवे उह वडा भयंकर हुंदा है.#इस रोग दे हुंदे ही सिआणे आदमी दा इलाज होणा जरूरीहै. जलोदर दे साधारण उपाउ इह हन-#(१) पाणी पीणा बंद करके गऊ दी लॱसी, अरक सौंफ, अरक मको, उठणी दा दुॱध पीणा. (२) कबजकुशा अते पसीना (मुड़्हका) लिआउण वालीआं चीजां दा सेवन करना.#(३) छिॱलहरड़ इॱक माशा, कुशता फौलाद आबी दो रॱती, गऊ दी लॱसी नाल दिन विॱच दो वार वरतणा.#(४) फौलाद, हरड़ दी छिॱल, रेंवद ख़ताई, कड़ू, नसादर, इह सभ समान लै के डेढ डेढ माशे दीआं तिंन पुड़ीआं रोज गऊ दी लॱसी जां अरकमको नाल खाणीआं.#(५) छोलिआं दीआं खिॱलां २१. वार धोहर दे दुॱध विॱच भिउंके छांवें सुकाके, इॱक तों पंज तक, तिंन वार रोज खाणीआं.#(६) रात नूं कौड़ी तूंबी विॱच सौंफ अते मको दा अरक भर रॱखणा, सवेर वेले इस नाल नकछिॱकणी बूटी दी जड़ दा इॱक मासा चूरण खाणा.#(७) करेले दा रस दो तोले रोज पीणा.#(८) मको दी भुरजी खाणी.#(९) इंद्रजौं चार तोले, भुंनी होई हिंग चार तोले, संख दी भसम चार तोले, मघां इॱक तोला, इन्हां दा चूरण गऊ दी लॱसी नाल उमर अते बल अनुसार खाणा.#(१०) पुठकंडा घोटके पेट ते लेप करना.#(११) जमालगोटे दे तेल (Croton Oil) दीआं दो दो बूंदां दिन विॱच तिंन वार खाणीआं.#(१२) सिआणे डाकटर तों पेट दा पाणी निकलवाउणा.
ਜਲੌਕਾ - jalaukā - जलौका
ਦੇਖੋ, ਜੋਕ.
देखो, जोक.
ਜਲੰਜਲ - jalanjala - जलंजल
ਜਲਹੀ ਜਲ. ਕੇਵਲ ਜਲ. "ਜਿਉ ਜਲਮੀਨ ਜਲੰਜਲ ਪ੍ਰੀਤਿ ਹੈ." (ਕਲਿ ਅਃ ਮਃ ੪) ੨. ਦੇਖੋ, ਜਲਾਂਜਲਿ.
जलही जल. केवल जल. "जिउ जलमीन जलंजलप्रीति है." (कलि अः मः ४) २. देखो, जलांजलि.
ਜਲੰਤ - jalanta - जलंत
ਜਲਤ ਹੈ. ਸੜਦਾ ਹੈ। ੨. ਦੇਖੋ, ਜ੍ਵਲੰਤ.
जलत है. सड़दा है। २. देखो, ज्वलंत.
ਜਲੰਧਰ - jalandhhara - जलंधर
ਇੱਕ ਦੈਤ. ਪਦਮਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਕ੍ਰੋਧਅਗਨਿ ਤੋਂ ਸਮੁੰਦਰ ਵਿੱਚੋਂ ਜਲੰਧਰ ਉਪਜਿਆ. ਇਹ ਇਤਨੇ ਸ਼ੋਰ ਨਾਲ ਰੋਣ ਲੱਗਾ ਕਿ ਤ੍ਰਿਲੋਕੀ ਵ੍ਯਾਕੁਲ ਹੋ ਗਈ. ਬ੍ਰਹਮਾ ਨੇ ਜਦ ਗੋਦੀ ਵਿੱਚ ਚੁੱਕਕੇ ਵਿਰਾਇਆ, ਤਦ ਉਸ ਦੀ ਦਾੜ੍ਹੀ ਇਤਨੇ ਜ਼ੋਰ ਨਾਲ ਖਿੱਚੀ ਕਿ ਬ੍ਰਹਮਾ ਦੀ ਅੱਖਾਂ ਤੋਂ ਜਲ ਵਗ ਪਿਆ, ਇਸ ਕਾਰਣ ਬ੍ਰਹਮਾ ਨੇ ਨਾਮ ਜਲੰਧਰ ਰੱਖਿਆ. ਵਡਾ ਹੋਣ ਪੁਰ ਜਲੰਧਰ ਨੇ ਇੰਦ੍ਰਲੋਕ ਜਿੱਤ ਲਿਆ ਅਤੇ ਦੇਵਤੇ ਦੁਖੀ ਕਰ ਦਿੱਤੇ. ਇੰਦ੍ਰ ਦੀ ਸਹਾਇਤਾ ਵਾਸਤੇ ਸ਼ਿਵ ਜਲੰਧਰ ਨਾਲ ਲੜਨ ਨੂੰ ਗਏ. ਜਲੰਧਰ ਦੀ ਇਸਤ੍ਰੀ ਵ੍ਰਿੰਦਾ (ਜੋ ਕਾਲਨੇਮਿ ਦੀ ਕਨ੍ਯਾ ਸੀ) ਪਤਿ ਦੀ ਜੀਤ ਲਈ ਬ੍ਰਹਮਾ ਦੀ ਪੂਜਾ ਕਰਨ ਬੈਠੀ. ਪਜਾ ਵਿੱਚ ਵਿਘਨ ਕਰਨ ਲਈ ਵਿਸਨੁ ਜਲੰਧਰ ਦਾ ਰੂਪ ਧਾਰਕੇ ਵ੍ਰਿੰਦਾ ਪਾਸ ਗਏ, ਪਤਿ ਨੂੰ ਦੇਖਕੇ ਵ੍ਰਿੰਦਾ ਪੂਜਾ ਛੱਡਕੇ ਉਠ ਖੜੀ ਹੋਈ ਅਰ ਜਲੰਧਰ ਉਸੇ ਸਮੇਂ ਮਾਰਿਆ ਗਿਆ. ਇਹ ਪ੍ਰਸੰਗ ਭੀ ਹੈ ਕਿ ਵਿਸਨੁ ਨੇ ਵ੍ਰਿੰਦਾ ਦਾ ਸਤ ਭੰਗ ਕੀਤਾ.#ਪਦਮਪੁਰਾਣ ਵਿੱਚ ਇਹ ਕਥਾ ਭੀ ਹੈ ਕਿ ਵ੍ਰਿੰਦਾ ਪਤਿ ਨਾਲ ਸਤੀ ਹੋਈ, ਅਤੇ ਵਿਸਨੁ ਦੇ ਵਰ ਨਾਲ ਵ੍ਰਿੰਦਾ ਦੀ ਭਸਮ ਤੋਂ ਤੁਲਸੀ, ਆਉਲਾ, ਪਲਾਸ਼ ਅਤੇ ਪਿੱਪਲ ਚਾਰ ਬਿਰਛ ਪੈਦਾ ਹੋਏ. ਦੇਖੋ, ਤੁਲਸੀ ਸ਼ਬਦ। ੨. ਇੱਕ ਪ੍ਰਾਚੀਨ ਰਿਖੀ। ੩. ਜਲੋਦਰ ਨੂੰ ਭੀ ਕਈ ਜਲੰਧਰ ਲਿਖਦੇ ਹਨ. ਦੇਖੋ, ਗੁਪ੍ਰਸੂ ਰਾਸਿ ੪, ਅਃ ੫੦. "ਰੋਗ ਜਲੰਧਰ ਉਦਰ ਵਿਸਾਲਾ। ਪੀੜਾ ਦੇਤ ਮਹਾ ਸਭ ਕਾਲਾ." ਦੇਖੋ, ਜਲੋਦਰ। ੪. ਦੁਆਬੇ ਵਿੱਚ ਇੱਕ ਸ਼ਹਿਰ, ਜੋ ਜਿਲੇ ਦਾ ਪ੍ਰਧਾਨ ਨਗਰ ਹੈ. ਪਦਮਪੁਰਾਣ ਵਿੱਚ ਕਥਾ ਹੈ ਕਿ ਜਲੰਧਰ ਨੂੰ ਸਮੁੰਦਰ ਨੇ ਆਪਣਾ ਪੁਤ੍ਰ ਜਾਣਕੇ ਰਹਿਣ ਲਈ ਇਹ ਦੇਸ਼ (ਤ੍ਰਿਗਰ੍‍ਤ) ਦਿੱਤਾ, ਜਿਸ ਤੋਂ ਜਲੰਧਰ ਸੰਗ੍ਯਾ ਹੋਈ ਪਹਿਲਾਂ ਇਹ ਸਮੁੰਦਰ ਦੇ ਜਲ ਨਾਲ ਢਕਿਆ ਹੋਇਆ ਸੀ.
इॱक दैत. पदमपुराण विॱच लिखिआ है कि शिव दी क्रोधअगनि तों समुंदर विॱचों जलंधर उपजिआ. इह इतने शोर नाल रोण लॱगा कि त्रिलोकी व्याकुल हो गई. ब्रहमा ने जद गोदी विॱच चुॱकके विराइआ, तद उस दी दाड़्ही इतने ज़ोर नाल खिॱची कि ब्रहमा दी अॱखां तों जल वग पिआ, इस कारण ब्रहमा ने नाम जलंधर रॱखिआ. वडा होण पुर जलंधर ने इंद्रलोक जिॱत लिआ अते देवते दुखी कर दिॱते. इंद्र दी सहाइता वासते शिव जलंधर नाल लड़न नूं गए. जलंधर दी इसत्री व्रिंदा (जो कालनेमि दी कन्या सी) पति दी जीत लई ब्रहमा दी पूजा करन बैठी. पजा विॱच विघन करन लई विसनु जलंधर दा रूप धारके व्रिंदा पास गए, पति नूं देखके व्रिंदा पूजा छॱडके उठ खड़ी होई अर जलंधर उसे समें मारिआ गिआ. इह प्रसंग भी है कि विसनु ने व्रिंदा दा सत भंग कीता.#पदमपुराण विॱच इह कथा भी है कि व्रिंदा पति नाल सती होई, अते विसनु दे वर नाल व्रिंदा दी भसम तों तुलसी, आउला, पलाश अते पिॱपल चार बिरछ पैदा होए. देखो, तुलसी शबद। २. इॱक प्राचीन रिखी। ३. जलोदर नूं भी कई जलंधर लिखदे हन. देखो, गुप्रसू रासि ४, अः ५०. "रोग जलंधर उदर विसाला।पीड़ा देत महा सभ काला." देखो, जलोदर। ४. दुआबे विॱच इॱक शहिर, जो जिले दा प्रधान नगर है. पदमपुराण विॱच कथा है कि जलंधर नूं समुंदर ने आपणा पुत्र जाणके रहिण लई इह देश (त्रिगर्‍त) दिॱता, जिस तों जलंधर संग्या होई पहिलां इह समुंदर दे जल नाल ढकिआ होइआ सी.
ਜਲੰਧਰੀ - jalandhharī - जलंधरी
ਸੰਗ੍ਯਾ- ਜਲੰਧਰ ਦੀ ਇਸਤ੍ਰੀ ਵ੍ਰਿੰਦਾ। ੨. ਜਲੰਧਰ ਦੇ ਨਾਸ਼ ਲਈ ਸ਼ਿਵ ਨੂੰ ਸਹਾਇਤਾ ਦੇਣ ਵਾਲੀ ਦੁਰਗਾ "ਜਲੰਧਰੀ ਤਾ ਦਿਨ ਤੇ ਨਾਮਾ। ਜਪੋ ਚੰਡਿਕਾ ਕੋ ਸਭ ਜਾਮਾ." (ਰੁਦ੍ਰਾਵ)
संग्या- जलंधर दी इसत्री व्रिंदा। २. जलंधर दे नाश लई शिव नूं सहाइता देण वाली दुरगा "जलंधरी ता दिन ते नामा। जपो चंडिका को सभ जामा." (रुद्राव)
ਜਲੰਬਲ - jalanbala - जलंबल
ਸੰ. ਸੰਗ੍ਯਾ- ਨਦੀ. ਦਰਿਆ.
सं. संग्या- नदी. दरिआ.
ਜਲ੍ਹ - jalha - जल्ह
ਗੁਰੁਯਸ਼ ਕਰਤਾ ਇੱਕ ਭੱਟ. "ਸੁਮਤਿ ਜਲ੍ਹ ਜਾਣੀ ਜੁਗਤਿ." (ਸਵੈਯੇ ਮਃ ੩. ਕੇ)
गुरुयश करता इॱक भॱट. "सुमति जल्ह जाणी जुगति." (सवैये मः ३. के)
ਜਲ੍ਹਣ - jalhana - जल्हण
ਜਲ੍ਹਨ - jalhana - जल्हन
ਗੁਰੁਯਸ਼ ਕਰਤਾ ਇੱਕ ਭੱਟ. "ਜਲ੍ਹਨ ਤੀਰ ਬਿਪਾਸ ਬਨਾਯਉ." (ਸਵੈਯੇ ਮਃ ੪. ਕੇ) ੨. ਭਡਾਣਾ ਪਿੰਡ (ਜਿਲਾ ਅੰਮ੍ਰਿਤਸਰ) ਦਾ ਵਸਨੀਕ ਸਿੱਧੂ ਜੱਟ, ਜੋ ਵਡਾ ਖੁਲਾਸਾ ਭਗਤ ਸੀ. ਇਸ ਦੀ ਇਸਤ੍ਰੀ ਦਾ ਨਾਮ ਰਾਮਕੀ ਸੀ. ਇਸ ਦੇ ਸਿੱਧੇ ਸਾਦੇ ਬਚਨ ਸਾਰ ਦੇ ਭਰੇ ਹੋਏ ਹਨ. ਇੱਕ ਵੇਰ ਗਠੇ ਲਾ ਰਹੇ ਜਲ੍ਹਣ ਨੂੰ ਕਿਸੇ ਨੇ ਪੁੱਛਿਆ, ਰੱਬ ਦੇ ਪਾਉਣ ਦਾ ਕੀ ਯਤਨ ਹੈ? ਅੱਗੋਂ ਜਵਾਬ ਦਿੱਤਾ- "ਰੱਬ ਦਾ ਕੀ ਪਾਉਣਾ, ਓਧਰੋਂ ਪੁੱਟਣਾ ਤੇ ਐਧਰ ਲਾਉਣਾ." ਭਾਵ- ਦੁਨੀਆਂ ਵੱਲੋਂ ਮਨ ਹਟਾਕੇ ਰੱਬ ਵੱਲ ਲਾਉਣਾ. ਇਹ ਮਹਾਤਮਾ ਛੀਵੇਂ ਸਤਿਗੁਰੂ ਜੀ ਦੇ ਸਮੇਂ ਹੋਇਆ ਹੈ. "ਜਲ੍ਹਨ ਸਾਧ ਹੁਤੋ ਜਿਸ ਥਾਨ। ਤਹਿਂ ਲਗ ਪਹੁਚੇ ਗੁਰੁ ਭਗਵਾਨ। ਨਾਮ ਰਾਮਕੀ ਤਿਸ ਕੀ ਦਾਰਾ। ਹਰਖਤ ਉਰ ਪਿਖ ਵਾਕ ਉਚਾਰਾ।।" (ਗੁਪ੍ਰਸੂ ਰਾਸਿ ੭. ਅਃ ੧੫)
गुरुयश करता इॱक भॱट. "जल्हन तीर बिपास बनायउ." (सवैये मः ४. के) २. भडाणा पिंड (जिला अंम्रितसर) दा वसनीक सिॱधू जॱट, जो वडा खुलासा भगत सी. इस दी इसत्री दा नाम रामकी सी. इस दे सिॱधे सादे बचन सार दे भरे होए हन. इॱक वेर गठे ला रहे जल्हण नूं किसे ने पुॱछिआ, रॱब दे पाउण दा की यतन है? अॱगों जवाब दिॱता- "रॱब दा की पाउणा, ओधरों पुॱटणा ते ऐधर लाउणा." भाव- दुनीआं वॱलों मन हटाके रॱब वॱल लाउणा. इह महातमा छीवें सतिगुरू जी दे समें होइआ है. "जल्हन साध हुतो जिस थान। तहिं लग पहुचे गुरु भगवान। नाम रामकी तिस की दारा। हरखत उर पिख वाक उचारा।।"(गुप्रसू रासि ७. अः १५)
ਜਲ੍ਯ - jalya - जल्य
ਜਲ੍ਯਨ - jalyana - जल्यन
ਜਲ੍ਯ - jalya - जल्य
ਜਲ੍ਯਨ - jalyana - जल्यन
ਗੁਰੁਯਸ਼ ਕਰਤਾ ਇੱਕ ਭੱਟ. ਦੇਖੋ, ਜਲ੍ਹ ਅਤੇ ਜਲ੍ਹਨ. "ਗੋਬਿੰਦ ਪੁਰੀ ਸਮ ਜਲ੍ਯਨ ਤੀਰ ਬਿਪਾਸ ਬਨਾਯਉ." (ਸਵੈਯੇ ਮਃ ੪. ਕੇ)
गुरुयश करता इॱक भॱट. देखो, जल्ह अते जल्हन. "गोबिंद पुरी सम जल्यन तीर बिपास बनायउ." (सवैये मः ४. के)
ਜੱਲਨ - jalana - जॱलन
ਦੇਖੋ, ਜਲ੍ਹਨ.
देखो, जल्हन.
ਜੱਲਾਦ - jalādha - जॱलाद
ਅ਼. [جّلاد] ਸੰਗ੍ਯਾ- ਜਿਲਦ (ਖੱਲ) ਉਤਾਰਨ ਵਾਲਾ. ਕੋਰੜੇ ਮਾਰਨ ਵਾਲਾ। ੨. ਵਧ (ਕਤਲ) ਕਰਨ ਵਾਲਾ. ਪ੍ਰਾਣਦੰਡ ਦੇਣ ਵਾਲਾ.
अ़. [جّلاد] संग्या- जिलद (खॱल) उतारन वाला. कोरड़े मारन वाला। २. वध (कतल) करन वाला. प्राणदंड देण वाला.
ਜੱਲੋ - jalo - जॱलो
ਤੁਲਸਪੁਰ ਦਾ ਮਸੰਦ, ਜੋ ਸ਼੍ਰੀ ਗੁਰੂ ਅਰਜਨ ਦੇਵ ਦੀ ਸੇਵਾ ਕੀਤਾ ਕਰਦਾ ਸੀ.
तुलसपुर दा मसंद, जो श्री गुरू अरजन देव दी सेवा कीता करदा सी.
ਜਵ - java - जव
ਸੰ. ਸੰਗ੍ਯਾ- ਵੇਗ। ੨. ਚਾਲ. ਰਫ਼ਤਾਰ। ੩. ਦੇਖੋ, ਯਵ.
सं. संग्या- वेग। २. चाल. रफ़तार। ३. देखो, यव.

Browse by letter