. GurShabad Ratanakar Mahankosh Index: :- SearchGurbani.com
SearchGurbani.com

Gur Shabad Ratanakar Mahankosh

                                                            

Browse by letter

Here are the results for the letter from Gur Shabad Ratanakar Mahankosh

Showing words to 45725 of 68671 Search Page

ਪਨਿਹਾਰਿ - panihāri - पनिहारि
ਪਨਿਹਾਰੀ - panihārī - पनिहारी
ਵਿ- ਪਾਨੀਹਾਰ. ਜਲ ਢੋਣ ਵਾਲਾ, ਵਾਲੀ. "ਹਰਿ ਕਾ ਸੰਤ ਪਰਾਨ ਧਨ ਤਿਸ ਕਾ ਪਨਿਹਾਰਾ." (ਸੂਹੀ ਮਃ੫) "ਹਰਿਜਨ ਕੀ ਪਨਿਹਾਰਿ." (ਸ. ਕਬੀਰ) "ਅਵਰ ਜੋਨਿ ਤੇਰੀ ਪਨਿਹਾਰੀ." (ਆਸਾ ਮਃ ੫) ੨. ਸੰ. पण्यहारिन्- ਪਨ੍ਯਹਾਰੀ. ਵਿ- ਸੌੱਦਾ ਲੈ ਜਾਣ ਵਾਲਾ।#੩. ਸੌਦਾਗਰਾਂ ਦੀ ਟੋਲੀ. "ਜਿਹ ਪੈਡੇ ਲੂਟੀ ਪਨਿਹਾਰੀ। ਸੋ ਮਾਰਗ ਸੰਤਨ ਦੂਰਾਰੀ." (ਆਸਾ ਮਃ੫) ੪. ਸੌਦਾਗਰ। ੫. ਦੇਖੋ ਪੰਚ ਪਨਿਹਾਰੀ.
वि-पानीहार. जल ढोण वाला, वाली. "हरि का संत परान धन तिस का पनिहारा." (सूही मः५) "हरिजन की पनिहारि." (स. कबीर) "अवर जोनि तेरी पनिहारी." (आसा मः ५) २. सं. पण्यहारिन्- पन्यहारी. वि- सौॱदा लै जाण वाला।#३. सौदागरां दी टोली. "जिह पैडे लूटी पनिहारी। सो मारग संतन दूरारी." (आसा मः५) ४. सौदागर। ५. देखो पंच पनिहारी.
ਪਨੀ - panī - पनी
ਪਨਹੀ ਦਾ ਸੰਖੇਪ. "ਪਨੀ ਪਾਮਰੀ ਤਜ ਭਜ੍ਯੋ." (ਚਰਿਤ੍ਰ ੨੧) ਜੁੱਤੀ ਅਤੇ ਫਰਗਲ ਤ੍ਯਾਗਕੇ ਨੱਠਾ.
पनही दा संखेप. "पनी पामरी तज भज्यो." (चरित्र २१) जुॱती अते फरगल त्यागके नॱठा.
ਪਨੀਆ - panīā - पनीआ
ਸੰਗ੍ਯਾ- ਪਾਣੀ. ਜਲ। ੨. ਵਿ- ਪਾਣੀ ਨਾਲ ਹੈ ਜਿਸ ਦਾ ਸੰਬੰਧ। ੩. ਸੰਗ੍ਯਾ- ਉਪਾਨਹ. ਪਨਹੀ. ਜੂਤਾ. ਪੱਨੱਧਾ. "ਪਨੀਆ ਛਾਦਨ ਨੀਕਾ." (ਧਨਾ ਧੰਨਾ)
संग्या- पाणी. जल। २. वि- पाणी नाल है जिस दा संबंध। ३. संग्या- उपानह. पनही. जूता. पॱनॱधा. "पनीआ छादन नीका." (धना धंना)
ਪਨੀਰ - panīra - पनीर
ਫ਼ਾ. [پنیر] ਸੰਗ੍ਯਾ- ਨੀਰ (ਜਲ) ਰਹਿਤ ਪਯ (ਦੁੱਧ). ਦੁੱਧ ਪਾੜਕੇ ਜਮਾਇਆ ਹੋਇਆ ਇੱਕ ਪਦਾਰਥ, ਜੋ ਖਟਾਈ ਸਹਿਤ ਹੁੰਦਾ ਹੈ। ੨. ਦਹੀਂ ਦਾ ਪਾਣੀ ਨਿਚੋੜ ਕੇ ਖਾਣ ਯੋਗ੍ਯ ਬਣਾਇਆ ਗਾੜ੍ਹਾ ਪਦਾਰਥ.
फ़ा. [پنیر] संग्या- नीर (जल) रहित पय (दुॱध). दुॱध पाड़के जमाइआ होइआ इॱक पदारथ, जो खटाई सहित हुंदा है। २. दहीं दा पाणी निचोड़ के खाण योग्य बणाइआ गाड़्हा पदारथ.
ਪਨੀਰੀ - panīrī - पनीरी
ਸੰਗ੍ਯਾ- ਫੁੱਲਾਂ ਅਤੇ ਸਾਗ ਤਰਕਾਰੀ ਆਦਿ ਦੀ ਪੌਧ, ਜੋ ਦੂਜੀ ਥਾਂ ਲਾਉਣ ਲਈ ਸੰਘਣੀ ਬੀਜੀ- ਜਾਂਦੀ ਹੈ.
संग्या- फुॱलां अते साग तरकारी आदि दी पौध, जो दूजी थां लाउण लई संघणी बीजी- जांदी है.
ਪਨੋ - pano - पनो
ਢੋਲ. ਦੇਖੋ, ਪਣਵ. "ਕਹੂੰ ਬੇਨ ਬੀਨਾ ਪਨੋ ਔ ਨਗਾਰੇ." (ਚਰਿਤ੍ਰ ੪੦੫)
ढोल. देखो, पणव. "कहूं बेन बीना पनो औ नगारे." (चरित्र ४०५)
ਪੱਨੂੰ - panūn - पॱनूं
ਇੱਕ ਜੱਟ ਗੋਤ, ਜਿਸ ਨੂੰ ਪੁੱਨੂੰ ਅਤੇ ਪੰਨੂੰ ਭੀ ਲਿਖਦੇ ਹਨ. ਮੁਗਲਾਂ ਦੇ ਰਾਜ ਵੇਲੇ ਪੱਨੂੰ ਗੋਤ ਦੇ ਜੱਟ ਮਾਝੇ ਵਿੱਚ ਪ੍ਰਸਿੱਧ ਚੌਧਰੀ ਹੋਏ ਹਨ. ਪੱਨੂੰ ਗੋਤ ਸੂਰਜਵੰਸੀ ਰਾਜਪੂਤਾਂ ਵਿੱਚੋਂ ਨਿਕਲਿਆ ਹੈ. ਦੇਖੋ, ਪੰਨੂ.
इॱक जॱट गोत, जिस नूं पुॱनूं अते पंनूं भी लिखदे हन. मुगलां दे राज वेले पॱनूं गोत दे जॱट माझे विॱच प्रसिॱध चौधरी होए हन. पॱनूं गोत सूरजवंसी राजपूतां विॱचों निकलिआ है. देखो, पंनू.
ਪਪੱਕ - papaka - पपॱक
ਪਵਨ ਵਤ ਗਤਿ ਕਰਕੇ. ਪੌਣ ਜੇਹੀ ਚਾਲ ਨਾਲ. "ਪਪੱਕ ਪੱਖਰੇ ਤੁਰੇ." (ਰਾਮਾਵ) ੨. ਦੇਖੋ, ਪ੍ਰਪਕ੍ਵ.
पवन वत गतिकरके. पौण जेही चाल नाल. "पपॱक पॱखरे तुरे." (रामाव) २. देखो, प्रपक्व.
ਪਪਨਾ - papanā - पपना
ਸੰ. प्रपन्न ਪ੍ਰਪੰਨ ਵਿ- ਸ਼ਰਣਾਗਤ. "ਹਮ ਪਾਪੀ ਰਾਖੁ ਪਪਨਾ." (ਬਿਲਾ ਮਃ ੪)
सं. प्रपन्न प्रपंन वि- शरणागत. "हम पापी राखु पपना." (बिला मः ४)
ਪਪਾ - papā - पपा
ਪੱਪਾ ਅੱਖਰ. "ਪਪਾ ਪਰਮਿਤਿ ਪਾਰ ਨ ਪਾਇਆ." (ਬਾਵਨ) ੨. ੫. ਦਾ ਉੱਚਾਰਣ. ਪਕਾਰ.
पॱपा अॱखर. "पपा परमिति पार न पाइआ." (बावन) २. ५. दा उॱचारण. पकार.
ਪਪਾਤ - papāta - पपात
ਵਿ- ਪਤਨ ਹੋਇਆ. ਡਿਗਿਆ. " ਯੌਂ ਕਹਿ ਬਾਤ ਪਪਾਤ ਧਰਾ ਪਰ." (ਗੁਵਿ ੧੦)
वि- पतन होइआ. डिगिआ. " यौं कहि बात पपात धरा पर." (गुवि १०)
ਪਪਿਹਰਾ - papiharā - पपिहरा
ਪਪੀਹਾ - papīhā - पपीहा
ਸੰਗ੍ਯਾ- ਪੀਣ ਦੀ ਈਹਾ (ਇੱਛਾ) ਵਾਲਾ, ਚਾਤਕ. ਦੇਖੋ ਚਾਤਕ ਸ਼ਬਦ. "ਚਾਹ ਰਹੀ ਜਸ ਮੇਘ ਪਪਿਹਰਾ ਪ੍ਯਾਸਕੈ." (ਚਰਿਤ੍ਰ ੨੬੯)
संग्या- पीण दी ईहा (इॱछा) वाला, चातक. देखो चातक शबद. "चाह रही जस मेघ पपिहरा प्यासकै." (चरित्र २६९)
ਪਪੀਤਾ - papītā - पपीता
ਏਰੰਡ ਖਰਬੂਜਾ. Carica Papaya ਇਹ ਜਿਗਰ ਲਈ ਗੁਣਕਾਰੀ ਅਤੇ ਦ੍ਰਾਵਕ ਹੈ.
एरंड खरबूजा. Carica Papaya इह जिगर लई गुणकारी अते द्रावक है.
ਪਪੀਲਕਾ - papīlakā - पपीलका
ਪਪੀਲੀ - papīlī - पपीली
ਸੰ. ਪਿਪੀਲਿਕਾ. ਸੰਗ੍ਯਾ- ਕੀੜੀ. ਚੂ੍ਯੰਟੀ, "ਕਰਦਮੰ ਤਰੰਤ ਪਪੀਲਕਹ." "ਗਜ ਔਰ ਪਪੀਲੀ." (ਕ੍ਰਿਸਨਾਵ)
सं. पिपीलिका. संग्या- कीड़ी. चू्यंटी, "करदमं तरंत पपीलकह." "गज और पपीली." (क्रिसनाव)
ਪਪੋਰਨਾ - paporanā - पपोरना
ਪਪੋਲਨਾ - papolanā - पपोलना
ਕਿ- ਪਾਲਨ ਪੋਸਣ ਕਰਨਾ. "ਰੇ ਨਰ! ਕਾਇ ਪਪੋਰਹੁ ਦੇਹੀ?" (ਸੋਰ ਮਃ ੫) "ਉਨਕੈ ਸੰਗਿ ਤੂ ਰਖੀ ਪਪੋਲਿ." (ਆਸਾ ਮਃ ੫) ਉਸ ਜੀਵਾਤਮਾ ਦੇ ਸੰਗ ਹੋਣ ਕਰਕੇ, ਹੇ ਦੇਹ! ਤੂੰ ਪਾਲਣ ਪੋਸਣ ਕਰਕੇ ਰੱਖੀ। ੨. ਕਿਸੇ ਵਸਤੂ ਨੂੰ ਮੂੰਹ ਵਿੱਚ ਰੱਖਕੇ ਬਿਨਾ ਦੰਦ ਦਾੜ੍ਹ ਲਾਏ, ਉਸ ਦਾ ਰਸ ਚੂਸਣਾ। ੩. ਭਾਵ ਸਮਝੇ ਅਤੇ ਅਮਲ ਕੀਤੇ ਬਿਨਾ ਸ਼ਬਦ ਦਾ ਪਾਠ ਕਰਨਾ "ਭਲਕੇ ਉਠਿ ਪਪੋਲੀਐ ਵਿਣ ਬੁਝੇ ਮੁਗਧ ਅਜਾਣਿ." (ਸ੍ਰੀ ਮਃ ੫)
कि- पालन पोसण करना. "रे नर! काइ पपोरहु देही?" (सोर मः ५) "उनकै संगि तू रखी पपोलि." (आसा मः ५) उस जीवातमा दे संग होण करके, हे देह! तूं पालण पोसण करके रॱखी। २. किसे वसतू नूं मूंह विॱच रॱखके बिना दंद दाड़्ह लाए, उस दा रस चूसणा। ३. भाव समझे अते अमल कीते बिना शबद दा पाठ करना "भलके उठि पपोलीऐ विण बुझे मुगध अजाणि." (स्री मः ५)
ਪਪੋਲਿ - papoli - पपोलि
ਪਾਲਨ ਪੋਸਣ ਕਰਕੇ. ਦੇਖੋ, ਪਪੋਲਨਾ ੧। ੨. ਮੂੰਹ ਵਿੱਚ ਪਪੋਲਕੇ. ਦੇਖੋ, ਪਪੋਲ ੨.
पालन पोसण करके. देखो, पपोलना १। २. मूंह विॱच पपोलके. देखो, पपोल २.
ਪਬ - paba - पब
ਦੇਖੋ ਪੱਬ ੨. "ਧਾਏ ਪਬਾਂ ਜਿਵੇ ਹਣੇ." (ਚੰਡੀ ੩) ਪਹਾੜਾਂ ਜੇਹੇ ਰਾਖਸ਼ ਨੱਠਕੇ ਆਏ.
देखो पॱब २. "धाए पबां जिवे हणे." (चंडी ३) पहाड़ां जेहे राखश नॱठकेआए.
ਪਬਣ - pabana - पबण
ਦੇਖੋ, ਪਵਨ। ੨. ਦੇਖੋ, ਪਬਣਿ.
देखो, पवन। २. देखो, पबणि.
ਪਬਣਿ - pabani - पबणि
ਸਿੰਧੀ, ਸੰਗ੍ਯਾ- ਭੰਮੂਲ. ਨੀਲੋਫਰ. ਸੰ. ਪਦ੍‌ਮਨਿ. "ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ." (ਸ੍ਰੀ ਮਃ ੧) "ਬਿਆ ਢਲਿ ਪਬਣਿ ਜਿਉ ਜੁੰਮਿਓ." (ਵਾਰ ਮਾਰੂ ੨. ਮਃ ੫) ਅਤੇ ਪਦ੍‌ਮਨਿ ਦੀ ਵਾਂਙ ਸੁੱਕਕੇ ਨਾਸ਼ ਹੋ ਗਿਆ. ਦੇਖੋ, ਜੁੰਮਣ ੩.
सिंधी, संग्या- भंमूल. नीलोफर. सं. पद्‌मनि. "पबणि केरे पत जिउ ढलि ढुलि जुंमणहार." (स्री मः १) "बिआ ढलि पबणि जिउ जुंमिओ." (वार मारू २. मः ५) अते पद्‌मनि दी वांङ सुॱकके नाश हो गिआ. देखो, जुंमण ३.
ਪਬਨ - pabana - पबन
ਦੇਖੋ, ਪਵਨ.
देखो, पवन.
ਪਬਰ - pabara - पबर
ਸੰ. ਪ੍ਰਵਰ. ਵਿ- ਅਤਿ ਉੱਤਮ. ਵਡਾ ਸ਼੍ਰੇਸ੍ਠ. "ਪਵਰ ਤੂੰ ਹਰੀਆਵਲਾ ਕਵਲਾ ਕੰਚਨਵੰਨਿ." (ਸਵਾ ਮਃ ੧) ਹੇ ਸੋਨੇ ਰੰਗੇ ਕਮਲ! ਤੂੰ ਬਹੁਤ ਸ਼੍ਰੇਸ੍ਠ ਅਤੇ ਪ੍ਰਫੁੱਲਿਤ ਸੀ. ਕਮਲ ਤੋਂ ਭਾਵ ਸ਼ਰੀਰ ਹੈ.
सं. प्रवर. वि- अति उॱतम. वडा श्रेस्ठ. "पवर तूं हरीआवला कवला कंचनवंनि." (सवा मः १) हे सोने रंगे कमल! तूं बहुत श्रेस्ठ अते प्रफुॱलित सी. कमल तों भाव शरीर है.

Browse by letter