. GurShabad Ratanakar Mahankosh Index: :- SearchGurbani.com
SearchGurbani.com

Gur Shabad Ratanakar Mahankosh

                                                            

Browse by letter

Here are the results for the letter from Gur Shabad Ratanakar Mahankosh

Showing words to 51225 of 68671 Search Page

ਬਟਮਾਰ - batamāra - बटमार
ਸੰਗ੍ਯਾ- ਵਾਟਪਾਰ. ਰਾਹ ਮਾਰਨ ਵਾਲਾ. ਡਾਕੂ.
संग्या- वाटपार. राह मारन वाला. डाकू.
ਬਟਮਾਰ ਸਸਤ੍ਰ - batamār sasatra - बटमारससत्र
ਵਾਟਮਾਰ (ਡਾਕੂ) ਦਾ ਸ਼ਸਤ੍ਰ, ਫਾਸੀ (ਪਾਸ਼). (ਸਨਾਮਾ)
वाटमार (डाकू) दा शसत्र, फासी (पाश). (सनामा)
ਬਟਰ - batara - बटर
ਦੇਖੋ, ਵਠਰ.
देखो, वठर.
ਬਟਰੀਆ - batarīā - बटरीआ
ਸੰਗ੍ਯਾ- ਵਾਟ (ਰਾਹ) ਵਿੱਚ ਤੁਰਨ ਵਾਲਾ, ਰਾਹੀ. ਮੁਸਾਫਿਰ. "ਸਗਲ ਬਟਰੀਆ ਬਿਰਖ ਇਕ ਤੁਰੀਆ." (ਬਿਹਾ ਮਃ ੫) ਸੰਸਾਰ ਬਿਰਖ ਹੇਠ ਸਾਰੇ ਪ੍ਰਾਣੀ ਰਾਹੀ ਹਨ.
संग्या- वाट (राह) विॱच तुरन वाला, राही.मुसाफिर. "सगल बटरीआ बिरख इक तुरीआ." (बिहा मः ५) संसार बिरख हेठ सारे प्राणी राही हन.
ਬਟਲੋਹਾ - batalohā - बटलोहा
ਬਟਲੋਹੀ - batalohī - बटलोही
ਪਿਠਰ ਲੌਹ. ਲੋਹੇ ਦੀ ਦੇਗ. ਹੁਣ ਇਹ ਕੁੰਡੇਦਾਰ ਭਾਂਡਾ ਪਿੱਤਲ ਦਾ ਹੋਇਆ ਕਰਦਾ ਹੈ.
पिठर लौह. लोहे दी देग. हुण इह कुंडेदार भांडा पिॱतल दा होइआ करदा है.
ਬਟਵਾਰ - batavāra - बटवार
ਸੰਗ੍ਯਾ- ਵਾਟ (ਰਾਹ) ਦਾ ਰਖਵਾਲਾ, ਚੌਕੀਦਾਰ। ੨. ਸੜਕ ਦਾ ਮਹਿਸੂਲ ਉਗਰਾਹੁਣ ਵਾਲਾ। ੩. ਵੰਡਾ. ਭਾਗ. ਛਾਂਦਾ। ੪. ਵਾਟਪਾਟ. ਡਾਕੂ. ਧਾੜਵੀ.
संग्या- वाट (राह) दा रखवाला, चौकीदार। २. सड़क दा महिसूल उगराहुण वाला। ३. वंडा. भाग. छांदा। ४. वाटपाट. डाकू. धाड़वी.
ਬਟਵਾਰਈ - batavāraī - बटवारई
ਵਾਟਪਾਰੋਂ ਕਰਕੇ ਡਾਕੂਆਂ ਦ੍ਵਾਰਾ. "ਬੀਧਾ ਪੰਚ ਬਟਵਾਰਈ." (ਬਿਲਾ ਮਃ ੫)
वाटपारों करके डाकूआं द्वारा. "बीधा पंच बटवारई." (बिला मः ५)
ਬਟਵਾਰਾ - batavārā - बटवारा
ਬਟਵਾੜਾ - batavārhā - बटवाड़ा
ਸੰਗ੍ਯਾ- ਵੰਡਾ. ਹਿੱਸਾ. ਭਾਗ। ੨. ਵਾਟਪਾਰ. ਰਸਤੇ ਵਿੱਚ ਲੁੱਟਣ ਵਾਲਾ. ਡਾਕੂ. "ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿਪਇਆ." (ਮਾਰੂ ਮਃ ੪) "ਮੰਨ ਤਰੰਗ ਬਟਵਾਰਾ." (ਗਉ ਕਬੀਰ) ੩. ਵੰਡਾਈ ਕਰਾਉਣ ਵਾਲਾ, ਵੰਡਾਵਾ। ੪. ਬੱਟ ਵਾਰ ਖੇਤ ਦੀ ਵੰਡ.
संग्या- वंडा. हिॱसा. भाग। २. वाटपार. रसते विॱच लुॱटण वाला. डाकू. "बालमीकु बटवारा गुरमुखि पारिपइआ." (मारू मः ४) "मंन तरंग बटवारा." (गउ कबीर) ३. वंडाई कराउण वाला, वंडावा। ४. बॱट वार खेत दी वंड.
ਬਟਾ - batā - बटा
ਸੰਗ੍ਯਾ- ਵਟਕ. ਗੋਲਾ। ੨. ਗੇਂਦ, "ਭਏ ਦੋਊ ਨੈਨ ਬਟਾ ਨਟ ਕੇ." (ਕ੍ਰਿਸਨਾਵ)
संग्या- वटक. गोला। २. गेंद, "भए दोऊ नैन बटा नट के." (क्रिसनाव)
ਬਟਾਉਣਾ - batāunā - बटाउणा
ਕ੍ਰਿ- ਤਕਸੀਮ ਕਰਾਉਣਾ. ਵੰਡਾਉਣਾ। ਬਦਲਵਾਉਣਾ. ਇੱਕ ਵਸਤੁ ਦੇ ਬਦਲੇ ਦੂਜੀ ਦਾ ਲੈਣਾ.
क्रि- तकसीम कराउणा. वंडाउणा। बदलवाउणा. इॱक वसतु दे बदले दूजी दा लैणा.
ਬਟਾਊ - batāū - बटाऊ
ਵਿ- ਵਟਾਉਣ (ਪਲਟਾਉਣ) ਵਾਲਾ। ੨. ਸੰਗ੍ਯਾ- ਵਾਟ ਜਾਊ. ਰਾਹੀ ਸੰ- ਵਾਟਿਕ "ਬਟਾਊ ਸਿਉ ਜੋ ਲਾਵੈ ਨੇਹ." (ਸੁਖਮਨੀ)
वि- वटाउण (पलटाउण) वाला। २. संग्या- वाट जाऊ. राही सं- वाटिक "बटाऊ सिउ जो लावै नेह." (सुखमनी)
ਬਟਾਈ - batāī - बटाई
ਸੰਗ੍ਯਾ- ਵੰਡ. ਤਕਸੀਮ। ੨. ਪੁਰਾਣੇ ਜ਼ਮਾਨੇ ਪੈਦਾਵਾਰ ਵਿੱਚੋਂ ਰਾਜੇ ਦਾ ਹਿੱਸਾ ਲੈਣ ਦੀ ਕ੍ਰਿਯਾ. ਇਹ ਮਨੁ ਦੇ ਜ਼ਮਾਨੇ ਛੀਵਾਂ ਹਿੱਸਾ ਸੀ. ਨਕਦ ਸੁਆ਼ਮਲਾ ਕ਼ਾਇਮ ਹੋਣ ਤੋਂ ਪਹਿਲਾਂ ਚੌਥਾ ਹਿੱਸਾ ਬਟਾਈ ਵਿੱਚ ਲਿਆ ਜਾਂਦਾ ਸੀ। ੩. ਵੱਟਣ ਦੀ ਕ੍ਰਿਯਾ। ੪. ਵੱਟ ਦੇਣ ਦੀ ਮਜ਼ਦੂਰੀ.
संग्या- वंड. तकसीम। २. पुराणे ज़माने पैदावार विॱचों राजे दा हिॱसा लैण दी क्रिया. इह मनु दे ज़माने छीवां हिॱसा सी. नकद सुआ़मला क़ाइम होण तों पहिलां चौथा हिॱसा बटाई विॱच लिआ जांदा सी। ३. वॱटण दी क्रिया। ४. वॱट देण दी मज़दूरी.
ਬਟਾਲਾ - batālā - बटाला
ਜਿਲਾ ਗੁਰਦਾਸਪੁਰ ਵਿੱਚ ਇੱਕ ਨਗਰ, ਜਿਸ ਦਾ ਸਟੇਸ਼ਨ ਪਠਾਨਕੋਟ ਅਮ੍ਰਿਤਸਰ ਰੇਲਵੇ ਪੁਰ ਹੈ, ਜੋ ਲਹੌਰੋਂ ੫੭ ਮੀਲ ਹੈ. ਇੱਥੇ ਗੁਰੂ ਨਾਨਕਦੇਵ ਦੇ ਸਹੁਰੇ ਸਨ. ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਲਈ ਗੁਰੂ ਹਰਿਗੋਬਿੰਦ ਸਾਹਿਬ ਭੀ ਇਸ ਥਾਂ ਪਧਾਰੇ ਹਨ, ਇਹ ਨਗਰ ਬਹਲੋਲ ਲੋਦੀ ਦੀ ਹੁਕੂਮਤ ਸਮੇਂ ਭੱਟੀ ਰਾਜਪੂਤ ਰਾਇ ਰਾਮਦੇਉ ਨੇ ਆਬਾਦ ਕੀਤਾ ਸੀ. ਬਟਾਲੇ ਵਿੱਚ ਦੋ ਗੁਰਦ੍ਵਾਰੇ ਹਨ-#(੧) ਕੱਚੀ ਕੰਧ. ਇਹ ਉਹ ਅਸਥਾਨ ਹੈ, ਜਿੱਥੇ ਗੁਰੂ ਨਾਨਕਦੇਵ ਜੀ ਦੀ ਬਰਾਤ ਦਾ ਡੇਰਾ ਸੀ. ਉਸ ਸਮੇਂ ਦੀ ਪੁਰਾਣੀ ਕੰਧ ਕੱਚੀ ਮੌਜੂਦ ਹੈ. ਚੁਰਾਹੇ ਬਾਜਾਰ ਵਿੱਚ ਥੜਾ ਬਣਿਆ ਹੋਇਆ ਹੈ. ਭਾਦੋਂ ਸੁਦੀ ਸੱਤੇਂ ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.#(੨) ਡੇਹਰਾ ਸਾਹਿਬ. ਇਹ ਉਹ ਅਸਥਾਨ ਹੈ ਜਿੱਥੇ ਗੁਰੂ ਨਾਨਕ ਸ੍ਵਾਮੀ ਦਾ ਵਿਆਹ ਹੋਇਆ. ਗੁਰਦ੍ਵਾਰੇ ਨਾਲ ੩੫ ਘੁਮਾਉਂ ਜ਼ਮੀਨ ਪਿੰਡ ਭੱਟੀਵਾਲ ਅਤੇ ੮. ਘੁਮਾਉਂ ਇੱਥੇ ਹੈ. ਭਾਦੋਂ ਸੁਦੀ ੭. ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.#ਬਾਬਾ ਗੁਰਦਿੱਤਾ ਜੀ ਦੇ ਵਿਆਹ ਦਾ ਅਸਥਾਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਸ ਥਾਂ ਵਿਰਾਜੇ ਹਨ, ਉਹ ਪ੍ਰਸਿੱਧ ਨਹੀਂ ਹਨ.
जिला गुरदासपुर विॱचइॱक नगर, जिस दा सटेशन पठानकोट अम्रितसर रेलवे पुर है, जो लहौरों ५७ मील है. इॱथे गुरू नानकदेव दे सहुरे सन. बाबा गुरदिॱता जी नूं विआहुण लई गुरू हरिगोबिंद साहिब भी इस थां पधारे हन, इह नगर बहलोल लोदी दी हुकूमत समें भॱटी राजपूत राइ रामदेउ ने आबाद कीता सी. बटाले विॱच दो गुरद्वारे हन-#(१) कॱची कंध. इह उह असथान है, जिॱथे गुरू नानकदेव जी दी बरात दा डेरा सी. उस समें दी पुराणी कंध कॱची मौजूद है. चुराहे बाजार विॱच थड़ा बणिआ होइआ है. भादों सुदी सॱतें नूं मेला हुंदा है. पुजारी सिंघ है.#(२) डेहरा साहिब. इह उह असथान है जिॱथे गुरू नानक स्वामी दा विआह होइआ. गुरद्वारे नाल ३५ घुमाउं ज़मीन पिंड भॱटीवाल अते ८. घुमाउं इॱथे है. भादों सुदी ७. नूं मेला हुंदा है. पुजारी सिंघ है.#बाबा गुरदिॱता जी दे विआह दा असथान अते गुरू हरिगोबिंद साहिब जी जिस थां विराजे हन, उह प्रसिॱध नहीं हन.
ਬਟਾਵਾ - batāvā - बटावा
ਸੰਗ੍ਯਾ- ਬਟਾਈ (ਤਕਸੀਮ) ਕਰਾਉਣ ਵਾਲਾ ਕਰਮਚਾਰੀ. ਵੰਡਾਵਾ.
संग्या- बटाई (तकसीम) कराउण वाला करमचारी. वंडावा.
ਬਟੀ - batī - बटी
ਸੰਗ੍ਯਾ- ਵਟਿਕਾ. ਵੱਟੀ ਗੋਲੀ। ੨. ਵਾਟਿਕਾ. ਵਾੜੀ। ੩. ਡਿੰਗ. ਮ੍ਰਿਗ ਫਾਹੁਣ ਦੀ ਫਾਹੀ.
संग्या- वटिका. वॱटी गोली। २. वाटिका. वाड़ी। ३. डिंग. म्रिग फाहुण दी फाही.
ਬਟੁ - batu - बटु
ਬਟੂ - batū - बटू
ਸੰ. बटु. ਇਹ ਵਟੁ ਭੀ ਸੰਸਕ੍ਰਿਤ ਸ਼ਬਦ ਹੈ. ਬਾਲਕ। ੨. ਬ੍ਰਹਮਚਾਰੀ. ਦੇਖੋ, ਵਟੁ.
सं. बटु. इह वटु भी संसक्रित शबद है. बालक। २. ब्रहमचारी. देखो, वटु.
ਬਟੂਆ - batūā - बटूआ
ਸੰਗ੍ਯਾ- ਛੋਟੀ ਥੈਲੀ. ਜਿਸ ਵਿੱਚ ਨਕਦੀ ਆਦਿ ਸਾਮਾਨ ਰੱਖੀਦਾ ਹੈ. ਗੁਥਲੀ। ੨. ਸੁਆਹ ਆਦਿਕ ਸਾਮਾਨ ਰੱਖਣ ਦਾ ਛੋਟਾ ਥੈਲਾ ਜੋ ਫਕੀਰ ਰਖਦੇ ਹਨ. "ਮੇਰਾ ਬਟੂਆ ਸਭ ਜਗ ਭਸਮਾਧਾਰੀ." (ਗਉ ਕਬੀਰ) ਸਾਰੇ ਜਗਤ ਨੂੰ ਖ਼ਾਕ ਦੀ ਢੇਰੀ ਜਾਣਨਾ ਮੇਰਾ ਬਟੂਆ ਹੈ। ੩. ਭਾਵ- ਦੇਹ. ਸ਼ਰੀਰ. "ਬਟੂਆ ਏਕੁ ਬਹਤਰਿ ਆਧਾਰੀ, ਏਕੋ ਜਿਸਹਿ ਦੁਆਰਾ। ਨਵੈ ਖੰਡ ਕੀ ਪ੍ਰਿਥਮੀ ਮਾਂਗੈ." (ਆਸਾ ਕਬੀਰ) ਬਹੱਤਰ ਪ੍ਰਧਾਨ ਨਾੜੀਆਂ ਵਾਲਾ ਬਟੂਆ ਸ਼ਰੀਰ ਹੈ. ਇੱਕ ਦ੍ਵਾਰ (ਦਸ਼ਮਦ੍ਵਾਰ) ਹੈ, ਜੋ ਜੋਗੀ ਨੌ ਖੰਡ (ਨੌ ਜੋੜਾਂ ਵਾਲੇ ਸ਼ਰੀਰ) ਵਿੱਚ ਹੀ ਭਿਖ੍ਯਾ ਮੰਗਦਾ ਹੈ। ੪. ਬੱਟਵਾਂ ਰੱਸਾ, ਜੋ ਉਂਨ ਅਥਵਾ ਦੋ ਵਸਤ੍ਰ ਵੱਟਕੇ ਮੇਲਿਆ ਹੁੰਦਾ ਹੈ ਅਤੇ ਜਿਸ ਨੂੰ ਫਕੀਰ ਕਮਰ ਕਸਣ ਲਈ ਵਰਤਦੇ ਹਨ. "ਬਟੂਆ ਅਪਨੇ ਕਟਿ ਸਾਥ ਕਸੈਹੈਂ." (ਕ੍ਰਿਸਨਾਵ)
संग्या- छोटी थैली. जिस विॱच नकदी आदि सामान रॱखीदा है. गुथली। २.सुआह आदिक सामान रॱखण दा छोटा थैला जो फकीर रखदे हन. "मेरा बटूआ सभ जग भसमाधारी." (गउ कबीर) सारे जगत नूं ख़ाक दी ढेरी जाणना मेरा बटूआ है। ३. भाव- देह. शरीर. "बटूआ एकु बहतरि आधारी, एको जिसहि दुआरा। नवै खंड की प्रिथमी मांगै." (आसा कबीर) बहॱतर प्रधान नाड़ीआं वाला बटूआ शरीर है. इॱक द्वार (दशमद्वार) है, जो जोगी नौ खंड (नौ जोड़ां वाले शरीर) विॱच ही भिख्या मंगदा है। ४. बॱटवां रॱसा, जो उंन अथवा दो वसत्र वॱटके मेलिआ हुंदा है अते जिस नूं फकीर कमर कसण लई वरतदे हन. "बटूआ अपने कटि साथ कसैहैं." (क्रिसनाव)
ਬਟੇਹਰੀ - batēharī - बटेहरी
ਬਟੇਹੜੀ - batēharhī - बटेहड़ी
ਸੰ. वरेष्टि- ਵਰੇਸ੍ਟਿ. ਵਰ (ਦੁਲਹਾ) ਲਈ ਇਸ੍ਟਿ (ਯਗ੍ਯ). ਖਤ੍ਰੀ ਆਦਿਕ ਜਾਤੀਆਂ ਵਿੱਚ ਰੀਤਿ ਹੈ ਕਿ ਵਿਆਹ ਹੋਣ ਤੋਂ ਪਹਿਲਾਂ ਜੰਞ ਨੂੰ ਘਰ ਬੁਲਾਕੇ ਰੋਟੀ ਨਹੀਂ ਖਵਾਉਂਦੇ. ਜਿਸ ਥਾਂ ਜਨੇਤ ਦਾ ਡੇਰਾ ਹੁੰਦਾ ਹੈ ਉੱਥੇ ਹੀ ਭੋਜਨ ਦੀ ਸਾਰੀ ਸਾਮਗ੍ਰੀ ਭੇਜ ਦਿੰਦੇ ਹਨ. ਇਸ ਰਸਦ ਦਾ ਨਾਉਂ ਬਟੇਹਰੀ ਹੈ. ਜਿਸ ਨੂੰ ਕਈ ਬਟੇਰੀ ਆਖਦੇ ਹਨ. ਦੇਖੋ, ਬਟੇਰੀ ੨.
सं. वरेष्टि- वरेस्टि. वर (दुलहा) लई इस्टि (यग्य). खत्री आदिक जातीआं विॱच रीति है कि विआह होण तों पहिलां जंञ नूं घर बुलाके रोटी नहीं खवाउंदे. जिस थां जनेत दा डेरा हुंदा है उॱथे ही भोजन दी सारी सामग्री भेज दिंदे हन. इस रसद दा नाउं बटेहरी है. जिस नूं कई बटेरी आखदे हन. देखो, बटेरी २.
ਬਟੇਰ - batēra - बटेर
ਦੇਖੋ, ਪਟੇਰ। ੨. ਸੰ. ਵੱਰ੍‍ਤਕ. ਤਿੱਤਰ ਤੋਂ ਛੋਟਾ ਇੱਕ ਪੰਛੀ, ਜੋ ਸ਼ਕਲ ਵਿੱਚ ਤਿੱਤਰ ਜੇਹਾ ਹੁੰਦਾ ਹੈ. ਨਰ ਬਟੇਰ, ਜੋ ਬੋਲਣ ਵਾਲਾ ਹੁੰਦਾ ਹੈ ਉਸ ਦੀ ਆਵਾਜ਼ ਸੁਣਕੇ ਆਸ ਪਾਸ ਦੇ ਬਟੇਰ ਜਮਾਂ ਹੋ ਜਾਂਦੇ ਹਨ ਅਤੇ ਸ਼ਿਕਾਰੀਆਂ ਤੋਂ ਜਾਲ ਵਿੱਚ ਫਸਾਏ ਜਾਂਦੇ ਹਨ. ਬਹੁਤ ਲੋਕ ਲੜਾਉਣ ਲਈ ਭੀ ਬਟੇਰ ਰਖਦੇ ਹਨ. ਅੰ. quail.
देखो, पटेर। २. सं. वॱर्‍तक. तिॱतर तों छोटा इॱक पंछी, जो शकल विॱच तिॱतर जेहा हुंदा है. नर बटेर, जो बोलण वाला हुंदा है उस दी आवाज़ सुणके आस पास दे बटेर जमां हो जांदे हन अते शिकारीआं तों जाल विॱच फसाए जांदे हन. बहुत लोक लड़ाउण लई भी बटेररखदे हन. अं. quail.
ਬਟੇਰਾ - batērā - बटेरा
ਦੇਖੋ, ਬਟੇਰ. ੨.
देखो, बटेर. २.
ਬਟੇਰੀ - batērī - बटेरी
ਸੰਗ੍ਯਾ- ਬਟੇਰ ਦੀ ਮਦੀਨ। ੨. ਦੇਖੋ, ਬਟੇਹਰੀ. "ਪ੍ਰੇਮਚੰਦ ਤਬ ਪਠੀ ਬਟੇਰੀ." (ਗੁਪ੍ਰਸੂ)
संग्या- बटेर दी मदीन। २. देखो, बटेहरी. "प्रेमचंद तब पठी बटेरी." (गुप्रसू)

Browse by letter