. GurShabad Ratanakar Mahankosh Index: :- SearchGurbani.com
SearchGurbani.com

Gur Shabad Ratanakar Mahankosh

                                                            

Browse by letter

Here are the results for the letter from Gur Shabad Ratanakar Mahankosh

Showing words to 58925 of 68671 Search Page

ਮਲੀਣ - malīna - मलीण
ਦੇਖੋ. ਮਲਿਨ.
देखो. मलिन.
ਮਲੀਦਾ - malīdhā - मलीदा
ਫ਼ਾ. [مالیِدہ] ਮਾਲੀਦਹ. ਵਿ- ਮਲਿਆ ਹੋਇਆ। ੨. ਸੰਗ੍ਯਾ- ਮਰਦਿਤ (ਮਲਿਆ ਹੋਇਆ) ਵਸਤ੍ਰ. ਮਲਕੇ ਗਾੜ੍ਹਾ ਕੀਤਾ ਹੋਇਆ ਉਂਨੀ ਕਪੜਾ। ੩. ਘੋੜੇ ਦਾ ਰਾਤਬ, ਜੋ ਗੁੜ ਆਦਿ ਪਦਾਰਥ ਮਿਲਾਕੇ ਮਲਿਆ ਗਿਆ ਹੈ. "ਖਾਂਇ ਮਲੀਦਾ ਬਲੀ ਤੁਰੰਗ." (ਗੁਪ੍ਰਸੂ) ੪. ਚੂਰੀ. ਚੂਰਮਾ.
फ़ा. [مالیِدہ] मालीदह. वि- मलिआ होइआ। २. संग्या- मरदित (मलिआ होइआ) वसत्र. मलके गाड़्हा कीता होइआ उंनी कपड़ा। ३. घोड़े दा रातब, जो गुड़ आदि पदारथ मिलाके मलिआ गिआ है. "खांइ मलीदा बली तुरंग." (गुप्रसू) ४. चूरी. चूरमा.
ਮਲੀਨ - malīna - मलीन
ਵਿ- ਮੈਲਾ. ਦੇਖੋ, ਮਲਿਨ.
वि- मैला. देखो, मलिन.
ਮਲੀਨਬੁੱਧਿ - malīnabudhhi - मलीनबुॱधि
ਮਲਿਨ (ਮੰਦ) ਸਮਝ। ੨. ਵਿ- ਮੈਲੀ ਬੁੱਧਿ ਵਾਲਾ.
मलिन (मंद) समझ। २. वि- मैली बुॱधि वाला.
ਮਲੁ - malu - मलु
ਦੇਖੋ, ਮਲ. "ਮਲੁ ਹਉਮੈ, ਧੋਤੀ ਕਿਵੈ ਨ ਉਤਰੈ." (ਸ੍ਰੀ ਮਃ ੩) ੨. ਦੇਖੋ, ਮੱਲ.
देखो, मल. "मलु हउमै, धोती किवै न उतरै." (स्री मः ३) २. देखो, मॱल.
ਮਲੁਭਖਿ - malubhakhi - मलुभखि
ਸੰਗ੍ਯਾ- ਮਲਿਨ ਭਕ੍ਸ਼੍ਯ. ਅਪਵਿਤ੍ਰ ਖ਼ੁਰਾਕ. ਧਰਮ ਅਨੁਸਾਰ ਨਿੰਦਿਤ ਭੋਜਨ. "ਅਸੰਖ ਮਲੇਛ ਮਲੁਭਖਿ ਖਾਹਿ." (ਜਪੁ) ੨. ਵਿ- ਮਲਭਕ੍ਸ਼ੀ. ਹਰਾਮ ਖਾਣ ਵਾਲਾ. ਬਦਮਾਸ਼. ਦੇਖੋ, ਮਲਭਖੁ.
संग्या- मलिन भक्श्य. अपवित्र ख़ुराक. धरम अनुसार निंदित भोजन. "असंख मलेछ मलुभखि खाहि." (जपु) २. वि- मलभक्शी. हराम खाणवाला. बदमाश. देखो, मलभखु.
ਮਲੂਕ - malūka - मलूक
ਅ਼. [مُلوُک] ਮੁਲੂਕ. ਮਲਿਕ ਦਾ ਬਹੁਵਚਨ. ਬਾਦਸ਼ਾਹ ਲੋਕ. ਮਹਾਰਾਜੇ. "ਖਾਨ ਮਲੂਕ ਕਹਾਇਦੇ, ਕੋ ਰਹਣੁ ਨ ਪਾਸੀ." (ਮਃ ੪. ਵਾਰ ਸਾਰ) ੨. ਵਿ- ਸੁੰਦਰ, ਕੋਮਲ ਅਤੇ ਆਰਾਮਤਲਬ ਲਈ ਪੰਜਾਬੀ ਵਿੱਚ ਮਲੂਕ ਸ਼ਬਦ ਵਰਤਿਆ ਜਾਂਦਾ ਹੈ. ਇਸ ਦਾ ਮੂਲ ਭੀ ਅ਼ਰਬੀ ਮੁਲੂਕ ਹੈ, ਕਿਉਂਕਿ ਇਹ ਸਿਫਤਾਂ ਬਾਦਸ਼ਾਹਾਂ ਵਿੱਚ ਘਟਦੀਆਂ ਹਨ. "ਕੋਮਲ ਬਹੁ ਮਲੂਕ ਤਵ ਹਾਥ." (ਗੁਪ੍ਰਸੂ)
अ़. [مُلوُک] मुलूक. मलिक दा बहुवचन. बादशाह लोक. महाराजे. "खान मलूक कहाइदे, को रहणु न पासी." (मः ४. वार सार) २. वि- सुंदर, कोमल अते आरामतलब लई पंजाबी विॱच मलूक शबद वरतिआ जांदा है. इस दा मूल भी अ़रबी मुलूक है, किउंकि इह सिफतां बादशाहां विॱच घटदीआं हन. "कोमल बहु मलूक तव हाथ." (गुप्रसू)
ਮਲੂਕਦਾਸ - malūkadhāsa - मलूकदास
ਕੜਾਮਾਨਕਪੁਰ ਦਾ ਵਸਨੀਕ ਵੈਸਨਵ ਸਾਧੂ, ਜੋ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਦਾ ਸਿੱਖ ਹੋਇਆ. ਇਹ ਹਿੰਦੀ ਦਾ ਉੱਤਮ ਕਵੀ ਹੋਇਆ ਹੈ. ਦੇਖੋ, ਕੜਾਮਾਨਕਪੁਰ.
कड़ामानकपुर दा वसनीक वैसनव साधू, जो श्री गुरू तेगबहादुर साहिब जी दा सिॱख होइआ. इह हिंदी दा उॱतम कवी होइआ है. देखो, कड़ामानकपुर.
ਮਲੂਕਾ - malūkā - मलूका
ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਜੈਤੋ ਤੋਂ ਬਾਰਾਂ ਮੀਲ ਪੂਰਵ ਹੈ. ਇਸ ਪਿੰਡ ਤੋਂ ਚੜ੍ਹਦੇ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਅਸਥਾਨ ਹੈ. ਸਤਿਗੁਰੂ ਜੀ ਜਲਾਲ ਵੱਲੋਂ ਆਉਂਦੇ ਇੱਥੇ ਵਿਰਾਜੇ ਹਨ. ਇੱਥੇ ਇੱਕ ਦੀਵਾਨਾ ਸਾਧੂ ਗੁਰੂ ਜੀ ਨੂੰ ਮਿਲਣ ਆਇਆ. ਗੁਰੂ ਜੀ ਵਿਰਾਜੇ ਹੋਏ ਸਨ, ਸਿੰਘਾਂ ਨੇ ਰੋਕਿਆ ਪਰ ਦੀਵਾਨਾ ਨਾ ਰੁਕਿਆ, ਇਸ ਪੁਰ ਉਹ ਢੀਠਤਾ ਨਾਲ ਸਿੰਘਾਂ ਨਾਲ ਲੜਕੇ ਬਹੁਤ ਘਾਇਲ ਹੋਗਿਆ. ਇਤਨੇ ਵਿੱਚ ਗੁਰੂ ਜੀ ਜਾਗ ਉੱਠੇ, ਸਾਧੁ ਨੂੰ ਅੰਦਰ ਬੁਲਾਇਆ ਦਰਸ਼ਨ ਦੇਕੇ ਨਿਹਾਲ ਕੀਤਾ. ਦੀਵਾਨਾ ਸਫਲ ਮਨੋਰਥ ਹੋਕੇ ਪਰਲੋਕ ਸਿਧਾਰਿਆ. ਗੁਰੂ ਸਾਹਿਬ ਦੇ ਵਿਰਾਜਣ ਦੇ ਥਾਂ ਦਮਦਮਾ ਬਣਿਆ ਹੋਇਆ ਹੈ. ਪੁਜਾਰੀ ਸਿੰਘ ਹੈ. ਗੁਰਦ੍ਵਾਰੇ ਨਾਲ ਚਾਰ ਘੁਮਾਉਂ ਦੇ ਕ਼ਰੀਬ ਜ਼ਮੀਨ ਹੈ. ਹਰ ਅਮਾਵਸ ਮੇਲਾ ਹੁੰਦਾ ਹੈ.
रिआसत पटिआला, नजामत बरनाला, तसील थाणा भटिंडा दा इॱक पिंड, जो रेलवे सटेशन जैतो तों बारां मील पूरव है. इस पिंड तों चड़्हदे वॱल अॱध मील दे करीब श्री गुरू गोबिंदसिंघ जी दा असथान है. सतिगुरू जी जलाल वॱलों आउंदे इॱथे विराजे हन. इॱथे इॱक दीवाना साधू गुरू जी नूं मिलण आइआ. गुरू जी विराजे होए सन, सिंघां ने रोकिआ पर दीवाना ना रुकिआ, इस पुर उह ढीठता नाल सिंघां नाल लड़के बहुत घाइल होगिआ. इतने विॱच गुरू जी जाग उॱठे, साधु नूं अंदर बुलाइआ दरशन देके निहाल कीता. दीवाना सफल मनोरथ होके परलोक सिधारिआ. गुरू साहिब दे विराजण दे थां दमदमा बणिआ होइआ है. पुजारी सिंघ है. गुरद्वारे नाल चार घुमाउंदे क़रीब ज़मीन है. हर अमावस मेला हुंदा है.
ਮਲੂਕੀ ਵੇਸੁ - malūkī vēsu - मलूकीवेसु
ਮਲਿਕ (ਸਾਧੁ) ਦਾ ਵੇਸ (ਭੇਸ). "ਫਾਹੀ ਸੁਰਤਿ, ਮੂਲੀਕ ਵੇਸ." (ਸ੍ਰੀ ਮਃ ੧) ਧ੍ਯਾਨ ਲੋਕਾਂ ਦੇ ਫਸਾਂਉਣ ਵਿੱਚ ਹੈ ਅਤੇ ਲਿਬਾਸ ਸਾਧੂਆਂ ਦਾ ਹੈ.
मलिक (साधु) दा वेस (भेस). "फाही सुरति, मूलीक वेस." (स्री मः १) ध्यान लोकां दे फसांउण विॱच है अते लिबास साधूआं दा है.
ਮਲੂਮ - malūma - मलूम
ਦੇਖੋ, ਮਾਲੂਮ.
देखो, मालूम.
ਮਲੇਛ - malēchha - मलेछ
ਸੰ. म्लेच्छ. ਧਾ- ਆਮਪਸ੍ਟ ਅਤੇ ਅਸ਼ੁੱਧ ਬੋਲਣਾ, ਜੰਗਲੀ ਬੋਲੀ ਬੋਲਣਾ। ੨. ਸੰਗ੍ਯਾ- ਵਿਗੜਿਆ ਹੋਇਆ ਸ਼ਬਦ, ਜਿਸ ਦਾ ਅਰਥ ਨਾ ਸਮਝਿਆ ਜਾਵੇ.#म्लेच्छोह वाएष यदपशब्दः#੩. ਉਹ ਆਦਮੀ, ਜਿਸ ਦੀ ਬੋਲੀ ਸਮਝ ਵਿੱਚ ਨਾ ਆਵੇ। ੪. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਇਹ ਸ਼ਬਦ ਵਿਦੇਸ਼ੀਆਂ ਅਤੇ ਆਰਯਧਰਮ ਵਿਰੁੱਧ ਲੋਕਾਂ ਲਈ ਭੀ ਵਰਤਿਆ ਹੈ। ੫. ਪਾਪ ਕਰਨ ਵਾਲਾ ਪੁਰੁਖ ਕੁਕਰਮ ਅਤੇ ਅਨ੍ਯਾਯ ਕਰਨ ਵਾਲਾ. "ਮਲੇਛੁ ਪਾਪੀ ਪਚਿਆ ਭਇਆ ਨਿਰਾਸੁ." (ਭੈਰ ਮਃ ੫) "ਅਸੰਖ ਮਲੇਛ ਮਲੁਭਖਿ ਖਾਹਿ." (ਜਪੁ) ੬. ਵੌਧਾਯਨ ਰਿਖਿ ਲਿਖਦਾ ਹੈ-#गोमांसखादको यस्तु विरुद्घं बहु भापते।#सर्वाचार विहीनश्च म्लेच्छ इत्यभिधीयते।#ਜੋ ਗਉ ਦਾ ਮਾਸ ਖਾਂਦਾ ਹੈ, ਵੇਦ ਵਿਰੁੱਧ ਬੋਲਦਾ ਹੈ ਅਤੇ ਜਿਸ ਦਾ ਉੱਤਮ ਆਚਾਰ ਨਹੀਂ, ਉਹ ਮਲੇਛ ਹੈ.
सं. म्लेच्छ. धा- आमपस्ट अते अशुॱध बोलणा, जंगली बोली बोलणा। २. संग्या- विगड़िआ होइआ शबद, जिस दा अरथ ना समझिआ जावे.#म्लेच्छोह वाएष यदपशब्दः#३. उह आदमी, जिस दी बोली समझ विॱच ना आवे। ४. संसक्रित दे विद्वानां ने इह शबद विदेशीआं अते आरयधरम विरुॱध लोकां लई भी वरतिआ है। ५. पाप करन वाला पुरुख कुकरम अते अन्याय करन वाला. "मलेछु पापी पचिआ भइआ निरासु." (भैर मः ५) "असंख मलेछ मलुभखि खाहि." (जपु) ६. वौधायन रिखि लिखदा है-#गोमांसखादको यस्तु विरुद्घं बहु भापते।#सर्वाचार विहीनश्च म्लेच्छ इत्यभिधीयते।#जो गउ दा मास खांदा है, वेद विरुॱध बोलदा है अते जिस दा उॱतम आचार नहीं, उह मलेछ है.
ਮਲੇਛਭਾਖਾ - malēchhabhākhā - मलेछभाखा
ਮਲੇਛਭਾਖਿਆ - malēchhabhākhiā - मलेछभाखिआ
ਸੰਗ੍ਯਾ- म्लेच्छभाषआ. ਗਁਵਾਰੂ ਬੋਲੀ. ਅਸ਼ੁੱਧ ਭਾਸ਼ਾ। ੨. ਉਹ ਬੋਲੀ, ਜੋ ਸਮਝ ਵਿੱਚ ਨਾ ਆਵੇ. ਦੇਖੋ, ਮਲੇਛ ਧਾ। ੩. ਹਿੰਦੂ ਧਰਮਸ਼ਾਸਤ੍ਰ ਅਨੁਸਾਰ ਯੂਨਾਨੀ ਅਤੇ ਅ਼ਰਬੀ ਆਦਿ ਬੋਲੀ. "ਖਤ੍ਰੀਆਂਤ ਧਰਮੁ ਛੋਡਿਆ, ਮਲੇਛਭਾਖਿਆ ਗਹੀ." (ਧਨਾ ਮਃ ੧) ਇੱਥੇ ਇਹ ਭਾਵ ਹੈ ਕਿ ਹਿੰਦੂਆਂ ਨੇ ਸ੍ਵਾਰਥ ਦੇ ਵਸ਼ ਹੋਕੇ ਗਾਯਤ੍ਰੀ ਆਦਿ ਛੱਡਕੇ ਕਲਮਾ ਅੰਗੀਕਾਰ ਕਰ ਲਿਆ ਹੈ.
संग्या- म्लेच्छभाषआ. गँवारू बोली. अशुॱध भाशा। २. उह बोली, जो समझ विॱच ना आवे. देखो, मलेछ धा। ३. हिंदू धरमशासत्र अनुसार यूनानी अते अ़रबी आदि बोली. "खत्रीआंत धरमु छोडिआ, मलेछभाखिआ गही." (धना मः १) इॱथे इह भाव है कि हिंदूआं ने स्वारथ दे वश होके गायत्री आदि छॱडकेकलमा अंगीकार कर लिआ है.
ਮਲੇਛੁ - malēchhu - मलेछु
ਵੇਖੋ, ਮਲੇਛ.
वेखो, मलेछ.
ਮਲੇਰਕੋਟਲਾ - malērakotalā - मलेरकोटला
ਨਾਭੇ ਤੋਂ ੧੨. ਕੋਹ ਉੱਤਰ ਪੱਛਮ ਇੱਕ ਰਿਆਸਤ, ਜਿਸ ਦਾ ਵਧੇਰਾ ਸ਼ੈਅ ਸਦਰੋਦੀਨ ਸੇਲਬਾਨੀ ਅਫ਼ਗਾਨ (ਪਠਾਣ) ਸੀ, ਇਸ ਦੀ ਸ਼ਾਦੀ ਸੁਲਤਾਨ ਬਹਲੋਲ ਲੋਦੀ ਦੀ ਪੁਤ੍ਰੀ ਨਾਲ ਹੋਈ, ਜਿਸ ਕਰਕੇ ਬਹੁਤ ਧਨ ਅਤੇ ੬੮ ਪਿੰਡ ਦਾਜ ਵਿੱਚ ਮਿਲੇ. ਰਾਜਪੂਤ ਮਹਲੇਰਸਿੰਘ ਦਾ ਵਸਾਇਆ ਗ੍ਰਾਮ ਮਹਲੇਰ, ਜੋ ਬਰਬਾਦ ਹੋ ਚੁੱਕਾ ਸੀ, ਮਲੇਰ ਨਾਮ ਤੋਂ ਨਵੇਂ ਸਿਰੇ ਆਬਾਦ ਕੀਤਾ ਗਿਆ, ਅਰ ਸਨ ੧੬੫੭ ਵਿੱਚ ਨਵਾਬ ਬੈਜ਼ੀਦਖ਼ਾਨ ਨੇ ਕੋਟਲਾ ਨਾਮ ਦੀ ਆਬਾਦੀ ਬਣਾਈ. ਦੋ ਨਾਮ ਮਿਲਕੇ "ਮਲੇਰਕੋਟਲਾ" ਸੰਗ੍ਯਾ ਪ੍ਰਸਿੱਧ ਹੋਈ. ਹੁਣ ਇਹ ਰਿਆਸਤ ਪੰਜਾਬ ਵਿੱਚ ਦਸਵੇਂ ਦਰਜੇ ਪੁਰ ਗਿਣੀ ਗਈ ਹੈ. ਇਸ ਦਾ ਰਕਬਾ ੧੬੭ ਵਰਗਮੀਲ, ਆਬਾਦੀ ੮੦, ੩੨੨ ਹੈ. ਰਿਆਸਤ ਦਾ ਨੀਤਿਸੰਬੰਧ ੧. ਨਵੰਬਰ ਸਨ ੧੯੨੧ ਤੋਂ ਏ. ਜੀ. ਜੀ. ਪੰਜਾਬ ਸਟੇਟਸ ਨਾਲ ਹੈ. ਇਸ ਵੇਲੇ ਗੱਦੀ ਤੇ ਕਰਨੈਲ ਹਿਜ਼ ਹਾਈਨੈਸ ਨਵਾਬਸਰ ਮੁਹ਼ੰਮਦ ਅਹਮਦਅਲੀਖ਼ਾਨ ਕੇ. ਸੀ. ਐਸ. ਆਈ. ਕੇ. ਸੀ. ਆਈ. ਈ. ਹਨ, ਜਿਨ੍ਹਾਂ ਦਾ ਜਨਮ ੧੦. ਸਿਤੰਬਰ ਸਨ ੧੮੮੧ ਨੂੰ ਹੋਇਆ ਹੈ.#ਇੱਥੋਂ ਦੇ ਹਾਕਮ ਸ਼ੇਰਮੁਹੰਮਦ ਨੇ ਸਰਹਿੰਦ ਵਿੱਚ ਕਲਗੀਧਰ ਦੇ ਛੋਟੇ ਸਾਹਿਬਜ਼ਾਦਿਆਂ ਦੇ ਮਾਰਨ ਦਾ ਹੁਕਮ ਸੁਣਕੇ ਆਹ ਦਾ ਨਾਰਾ ਮਾਰਿਆ ਸੀ ਅਰ ਸੂਬੇ ਨੂੰ ਆਖਿਆ ਸੀ ਕਿ ਇਨ੍ਹਾਂ ਸ਼ੀਰਖ਼ੋਰ ਬੱਚਿਆਂ ਦਾ ਕੀ ਦੋਸ ਹੈ, ਇਸ ਲਈ ਸਿੱਖ ਇਸ ਰਿਆਸਤ ਨੂੰ ਸਨਮਾਨ ਨਾਲ ਦੇਖਦੇ ਹਨ. ਗੁਰਪ੍ਰਤਾਪਸੂਰਯ ਵਿੱਚ ਭੀ ਲਿਖਿਆ ਹੈ ਕਿ ਦਸਮ ਗੁਰੂ ਜੀ ਨੇ ਫਰਮਾਇਆ "ਇਕ ਮਲੇਰੀਅਨ ਕੀ ਜੜ ਹਰੀ."
नाभे तों १२. कोह उॱतर पॱछम इॱक रिआसत, जिस दा वधेरा शैअ सदरोदीन सेलबानी अफ़गान (पठाण) सी, इस दी शादी सुलतान बहलोल लोदी दी पुत्री नाल होई, जिस करके बहुत धन अते ६८ पिंड दाज विॱच मिले. राजपूत महलेरसिंघ दा वसाइआ ग्राम महलेर, जो बरबाद हो चुॱका सी, मलेर नाम तों नवें सिरे आबाद कीता गिआ, अर सन १६५७ विॱच नवाब बैज़ीदख़ान ने कोटला नाम दी आबादी बणाई. दो नाम मिलके "मलेरकोटला" संग्या प्रसिॱध होई. हुण इह रिआसत पंजाब विॱच दसवें दरजे पुर गिणी गई है. इस दा रकबा १६७ वरगमील, आबादी ८०, ३२२ है. रिआसत दा नीतिसंबंध १. नवंबर सन १९२१ तों ए. जी. जी. पंजाब सटेटस नाल है. इस वेले गॱदी ते करनैल हिज़ हाईनैस नवाबसर मुह़ंमद अहमदअलीख़ान के. सी. ऐस. आई. के. सी. आई. ई. हन, जिन्हां दा जनम १०. सितंबर सन १८८१ नूं होइआ है.#इॱथों दे हाकम शेरमुहंमद ने सरहिंद विॱच कलगीधर दे छोटे साहिबज़ादिआं दे मारन दा हुकम सुणके आह दा नारा मारिआ सी अर सूबे नूं आखिआ सी कि इन्हां शीरख़ोर बॱचिआं दा की दोस है, इस लई सिॱख इस रिआसत नूं सनमान नाल देखदे हन. गुरप्रतापसूरय विॱच भी लिखिआ है कि दसम गुरू जी ने फरमाइआ "इक मलेरीअन की जड़हरी."
ਮਲੈ - malai - मलै
ਮਲਯਗਿਰਿ। ੨. ਮਲਯਜ. ਮਲਯਗਿਰਿ ਵਿੱਚ ਹੋਣ ਵਾਲਾ ਚੰਦਨ. "ਮਲੈ ਨ ਲਾਛੈ ਪਾਰਮਲੋ, ਪਰਮਲੀਓ ਬੈਠੋ ਰੀ ਆਈ." (ਗੂਜ ਨਾਮਦੇਵ) ਮਲਯਜ (ਚੰਦਨ) ਵਿੱਚ ਕੋਈ ਪ੍ਰਤੱਖ ਪਰਮਲ (ਸੁਗੰਧ) ਦਾ ਲਾਂਛਨ (ਚਿੰਨ੍ਹ) ਨਹੀਂ, ਕੇਵਲ ਉਸਦੀ ਪਰਮਲ ਸਾਥ ਦੇ ਬਿਰਛਾਂ ਵਿੱਚ ਆ ਬੈਠੀ ਹੈ, ਤੈਸੇ, ਪਰਮਾਤਮਾ ਭਗਤਾਂ ਦੇ ਮਨ ਆ ਵਸਦਾ ਹੈ.
मलयगिरि। २. मलयज. मलयगिरि विॱच होण वाला चंदन. "मलै न लाछै पारमलो, परमलीओ बैठो री आई." (गूज नामदेव) मलयज (चंदन) विॱच कोई प्रतॱख परमल (सुगंध) दा लांछन (चिंन्ह) नहीं, केवल उसदी परमल साथ दे बिरछां विॱच आ बैठी है, तैसे, परमातमा भगतां दे मन आ वसदा है.
ਮਲੋਵਉ - malovau - मलोवउ
ਮਰਦਨ ਕਰੋ. ਮਲੋ। ੨. ਮਲੋਵਉਂ ਮਰਦਨ ਕਰਦਾ (ਕਰਦੀ) ਹਾਂ. "ਪਾਵ ਮਲੋਵਉ ਸੰਗਿ ਨੈਨ ਭਤੀਰੀ." (ਸੂਹੀ ਮਃ ੫)
मरदन करो. मलो। २. मलोवउं मरदन करदा (करदी) हां. "पाव मलोवउ संगि नैन भतीरी." (सूही मः ५)
ਮਲੋਵਾ - malovā - मलोवा
ਮਲੋਵਾਂ ਮਰਦਨ ਕਰਾਂ. "ਪਾਵ ਮਲੋਵਾ ਆਪੁ ਤਿਆਗਿ." (ਬਿਲਾ ਮਃ ੫)
मलोवां मरदन करां. "पाव मलोवा आपु तिआगि." (बिला मः ५)
ਮਲੌਨੀ - malaunī - मलौनी
ਸੰਗ੍ਯਾ- ਖਾਰ ਅਤੇ ਸੁਗੰਧ ਵਾਲੇ ਪਦਾਰਥ ਮਿਲਾਕੇ ਕੇਸ ਧੋਣ ਦਾ ਬਣਾਇਆ ਹੋਇਆ ਝੋਲ. "ਸੀਸ ਮੇ ਮਲੌਨੀ ਮੇਲ." (ਭਾਗੁ ਕ) ੨. ਦੇਖੋ, ਮਿਲੌਨੀ.
संग्या- खार अते सुगंध वाले पदारथ मिलाके केस धोण दा बणाइआ होइआ झोल. "सीस मे मलौनी मेल." (भागु क) २. देखो, मिलौनी.
ਮਲੰਗ - malanga - मलंग
ਵਿ- ਮਲਾਂਗ. ਜਿਸ ਦੇ ਅੰਗਾਂ ਨੂੰ ਮੈਲ ਲਗੀ ਹੈ। ੨. ਫ਼ਾ. [ملنگ] ਬੇਹੋਸ਼. ਇਸ ਦਾ ਮੂਲ ਲੰਗੀਦਨ (ਲੋਟਪੋਟ ਹੋਣਾ) ਹੈ। ੩. ਸੰਗ੍ਯਾ- ਮੁਸਲਮਾਨਾਂ ਦਾ ਇੱਕ ਫਿਰਕਾ, ਜੋ ਜ਼ਿੰਦਾਸ਼ਾਹ ਮਦਾਰ ਤੋਂ ਚੱਲਿਆ ਹੈ. ਮਲੰਗਸਿਰ ਦੇ ਕੇਸ ਨਹੀਂ ਮੁਨਾਉਂਦੇ, ਜੂੜਾ ਗਿੱਚੀ ਵਿੱਚ ਕਰਦੇ ਹਨ, ਨਸ਼ਿਆਂ ਦਾ ਖਾਣਾ ਪੀਣਾ ਇਨ੍ਹਾਂ ਦਾ ਧਾਰਮਿਕ ਨਿਯਮ ਬਣ ਗਿਆ ਹੈ, "ਭੰਗ ਕੋ ਖਾਇ ਮਲੰਗ ਪਰੇ ਜਨੁ." (ਗੁਪ੍ਰਸੂ)
वि- मलांग. जिस दे अंगां नूं मैल लगी है। २. फ़ा. [ملنگ] बेहोश. इस दा मूल लंगीदन (लोटपोट होणा) है। ३. संग्या- मुसलमानां दा इॱक फिरका, जो ज़िंदाशाह मदार तों चॱलिआ है. मलंगसिर दे केस नहीं मुनाउंदे, जूड़ा गिॱची विॱच करदे हन, नशिआं दा खाणा पीणा इन्हां दा धारमिक नियम बण गिआ है, "भंग को खाइ मलंग परे जनु." (गुप्रसू)
ਮਲੰਦ - malandha - मलंद
ਫ਼ਾ. [ملند] ਮੁਲੰਦ. ਵਿ- ਬਕਬਾਦੀ. ਬਹੁਤ ਬੋਲਣ ਵਾਲਾ. "ਪੇਟ ਮਲੰਦੇ ਲਾਈ ਮਹਿਖੇ ਦੈਤ ਨੂੰ." (ਚੰਡੀ ੩) ਬਕਬਾਦੀ ਮਹਿਖਾਸੁਰ ਦੇ ਪੇਟ ਵਿੱਚ ਤਲਵਾਰ ਲਾਈ.
फ़ा. [ملند] मुलंद. वि- बकबादी. बहुत बोलण वाला. "पेट मलंदे लाई महिखे दैत नूं." (चंडी ३) बकबादी महिखासुर दे पेट विॱच तलवार लाई.
ਮਲੰਦਾ - malandhā - मलंदा
ਵਿ- ਮਰਦਨ ਕਰੰਦਾ.
वि- मरदन करंदा.
ਮਲ੍ਹਮ - malhama - मल्हम
ਦੇਖੋ, ਮਰਹਮ.
देखो, मरहम.
ਮਲ੍ਹਾ - malhā - मल्हा
ਦੇਖੋ, ਚੌਤਰਾਸਾਹਿਬ ੨। ੨. ਦੇਖੋ, ਬਾਬੇ ਦੀ ਬੇਰ ੪.
देखो, चौतरासाहिब २।२. देखो, बाबे दी बेर ४.

Browse by letter