Sri Gur Pratap Suraj Granth

Displaying Page 176 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੮੯

੨੩. ।ਗੁਰੂ ਜੀ ਵਾਪਸ ਪਟਂੇ ਆਏ॥
੨੨ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੨੪
ਦੋਹਰਾ: ਕਰਤਿ ਕੂਚ ਦਿਨ ਪ੍ਰਤਿ ਮਜਲ, ਗੁਰੂ ਸਮੇਤ ਨਰੇਸ਼।
ਪਹੁੰਚੇ ਪਟਂੇ ਆਨਿ ਕਰਿ, ਭਯੋ ਅਨਦ ਵਿਸ਼ੇਸ਼ ॥੧॥
ਚੌਪਈ: ਲਸ਼ਕਰ ਕੇ ਡੇਰੇ ਸਮੁਦਾਇ।
ਅੁਤਰੇ ਪੁਰਿ ਤੇ ਬਾਹਰਿ ਆਇ।
ਬਿਸ਼ਨ ਸਿੰਘ ਨ੍ਰਿਪ ਅੁਤਰਨਿ ਕਰੋ।
ਸਤਿਗੁਰ ਨਿਕਟਿ ਹੋਤਿ ਭਾ ਖਰੋ ॥੨॥
ਸ਼ਾਹਿਬਗ਼ਾਦੇ ਕੋ ਮੈਣ ਦਰਸ਼ਨ।
ਕਰੋ ਚਹਤਿ ਹੌਣ, ਚਰਨ ਸਪਰਸ਼ਨ।
ਅਧਿਕ ਲਾਲਸਾ ਰਹਿ ਅੁਰ ਮੇਰੇ।
ਪ੍ਰਾਪਤ ਹੋਹਿ ਮੋਹਿ ਇਸ ਬੇਰੇ ॥੩॥
ਠਾਢੇ ਸਤਿਗੁਰ ਨਦੀ ਕਿਨਾਰੇ।
ਸੁਨਿ ਨਰੇਸ਼ ਤੇ ਬਾਕ ਅੁਚਾਰੇ।
ਹਮ ਭੀ ਮਿਲਹਿ ਜਾਇ ਕਰਿ ਕਾਲੀ।
ਇਹਾਂ ਬਿਤਾਵਹਿ ਰਾਤਿ ਅੁਜਾਲੀ੧* ॥੪॥
ਸੁਧ ਕਹਿ ਪਠੀ ਮਾਤ ਤੇ ਤੀਰ।
ਡੇਰਾ ਪਰੋ ਨਦੀ ਕੇ ਤੀਰ।
ਮਿਲਹਿ ਪ੍ਰਾਤਿ ਕੋ ਸੁਨਿ ਸੁਧਿ ਹਰਖੀ।
ਦਰਬ ਦਾਨ ਕੀ ਧਾਰਾ ਬਰਖੀ ॥੫॥
ਜਾਚਕ ਗਨ ਹਕਾਰ ਕਰਿ ਦੀਨਿ।
ਸੁਤ ਸਨੇਹ ਜਿਸ ਕੇ ਮਨ ਪੀਨ੨।
ਲੇ ਪੌਤ੍ਰੇ ਕੋ ਅੰਕ, ਸੁਨਾਵੈ੩।
ਤੇਰੋ ਪਿਤਾ ਭੋਰ ਕੋ ਆਵੈ ॥੬॥
ਅਤਿ ਅਨਦ ਸੁਨਿ ਸੁਨਿ ਸਭਿ ਕੀਨਾ।
ਸੇਵਕ ਸਿਜ਼ਖ ਮਿਲੇ ਸੁਖ ਪੀਨਾ।
ਚਿਰੰਕਾਲ ਮੈਣ ਹਟਿ ਗੁਰ ਆਏ*।
ਦੇਤਿ ਬਧਾਈ ਮਿਲਿ ਸਮੁਦਾਏ ॥੭॥


੧ਚਾਨਂੀ ਰਾਤ।
*ਪਾ:-ਸੁਖਾਲੀ।
੨ਤਕੜਾ।
੩ਸੁਣਾਂਵਦੇ ਹਨ।
*ਪਾ:-ਲੇ ਪੌਤ੍ਰੇ ਕੋ ਅੰਕ ਸਮਾਏ।

Displaying Page 176 of 492 from Volume 12