Sri Gur Pratap Suraj Granth

Displaying Page 183 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੯੬

੨੪. ।ਪਟਂੇ ਨਿਵਾਸ। ਰਾਜਾ ਵਿਦਾ॥
੨੩ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੨੫
ਦੋਹਰਾ: ਸ਼੍ਰੀ ਸਤਿਗੁਰ ਥਿਰ ਸਭਾ ਮਹਿ, ਸੰਗਤਿ ਦਰਸ਼ਨ ਦੀਨਿ।
ਅਰਪਿ ਅੁਪਾਇਨ ਸਭਿ ਮਿਲੇ, ਪੂਰ ਕਾਮਨਾ ਕੀਨਿ ॥੧॥
ਚੌਪਈ: ਪੁਨ ਅੁਠਿ ਗਮਨੇ ਲੇ ਸੁਤ ਸਾਥ।
ਜਨਨੀ੧ ਨਿਕਟਿ ਗਏ ਗੁਰੁ ਨਾਥ।
ਨਮ੍ਰਿ ਹੋਇ ਕਰਿ ਸੀਸ ਨਿਵਾਯੋ।
ਪਿਖਿ ਨਦਨ ਦ੍ਰਿਗ ਮਹਿ ਜਲ ਛਾਯੋ ॥੨॥
ਅਧਿਕ ਬ੍ਰਿਧਾ ਸੁਤ ਪ੍ਰੇਮ ਬਿਸਾਲਾ।
ਸੁਤ ਅੰਗਨਿ੨ ਪਰਸਹਿ ਕਰ ਨਾਲਾ।
ਆਸ਼ਿਖ ਦੇਤਿ ਪੁਜ਼ਤ੍ਰ! ਤੁਮ ਜੀਵਹੁ।
ਸਹਤਿ ਅਨਦ ਬਡੀ ਬਯ ਥੀਵਹੁ ॥੩॥
ਸੁਖ ਪਾਵਹੁ ਸਭਿ ਰੀਤਿ ਸੁਭਾਇਕ।
ਸ਼੍ਰੀ ਨਾਨਕ ਜੀ ਸਦਾ ਸਹਾਇਕ।
ਤਬਿ ਗੁਜਰੀ ਪਹੁੰਚੀ ਕਰ ਜੋਰੇ।
ਨਮ੍ਰਿ ਹੋਏ ਪਤਿ ਚਰਨ ਨਿਹੋਰੇ ॥੪॥
ਦਾਸੀ ਦਾਸ ਨਮੋ ਸਭਿ ਕਰਿ ਕੈ।
ਰਹੇ ਗੁਰੂ ਕੋ ਰੂਪ ਨਿਹਰਿ ਕੈ।
ਸਾਹਿਬਗ਼ਾਦੇ ਕੀ ਦਿਸ਼ਿ ਸਾਰੇ।
ਤਿਸ ਛਿਨ ਸਤਿਗੁਰ ਸਹਿਤ ਨਿਹਾਰੇ ॥੫॥
ਬੂਝੈਣ ਇਤਹੁ ਪਿਤਾ ਜੀ ਗਏ।
ਕਿਤਿਕ ਦੂਰ ਲੌ ਪ੍ਰਾਪਤਿ ਭਏ?
ਸਾਗਰ ਬੇਲਾ੩ ਲਗਿ ਅਵਿਲੋਕਾ।
ਕਿਧੌਣ ਅੁਰੇ ਹੀ ਜਾਵਨਿ ਰੋਕਾ੪? ॥੬॥
ਕੌਨ ਦੇਸ਼ ਹਿਤ ਗਏ ਲਰਾਈ?
ਭਈ ਕਿ ਨਹੀਣ ਮਿਲੇ ਰਿਪੁ ਆਈ?
ਮਧੁਰ ਪੁਜ਼ਤ੍ਰ ਕੇ ਬਾਕ ਸੁਹਾਏ।
ਸੁਨਿ ਸਤਿਗੁਰੂ ਬ੍ਰਿਤਾਂਤ ਬਤਾਏ ॥੭॥
ਦੇਸ਼ ਕਾਮਰੂ ਮੰਤ੍ਰਨਿ ਜੋਰ।

੧ਮਾਤਾ ਨਾਨਕੀ ਜੀ।
੨ਪੁਜ਼ਤਰ ਦੇ ਅੰਗਾਂ ਲ਼।
੩ਸਮੁੰਦਰ ਦਾ ਕੰਢਾ।
੪ਜਾਣਾ ਰੋਕ ਲਿਆ।

Displaying Page 183 of 492 from Volume 12