Sri Gur Pratap Suraj Granth

Displaying Page 19 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੪

੩. ਅਰਜਨ = ਬਿਨੈਵੰਤ-ਜੋ ਬਿਨੈਵੰਤ ਹੋਏ ਸਾਰਿਆਣ ਨੇ ਹੀ ਮੁਕਤੀ ਪਦ ਪਾ ਲਏ,
ਆਪ ਨੇ ਹੀ ਸ਼੍ਰੀ ਕ੍ਰਿਸ਼ਨ ਸਰੂਪ ਧਾਰਕੇ ਜੁਮਲਾਰਜਨ ਤੋੜੇ ਸਨ, ਅਥਵਾ-ਅਰ ਜਨ
ਭਏ = ਜੋ ਦਾਸ ਹੋਏ ਅੁਨ੍ਹਾਂ ਮੁਕਤੀ ਪਾਈ।
੮. ਇਸ਼ ਗੁਰੂ-ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ-ਮੰਗਲ।
ਚਿਤ੍ਰਪਦਾ ਛੰਦ: ਸੂਰ, ਸੁਰਾਨਿ ਕੇ ਹਾਨਿ ਕਰੇ
ਛਿਤ ਆਨਤਿ ਭੇ ਬਨਿ ਕੇ ਤਨ ਸੂਰ।
ਸੂਰਤ ਸੁੰਦਰ ਜੋ ਸਿਮਰੈ
ਅੁਰ ਮੈਣ ਤਤ ਗਾਨ ਲਹੈ ਮਤਿ ਸੂਰ।
ਸੂਰ ਗਹੈ ਕਰ ਮੈਣ ਰਣ ਕੇ ਪ੍ਰਿਯ
ਨਿਦਕ ਜੇ ਦੁਖ ਪਾਇ ਬਿਸੂਰ।
ਸੂਰ ਬਿਸਾਲ ਕ੍ਰਿਪਾਲ ਗੁਰੂ
ਹਰਿ ਗੋਬਿੰਦ ਜੀ ਤਮ ਸ਼ਜ਼ਤ੍ਰਨ ਸੂਰ ॥੧੩॥
ਸੂਰ = ਸ਼ੇਰ। ।ਸੰਸ: ਸ਼ੂਰ: = ਸ਼ੇਰ॥ (ਅ) ਸੂਲ, ਦੁਖ, ਕਸ਼ਟ।
ਸੁਰਾਨ ਕੇ ਹਾਨ ਕਰੇ = ਜੋ ਦੇਅੁਤਿਆਣ ਲ਼ ਹਾਨੀ ਕਰੇ, ਭਾਵ ਦੈਣਤ।
(ਅ) ਸੂਰ ਸੁਰਾਨ ਕੇ ਹਾਨ ਕਰੇ = ਦੇਵਤਿਆਣ ਦੇ ਦੁਖ ਦੂਰ ਕੀਤੇ।
ਛਿਤ = ਕਿਤ = ਧਰਤੀ। (ਅ) ਰਣਭੂਮੀ। (ੲ) ਤਬਾਹੀ।
ਤਨ ਸੂਰ = ਸੂਰ ਤਨ = ਵਰਾਹ ਤਨ। ਸੂਰ ਵਰਗਾ ਸਰੀਰ, ਬ੍ਰਾਹ ਰੂਪ (ਵਿਸ਼ਲ਼ ਜੀ
ਦਾ ਤੀਸਰਾ ਅਵਤਾਰ ਬ੍ਰਾਹ ਮੰਨਦੇ ਹਨ)।
(ਸ) ਸੂਰ ਦਾ ਅਰਥ ਕ੍ਰਿਸ਼ਨ ਬੀ ਹੈ।
ਸੂਰ = ਪੰਡਿਤ। ਪੰਡਿਤਾਂ। ।ਸੰਸ: ਸੂਰਿ = ਪੰਡਿਤ॥।
(ਅ) ਮਤਿ ਸੂਰ = ਜੋ ਬੁਜ਼ਧੀ ਦੇ ਸੂਰਮੇ ਹਨ।
ਸੂਰ = ਬਰਛਾ। ਕੋਈ ਸ਼ਸਤ੍ਰ। ।ਸੰਸ: ਸ਼ੂਲ = ਬਰਛਾ, ਸ਼ਸਤ੍ਰ॥।
ਬਿਸੂਰ = ਕਸ਼ਟ, ਮਹਾਂ ਦੁਖੀ। ।ਸੰਸ: ਵਿਸੂਰਣ = ਕਸ਼ਟ॥।
(ਅ) ਪੰਜਾਬੀ ਵਿਸੂਰਣਾਂ = ਝੂਰਣ ਲ਼ ਬੀ ਕਹਿਣਦੇ ਹਨ।
ਦੁਖ ਪਾਇ ਬਿਸੂਰ = ਦੁਖ ਪਾਅੁਣਦੇ ਤੇ ਝੂਰਦੇ ਹਨ।
ਸੂਰ = ਬਹਾਦਰ, ਸੂਰਮਾਂ। ।ਸੰਸ: ਸੂਰ = ਬਹਾਦੁਰ॥।
ਸੂਰ = ਸੂਰਜ। ।ਸੰਸ: ਸ਼ੂਰ = ਸੂਰਜ॥।
ਇਸ ਪਦ ਵਿਚ ਅਜ਼ਠ ਵੇਰ-ਸੂਰ-ਪਦ ਆਯਾ ਹੈ, ਅਰਥ ਐਅੁਣ ਹਨ:-
ਪਦ ਮੂਲ ਅਰਥ
.੧. ਸੂਰ ਸ਼ੂਰ ।ਸੰਸ: ॥ ਸ਼ੇਰ।
੨. ਸੂਰ ਸ਼ੂਰ ।ਸੰਸ: ॥ ਬਰਾਹ।
੩. ਸੂਰਤ ਕੇਵਲ ਸੂਰਤ ਪਦ ਦੇ ਪਹਿਲੇ
ਦੋ ਅਜ਼ਖਰ ਫਾਰਸੀ ਸੂਰਤ। ਸ਼ਕਲ।
੪. ਸੂਰ ਸੂਰਿ ।ਸੰਸ: ॥ ਪੰਡਿਤ।
੫. ਸੂਰ ਸ਼ੂਲ ।ਸੰਸ:॥ ਬਰਛਾ।

Displaying Page 19 of 626 from Volume 1