Sri Gur Pratap Suraj Granth

Displaying Page 196 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੦੯

੨੭. ।ਵਕੀਲ ਦਾ ਆਅੁਣਾ॥
੨੬ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੨੮
ਦੋਹਰਾ: ਭਏ ਪ੍ਰਭਾਤਿ ਬਿਲੋਕਤੇ, ਨਿਜ ਨਿਜ ਥਾਇ ਛੁਪਾਇ।
ਤੰਬੂ ਮਹਿ ਠਾਕੁਰ ਨਿਕਟ, ਖੋਲੀ ਗੋਨ ਬਨਾਇ ॥੧॥
ਚੌਪਈ: ਦਾਸਨ ਆਦਿਕ ਸਕਲ ਹਟਾਏ।
ਆਪਹਿ ਖੋਲਨ ਕੋ ਲਲਚਾਏ।
ਅੰਤਰ ਤੇ ਕਰਿ ਡਾਰ ਨਿਕਾਰੇ।
ਚਮਰੇ ਪਨਹੀ ਹਾਡ ਨਿਹਾਰੇ੧ ॥੨॥
ਹੇਰਤਿ ਗੇਰਹਿ ਦੂਰ ਬਗਾਵਹਿ।
ਬਿਸ਼ਟਾ ਹਾਥ ਲਗੇ ਪਛਤਾਵਹਿ।
ਇਕ ਤੌ ਅਪਨਾ ਧਰਮ ਗਵਾਯੋ।
ਦੁਤੀਏ ਲੇਤੇ੨ ਜੰਗ ਮਚਾਯੋ ॥੩॥
ਤ੍ਰਿਤੀ ਨਿਪਾਕ੩ ਜੁ ਛੂਵਤਿ ਭਏ।
ਮਾਰੇ ਬਿਨਾ ਮੂਢ ਮਰਿ ਗਏ।
ਲਜਤਿ ਆਪਸ ਮਹਿ ਨਹਿ ਕਹੈਣ।
ਰਿਦੈ ਬਿਸੂਰਨ ਕੋ ਬਹੁ ਲਹੈਣ ॥੪॥
ਧਿਜ਼ਕ ਧਿਕ ਅਪਨੋ ਜਨਮ ਬਖਾਨੈਣ।
ਧਰਮਹੀਨ ਕੀ ਦੁਰਗਤਿ ਜਾਨੈਣ।
ਭਯੋ ਸਭਿਨਿ ਕੋ ਤਬਿ ਅੁਪਹਾਸਾ।
ਬਿਕਸੇ ਸਤਿਗੁਰ ਪੇਖਿ ਤਮਾਸ਼ਾ ॥੫॥
ਕਹਤਿ ਸਿੰਘ ਜੇ ਨਿਕਟ ਹਕਾਰੇ।
ਕਹਿ ਦੁਰਜਨ ਕੇ ਧਰਮ ਨਿਹਾਰੇ?
ਸਭਿ ਤੁਮ ਹਮਰੇ ਪਾਸ ਬਖਾਨਤਿ।
-ਗਿਰਪਤਿ ਤੁਰਕ ਧਰਮ ਕੋ ਠਾਨਤਿ- ॥੬॥
ਸਭਿ ਪਰਬਤ ਬਾਸੀ ਮਤਿ ਕਾਚੇ।
ਇਹ ਕਬਿ ਬੈਨ ਭਨਹਿ ਨਹਿ ਸਾਚੇ।
ਹਮ ਕਹਿ ਰਹੇ ਨ ਛਲ ਤੁਮ ਜਾਨਾ।
ਜੇ ਕਰਤੇ ਤਜਿ ਦੁਰਗ ਪਯਾਨਾ੪ ॥੭॥
ਤੁਰਕ ਗਿਰੇਸ਼ੁਨਿ ਕੀ ਬਡ ਸੈਨਾ।

੧(ਗੁਣਾਂ) ਲੈਂ ਵੇਲੇ।
੨ਅਪਵਿਜ਼ਤ੍ਰ।
੩ਵੇਖਿਆ ਜੇ?
੪ਜੇ ਅਸੀਣ ਕਿਲਾ ਛਜ਼ਡ ਟੁਰ ਜਾਣਦੇ।

Displaying Page 196 of 441 from Volume 18