Sri Gur Pratap Suraj Granth

Displaying Page 220 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੩੩

੨੯. ।ਅਹਿਦੀਆਣ ਦਾ ਟੁਰਨਾ॥
੨੮ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੩੦
ਦੋਹਰਾ: ਸੁਨਤਿ ਦਿਜਨ ਤੇ ਸਤਿਗੁਰੂ,
ਚਿਤਵਤਿ ਭਏ ਅੁਪਾਇ।
-ਸ਼੍ਰੀ ਨਾਨਕ ਕੋ ਬਰ ਮਹਾਂ,
ਰਾਜ ਤੁਰਕ ਬਡ ਪਾਇ- ॥੧॥
ਚੌਪਈ: ਤਿਸ ਕੋ ਬਨਹਿ ਮਿਟਾਵਨਿ ਜੈਸੇ।
ਅਨਿਕ ਜਤਨ ਚਿਤਵਤਿ ਚਿਤ ਤੈਸੇ।
ਕਿਤਿਕ ਦੇਰ ਗੁਰੁ ਤੂਸ਼ਨਿ ਠਾਨੀ।
ਪਿਖਿ ਮੁਖ ਸਭਾ ਨ ਕੋ ਕਹਿ ਬਾਨੀ੧ ॥੨॥
ਕਰ ਮਹਿ ਧਰੀ ਪਜ਼ਤ੍ਰਿਕਾ ਬਾਚੀ।
ਸ਼ਿਵ ਕੀ ਲਿਖਤ ਦੇਖਿ ਹਿਤ ਰਾਚੀ।
ਪਠੀ੨ ਸਕਲ ਹੀ ਠਾਨੀ ਮੌਨ।
ਦੇਖਤਿ ਰਹੇ ਨ ਬੋਲੋ ਕੌਨ ॥੩॥
ਚਤੁਰ ਘਟੀ ਲਗਿ ਤੂਸ਼ਨਿ ਰਹੇ।
ਨਹਿ ਅੁਪਾਇ ਕੋ ਅੁਰ ਮਹਿ ਲਹੇ।
-ਅਪਨੋ ਸਿਰ ਦੇ ਕੂਰੋ ਕਰੈਣ।
ਬਖਸ਼ੋ ਰਾਜ ਸਰਬ ਇਮ ਹਰੈਣ ॥੪॥
ਅਪਰ ਅੁਪਾਇ ਨ ਬਨਿ ਹੈ ਕੋਈ।
ਭਲੀ ਪ੍ਰਕਾਰ ਬਿਚਾਰੋ ਸੋਈ-।
ਕਰ ਨਿਸ਼ਚੈ ਅੁਰ ਮਹਿ ਜਬਿ ਲਹੋ।
ਦਿਜ ਗਨ ਸੰਗ ਗੁਰੂ ਤਬਿ ਕਹੋ ॥੫॥
ਬਿਜ਼ਪ੍ਰ ਬਿੰ੍ਰਦ! ਤੁਮ ਇਕਠੇ ਹੋਵਹੁ।
ਕਰਹੁ ਸਕੇਲਨ ਜਿਹ ਸ਼ੁਭ ਜੋਵਹੁ।
ਦਿਜ਼ਲੀ ਪੁਰਿ ਕੋ ਸਕਲ ਪਯਾਨੋ।
ਤਹਾਂ ਜਾਇ ਨਿਜ ਬ੍ਰਿਥਾ ਬਖਾਨੋ ॥੬॥
ਹਮਰੇ ਛਜ਼ਤ੍ਰੀ ਹੈਣ ਜਜਮਾਨ।
ਤਿਨ ਤੇ ਕਰਹਿ ਖਾਨ ਅਰੁ ਪਾਨ।
ਰਹੈਣ ਅਲਬ ਸਦਾ ਹਮ ਤਾਂਹੂੰ।
ਦਾਨ ਅਨੇਕ ਬਿਧਿਨਿ ਲੇਣ ਜਾਹੂੰ ॥੭॥


੧ਸ਼੍ਰੀ ਗੁਰੂ ਜੀ ਦਾ ਮੁਖ ਵੇਖ ਕੇ ਸਭਾ ਵਿਜ਼ਚੋਣ ਕਿਸੇ ਨੇ ਕੋਈ ਬਾਣੀ ਨਾ ਕਹੀ।
੨ਪ੍ਰੇਮ ਵਿਚ ਰਚੀ ਹੋਈ ਰਚਨਾ ਪੜ੍ਹੀ।

Displaying Page 220 of 492 from Volume 12