Sri Gur Pratap Suraj Granth

Displaying Page 261 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੭੬

ਪ੍ਰਤੀਤ ਧਾਰਿ ਨਾ ਲਹੇ੧ ॥੪੬॥
ਗੁਰੂ ਮਹਾਨ ਚੀਨਿਯੋ।
ਨਿਹਾਲ ਦਾਸ ਕੀਨਿਯੋ।
ਨਿਵਾਰਿ ਮੋਹ ਤਾਪ ਕੋ।
ਜਪਾਇ ਨਾਮ ਜਾਪ ਕੋ ॥੪੭॥
ਸਦਾ ਅਧੀਨ ਪ੍ਰੇਮ ਕੇ।
ਨ੍ਰਿਬਾਹਿ ਕੀਨਿ੨ ਨੇਮ ਕੇ।
ਸੁ ਤਾਇ ਜੇਮੁ ਹੇਮ ਕੇ੩। ਸੁ ਦਾਨ ਦੇਤਿ ਛੇਮ ਕੇ ॥੪੮॥
ਸੁਛੰਦ* ਸਿੰਧੁ ਨਦਨਾ੪। ਅਮੰਦ ਹੋ, ਮਨਿਦ ਨਾ੫।
ਗੋਬਿੰਦ, ਸ਼ਜ਼ਤ੍ਰ ਕੰਦਨਾ੬। ਸੁ ਬੰਦਨਾ, ਤੁ ਬੰਦਨਾ੭ ॥੪੯॥
ਦੋਹਰਾ: ਸ਼੍ਰੀ ਸਤਿਗੁਰ! ਕਿਮ ਆਪ ਅਬਿ, ਹੁਇ ਗੇ ਅੰਤਰ ਧਾਨ।
ਲੋਕਨਿ ਕੀ ਸ਼ੰਕਾ ਕਹਾਂ, ਤੁਮਹਿ ਨ ਅੁਚਿਤ ਮਹਾਂਨ ॥੫੦॥
ਦਿਹੁ ਦਰਸ਼ਨ ਕਰੁਨਾ ਕਰਹੁ, ਪ੍ਰਥਮ ਜਗਤ ਕੀ ਰੀਤਿ।
ਕਰਤੇ ਰਹੇ ਸੁ ਅਬਿ ਕਰਹੁ, ਕੋਣ ਠਾਨਹੁ ਬਿਜ਼ਪ੍ਰੀਤ ॥੫੧॥
ਪਰਮ ਧਾਮ ਅਭਿਰਾਮ ਕੋ, ਗਮਨਹੁ ਇਹ ਤਨ ਤਾਗਿ।
ਇਮ ਬਿਨਤੀ ਸੁਨਿ ਦਾਸ ਕੀ, ਜਾਨਿ ਮਹਾਂ ਅਨੁਰਾਗ ॥੫੨॥
ਸਿੰਘਾਸਨ ਪਰ ਵਿਦਤ ਭੇ, ਦੇਖਿ ਸਕਲ ਹਰਿਖਾਇ।
ਜੈ! ਜੈ! ਸ਼ਬਦ ਅੁਚਾਰਿ ਕਰਿ, ਪਰੇ ਦੌਰ ਸਭਿ ਪਾਇ ॥੫੩॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਅੰਗਦ ਪਰਮ ਧਾਮ
ਗਮਨ ਪ੍ਰਸੰਗ ਬਰਨਨ ਨਾਮ ਸਪਤਬਿੰਸਤੀ ਅੰਸੂ ॥੨੭॥


੧ਨਹੀਣ ਦਰਸ਼ਨ ਕਰਦੇ।
੨ਨਿਬਾਹੁਣ ਵਾਲੇ।
੩ਤਾਕੇ ਸੋਨਾ ਜੈਸੇ (ਸੁਜ਼ਧ ਕਰੀਦਾ ਹੈ)।
*ਪਾ:-ਜੁ ਛੰਦ।
੪ਆਪ (ਜਿੰਨੇ) ਸੁਤੰਤ੍ਰ ਹੋ ਸਮੁੰਦਰ ਦਾ ਪੁਜ਼ਤ੍ਰ (ਚੰਦਰਮਾਂ ਬੀ ਅੁਤਨਾ ਨਹੀਣ) (ਅ) (ਵਧੇਰੇ) ਸਜ਼ਛ ਹੋ ਚੰਦ੍ਰਮਾਂ
ਨਾਲੋਣ (ੲ) ਸੁਤੰਤ੍ਰ ਹੋ ਤੇ ਆਨਦ ਦੇ ਸਮੁੰਦ੍ਰ ਹੋ।
੫(ਤੁਸੀਣ ਚੰਦ ਵਾਣਗੂ) ਮੰਦ ਨਹੀਣ ਹੁੰਦੇ (ਵਧਦੇ ਘਟਦੇ ਨਹੀਣ) ਤਾਂਤੇ ਅੁਹ ਤੁਜ਼ਲ ਨਹੀਣ।
੬ਵੈਰੀ ਦੇ ਨਾਸ਼ ਕਰਤਾ।
੭ਤੁਹਾਲ਼ ਨਮਸਕਾਰ ਹੈ।

Displaying Page 261 of 626 from Volume 1