Sri Gur Pratap Suraj Granth

Displaying Page 262 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੭੭

੨੮. ।ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤ ਸਮਾਅੁਣਾ॥
੨੭ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੨੯
ਦੋਹਰਾ: ਅਮਰਦਾਸ ਹੁਇ ਪਾਸ ਗੁਰ, ਨਿਜ ਅਰਦਾਸ ਪ੍ਰਕਾਸ਼।
ਅਦਭੁਤ ਲੀਲਾ ਆਪ ਕੀ, ਸਦਾ ਬਿਲਾਸ ਹੁਲਾਸ ॥੧॥
ਚੌਪਈ: ਇਹ ਕਾਰਨ ਕਿਮ ਰਾਵਰ ਕੀਨਾ?
ਸਭਿ ਕੇ ਮਨ ਅਚਰਜ ਬਡ ਦੀਨਾ।
ਇਸ ਪ੍ਰਕਾਰ ਨਹਿਣ ਅੁਚਿਤ ਤੁਮਾਰੇ।
ਪਰਮ ਧਾਮ ਕੋ ਜਥਾ ਪਧਾਰੇ ॥੨॥
ਸ਼੍ਰੀ ਅੰਗਦ ਸੁਨਿ ਤਬਹਿ ਬਖਾਨਾ।
ਸਿਜ਼ਖਨ ਕੇ ਮਨ ਸ਼ੰਕ ਮਹਾਨਾ।
-ਸਹਤ ਸਰੀਰ ਬਿਕੁੰਠ ਸਿਧਾਰੇ੧-।
ਆਪਸ ਮਹਿਣ ਮਿਲ ਕਰਤਿ ਅੁਚਾਰੇ ॥੩॥
ਏਵ ਨ ਕਰਤੇ ਸ਼ਰਧਾ ਨਾਸਤਿ।
ਲਗਤਿ ਦੋਸੁ ਮਮ ਦਾਸਨ ਗ੍ਰਾਸਤਿ।
ਸਭਿਹਿਨਿ ਮਨ ਸ਼ੰਕਾ ਮਲ ਧਾਰੀ।
ਇਹੁ ਕ੍ਰਿਤਿ ਜਲੁ ਸਾਥ ਪਖਾਰਾ੨ ॥੪॥
ਮਮ ਸੰਗਤ ਤੇ ਸਿਖ ਸੁਖ ਪਾਵਹਿਣ।
ਬਿਨ ਸ਼ਰਧਾ ਸੋ੩ ਹਾਥ ਨ ਆਵਹਿ।
ਬਿਗਸ ਬਦਨ ਤੇ ਬਹੁਰ ਬਖਾਨੀ।
ਸੁਨਿ ਪੁਰਖਾ! ਤੂੰ ਪੂਰਨ ਗਾਨੀ* ॥੫॥
ਇਹ ਜਗ ਸਲਿਤਾ ਕੋ ਸੁ੪ ਪ੍ਰਵਾਹਾ।
ਚਲੋ ਜਾਤ, ਪੁਨ ਪੂਰਨ ਆਹਾ।
ਜਲ ਤਰੰਗ ਜਿਅੁਣ ਜਲਹਿ ਸਮਾਵੈਣ।
ਹੈਣ ਜਲ ਜਲ ਤੇ ਭਿੰਨ੫ ਦਿਖਾਵੈ ॥੬॥
ਸੰਤ ਦੈਤ ਤਿਮ ਨਾਂਹਿਨ ਮਾਨੇ।
ਆਤਮ ਪਰਮਾਤਮ ਇਕ ਜਾਨੇ।

੧(ਕਿ ਇਹ ਬੀ) ਸਰੀਰ ਸਮੇਤ ਬੈਕੁੰਠ ਸਿਧਾਰਨ (ਅ) (ਕਿ ਗੁਰੂ ਨਾਨਕ) ਸਿਧਾਰੇ ਹਨ।
੨ਇਹ ਕਰਕੇ (ਅੁਹ ਮੈਲ ਮਾਨੋਣ) ਜਲ ਨਾਲ ਧੋ ਦਿਜ਼ਤੀ ਹੈ।
੩ਅੁਹ (ਸੁਖ)।
*ਗੁਰੂ ਅਮਰ ਦਾਸ ਜੀ ਹੁਣ ਆਪਣੇ ਅਸਲੀ ਸਰੂਪ ਵਿਚ ਪ੍ਰਕਾਸ਼ਮਾਨ ਹਨ ਤੇ ਆਪ ਹਨ: ਹੁਣ ਅੁਨ੍ਹਾਂ ਲ਼
ਪੂਰਨ ਗਾਨੀ ਕਹਿਂਾ ਨੀਵੀਣ ਅੁਪਮਾ ਹੈ, ਗਾਨ ਤਾਂ ਅੁਨ੍ਹਾਂ ਤੋਣ ਪ੍ਰਕਾਸ਼ ਪਾਅੁਣਦਾ ਹੈ। ਕਵਿ ਜੀ ਦੀ ਮੁਰਾਦ
ਪੂਰਨ ਤੇ ਗ਼ੋਰ ਦੇਣ ਤੋਣ ਹੈ, ਕਿਅੁਣਕਿ ਓਹ ਸਭ ਬਿਧ ਪੂਰਨ ਹਨ, ਆਪ ਹਨ।
੪ਵਾਣਗੂ ਹੈ।
੫ਅਜ਼ਡ।

Displaying Page 262 of 626 from Volume 1