Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੭੫
੩੫. ।ਖਟਕੜ ਗ੍ਰਾਮ ਚੋਰ ਅੰਨੇ ਹੋਏ। ਜੀਣਦ। ਆਗਰੇ॥
੩੪ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੩੬
ਦੋਹਰਾ: ਖਟਕੜ ਗ੍ਰਾਮ ਸਮੀਪ ਹੀ, ਅੁਤਰੇ ਸ਼੍ਰੀ ਗੁਰਦੇਵ।
ਤਹਿ ਕੇ ਰਾਹਕ ਆਨ ਕਰਿ, ਨਹੀਣ ਕਰੀ ਕੁਛ ਸੇਵ ॥੧॥
ਚੌਪਈ: ਧਨ ਕੋ ਦੇ ਕਰਿ ਮੋਲ ਮੰਗਾਯੋ।
ਖਾਨ ਪਾਨ ਸਭਿ ਬਿਧਿ ਕਰਿਵਾਯੋ।
ਸੇਵ ਤੁਰੰਗਨਿ ਕੀ ਸਭਿ ਕੀਨਿ।
ਤ੍ਰਿਂ ਅਨਵਾਇ ਮੋਲ ਕੋ ਦੀਨਿ ॥੨॥
ਗ਼ਿਮੀਦਾਰ ਤਹਿ ਕੇ ਤਬਿ ਆਏ।
ਪੁਸ਼ਟ ਤੁਰੰਗਮ ਦੇਖਿ ਲੁਭਾਏ।
ਮਿਲਿ ਆਪਸ ਮਹਿ ਮਸਲਤ ਠਾਨੇ।
ਅਧਿਕ ਮੋਲ ਕੇ ਤੁਰੰਗ ਮਹਾਨੇ ॥੩॥
ਲੇਹੁ ਨਿਸਾ ਮਹਿ ਇਨਹੁ ਚੁਰਾਇ।
ਇਹ ਪਰਦੇਸੀ ਲਖਹਿ ਨ ਕਾਇ।
ਚਲੇ ਜਾਹਿਗੇ ਬਸ ਨ ਬਸਾਵੈ।
ਇਨ ਪੀਛੇ ਹਮ ਸਦਨ ਬਧਾਵੈਣ ॥੪॥
ਬੇਚਹਿਗੇ ਧਨ ਪਾਇ ਬਿਸਾਲਾ।
ਔਚਕ ਭਯੋ ਲਾਭ ਇਸ ਕਾਲਾ।
ਇਮ ਆਪਸ ਮਹਿ ਗਿਨ੧ ਮਤਿ ਮੂੜੇ।
ਚਹੈਣ ਤੁਰੰਗਨ ਹੋਇ ਅਰੂੜੇ ॥੫॥
ਭਯੋ ਨਿਸਾ ਮਹਿ ਤਿਮਰ ਘਨੇਰਾ।
ਸਤਿਗੁਰ ਸੁਪਤਿ ਭਏ ਤਿਸ ਬੇਰਾ।
ਤਸਕਰ ਬਨਿ ਰਾਹਕ ਸੋ ਆਏ।
ਹੇਰਿ ਤੁਰੰਗਨਿ ਕੇ ਨਿਯਰਾਏ ॥੬॥
ਖਸ਼ਟ ਚੋਰ ਖਟ ਘੋਰਨਿ ਹੇਤੁ।
ਹੁਇ ਡੇਰੇ ਕੇ ਨੇਰ ਸੁਚੇਤ।
ਜਾਵਤ ਪਹਿਰੂ ਜਾਗਤਿ ਰਹੋ।
ਤਾਕਤਿ ਰਹੇ ਨ ਹਯ ਕੋ ਗਹੋ ॥੭॥
ਢਰੀ ਜਾਮਨੀ ਤੇ ਅਲਸਾਯੋ।
ਨਿਕਟਿ ਬਿਲੋਕਹਿ ਤਿਨ ਲਖਿ ਪਾਯੋ।
ਖਸ਼ਟਹੁ ਖਟ ਘੋਰਨ ਕੀ ਓਰ।
੧ਸੋਚ ਕੇ।