Sri Gur Pratap Suraj Granth

Displaying Page 275 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੮੮

੩੭. ।ਅਪਣੇ ਆਪ ਲ਼ ਹਵਾਲੇ ਕੀਤਾ॥
੩੬ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੩੮
ਦੋਹਰਾ: ਸੁਨਿ ਅਦਾਲਤੀ੧ ਸਭਿਨਿ ਮਹਿ,
ਸਾਚ ਲਖਨਿ ਕੇ ਹੇਤੁ।
ਜੁਗਲ ਸਿਪਾਹੀ ਸੋਣ ਕਹੋ,
ਗਮਨਹੁ ਸੰਗ ਸੁਚੇਤ ॥੧॥
ਚੌਪਈ: ਅੁਪਬਨ ਬਿਖੈ ਜਾਹੁ ਇਸ ਸੰਗ।
ਪਿਖਹੁ ਤਹਾਂ ਅਸਵਾਰਨਿ ਢੰਗ।
ਨਾਅੁਣ ਗਾਅੁਣ ਬੂਝਹੁ ਸਭਿ ਭਾਂਤੀ।
ਆਵਨਿ ਜਾਨਿ ਕਹਾਂ ਕੋ, ਜਾਤੀ੨? ॥੨॥
ਕਿਸ ਥਲ ਕੇ ਹੁਇ ਹੈਣ ਸਰਦਾਰ?
ਨਾਂਹਿ ਤ ਲਖੇ ਪਰਹਿ ਬਟਪਾਰ।
ਮਾਲ ਖਸੋਟਨਿ ਕਿਸ ਕੋ ਆਏ।
ਬੈਠਿ ਵਹਿਰ ਜਿਨ ਅਸਨ ਮੰਗਾਏ ॥੩॥
ਜਿਮ ਭਾਜਹਿ ਨਹਿ, ਸੋ ਗਤਿ ਕੀਜੈ।
ਭੇਦ ਮਧੁਰ ਬਾਕਨਿ ਤੇ ਲੀਜੈ।
ਇਕ ਤਹਿ ਰਹਹੁ ਸ਼ੀਘ੍ਰ ਇਕ ਆਵੈ।
ਜਥਾ ਹੋਇ ਤਿਮ ਆਨਿ ਸੁਨਾਵੈ ॥੪॥
ਕਰੋ ਅਗਾਰੀ ਤਬਹਿ ਅਯਾਲੀ।
ਚਲੇ ਸਿਪਾਹੀ ਸਾਥ ਅੁਤਾਲੀ।
ਖੜਗ ਸਿਪਰ ਜਿਨ ਧਾਰਨਿ ਕੀਨਿ।
ਅੁਪਬਨ ਕੋ ਗਮਨੇ ਸੰਗ ਲੀਨ ॥੫॥
ਆਵਤਿ ਦੇਖਿ ਦੂਰ ਤੇ ਜਬੈ।
ਮਤੀਦਾਸ ਇਮ ਬੋਲੋ ਤਬੈ।
ਪਠੋ ਆਪ ਕੋ ਆਵਤਿ ਸੋਈ।
ਆਨੋ ਅਸਨ ਭਿ ਨਾਂਹਿਨ ਜੋਈ ॥੬॥
ਸਭਿਨਿ ਸੁਨਾਵਤਿ ਸਤਿਗੁਰ ਕਹੋ।
ਆਵਤਿ ਅੁਹੀ ਠੀਕ ਤੁਮ ਲਹੋ।
ਤਅੂ ਜਾਨੀਅਹਿ ਬਨੋ ਕੁਸੂਤ।
ਆਨੇ ਸੰਗ ਦੋਇ ਜਮਦੂਤ ॥੭॥


੧ਪਿਛਲੇ ਅੰਸੂ ਦੇ ਅੰਕ ੩੪ ਤੋਣ ਅਦਾਲਤ ਤੋਣ ਮੁਰਾਦ ਕੁਤਵਾਲ ਸਹੀ ਹੋ ਰਹੀ ਹੈ।
੨ਕਿਸ ਜਾਤ ਦੇ ਹਨ।

Displaying Page 275 of 492 from Volume 12