Sri Gur Pratap Suraj Granth

Displaying Page 313 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੨੮

੩੪. ।ਦਾਤੂ ਜੀ ਨੇ ਸ਼੍ਰੀ ਗੁਰੂ ਅਮਰ ਦਾਸ ਜੀ ਦੇ ਲਤ ਮਾਰਨੀ॥
੩੩ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੩੫
ਦੋਹਰਾ: ਇਸ ਪ੍ਰਕਾਰ ਸ੍ਰੀ ਸਤਿਗੁਰੂ,
ਬਖਸ਼ਿਸ਼ ਕੀਨਿ ਬਿਸਾਲ।
ਮੇਰੁ ਕਰੋ ਰੰਚਕ ਹੁਤੋ੧,
ਸਫਲ ਭਈ ਤਿਸ ਘਾਲ ॥੧॥
ਚੌਪਈ: ਕ੍ਰਿਪਾ ਦ੍ਰਿਸ਼ਟਿ ਸ਼੍ਰੀ ਸਤਿਗੁਰ ਦੇਖਿ।
ਕਰੋ ਬੂੰਦ ਤੇ ਜਲਧਿ ਬਿਸ਼ੇ।ਿ
ਜਿਨ ਕੇ ਸਮ ਨ ਗਰੀਬ ਨਿਵਾਜੂ।
ਆਪਿ ਡੁਬਤਿ ਸੋ ਕਰੇ ਜਹਾਜੂ੨ ॥੨॥
ਬਿਦਾ ਕਰੋ ਇਸਤ੍ਰੀ ਸੋ ਦੀਨਿ੩।
ਭਯੋ ਪ੍ਰਮੁਦਿਤ ਕਸ਼ਟ ਮਨ ਛੀਨ।
ਬਾਰਬਾਰ ਗੁਰ ਪਦ ਅਰਬਿੰਦ।
ਕਰੀ ਬੰਦਨਾ ਲਹਿ ਸੁਖ ਬ੍ਰਿੰਦੁ ॥੩॥
ਅੂਚੇ ਪਦ ਕੋ ਪ੍ਰਾਪਤ ਭਯੋ।
ਅਪਨੇ ਗ੍ਰਿਹ ਕੋ ਮਗ ਪੁਨ ਲਿਯੋ।
ਨਿਜ ਸਥਾਨ ਮਹਿਣ ਕੀਨਿ ਪ੍ਰਕਾਸ਼।
ਬਹੁਤ ਨਰਨਿ ਕੀ ਪੂਰਤਿ ਆਸ ॥੪॥
ਸੰਕਟ ਸਹਤ ਜਾਇ ਢਿਗ ਜੋਅੂ।
ਕੌਸ ਛੁਵਤਿ ਬਿਨ ਰੁਜ ਕੇ ਸੋਅੂ੪।
ਲੋਕ ਹਗ਼ਾਰਨਿ ਹੀ ਚਲਿ ਆਵੈਣ।
ਕਹੈਣ ਸ੍ਰਾਪ ਬਰ ਸੇ ਸਫਲਾਵੈਣ ॥੫॥
ਮਹਿਮਾ ਮਹਾਂ ਦੇਸ਼ ਤਿਸ ਭਈ।
ਪੂਜਹਿਣ ਪਰਮ ਭਾਵਨਾ ਲਈ।
ਅਨਿਕ ਲੋਕ ਤਿਨ ਕਿਏ ਨਿਹਾਲ।
ਕਸ਼ਟ ਮਿਟਾਇ ਅਨਦ ਬਿਸਾਲ ॥੬॥
ਸੇਖੌ ਪੁਰਿ* ਪ੍ਰਸਿਜ਼ਧ ਹੈ ਅਬਿ ਲੌ।
ਕੌਣਸ ਸਮੀਪ ਅਹੈ ਤਿਨ ਤਬਿ ਲੌ।


੧ਭਾਵ ਜੋ ਕੁਛ ਬੀ ਨਹੀਣ ਸੀ ਅੁਸ ਲ਼ ਪਰਬਤ ਵਰਗਾ ਅੁਜ਼ਚਾ ਕਰ ਦਿਜ਼ਤਾ।
੨ਜੋ ਆਪ ਡੁਜ਼ਬ ਰਹੇ ਸਨ ਅੁਹਨਾਂ ਲ਼ (ਹੋਰਨਾਂ ਲ਼ ਬਚਾਅੁਣ ਵਾਲੇ) ਜਹਾਜ ਬਣਾ ਦਿਜ਼ਤਾ।
੩ਦਿਜ਼ਤੀ।
੪ਅਰੋਗ (ਹੋ ਜਾਣਦਾ) ਓਹ।
*ਫੀਰੋਗ਼ਪੁਰ ਦੇ ਗ਼ਿਲੇ ਵਿਚ ਦਜ਼ਸੀਦਾ ਹੈ।

Displaying Page 313 of 626 from Volume 1