Sri Gur Pratap Suraj Granth

Displaying Page 407 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੪੨੦

੫੪. ।ਰਾਇ ਕਜ਼ਲੇ ਦੀ ਵੰਸ਼ ਦਾ ਹਾਲ॥
੫੩ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੫੫
ਦੋਹਰਾ: ਕੁਛ ਪ੍ਰਸੰਗ ਹੈ ਰਾਇ ਕੋ੧, ਦਈ ਗੁਰੂ ਤਰਵਾਰ।
ਸੁਨੀਅਹਿ ਸ਼੍ਰੋਤਾ ਪ੍ਰੀਤ ਧਰਿ, ਕਰਿ ਹੌਣ ਅਬਹਿ ਅੁਚਾਰ ॥੧॥
ਚੌਪਈ: ਹਰਖੋ ਰਾਇ ਸਦਨ ਲੇ ਆਯੋ।
ਸੁੰਦਰ ਏਕ ਪ੍ਰਯੰਕ ਡਸਾਯੋ।
ਚਾਰੁ ਬਿਛੌਨਾ ਅੂਪਰ ਛਾਏ।
ਪੂਜਨ ਸੌਜ ਲਾਇ ਸਮੁਦਾਏ ॥੨॥
ਅਤਰ ਫੂਲ ਕੀ ਮਾਲ ਬਿਸਾਲਾ।
ਚੰਦਨ ਅਤਿ ਸੁੰਦਰ ਗੰਧਾਲਾ੨।
ਧੂਪ ਧੁਖਾਇ ਆਰਤੀ ਕੀਨਿ।
ਚੰਦਨ ਚਰਚਤਿ ਸੁਮਨਸੁ ਲੀਨਿ ॥੩॥
ਤਿਸ ਪ੍ਰਯੰਕ ਪਰ ਖੜਗ ਟਿਕਾਯੋ।
ਪੂਜਹਿ ਸ਼ਰਧਾ ਭਾਵ ਵਧਾਯੋ।
ਦੀਪਕ ਘ੍ਰਿਜ਼ਤ ਪਾਇ ਨਿਤ ਜਾਰੇ।
ਨਿਤ ਹੀ ਫੂਲ ਮਾਲ ਕੋ ਚਾਰੇ ॥੪॥
ਖੀਨ ਖਾਫ ਕੀ ਤੂਲ ਰਜਾਈ।
ਹਿਮ ਰੁਤਿ ਮਹਿ ਅਸਿ ਅੂਪਰ੩ ਪਾਈ।
ਰਹੈ ਅੰਗੀਠੀ ਆਗੈ ਧਰੀ।
ਫਿਰਹਿ ਚੌਰ ਸੁੰਦਰ ਸਭਿ ਘਰੀ ॥੫॥
ਗ੍ਰੀਖਮ ਰੁਤ ਮਹਿ ਪੋਸ਼ਿਸ਼ ਧਰੀ।
ਪਟ ਬਨਾਰਸੀ ਦੁਪਟਾ ਗ਼ਰੀ੪।
ਘਨੀ ਸੁਗੰਧਿ ਅਤਰ ਤੇ ਆਦਿ।
ਨਿਤ ਪ੍ਰਤਿ ਪੂਜਹਿ ਕਰਿ ਅਹਿਲਾਦ ॥੬॥
ਬਾਯੁ ਕਰਹਿ ਬਿਜਨਾ ਕੋ ਫੇਰੈ।
ਇਸ ਬਿਧਿ ਧਾਰਹਿ ਭਾਅੁ ਬਡੇਰੈ।
ਬਯ ਕੋ ਭੋਗਿ ਭਾਅੁ ਚਿਤ ਲੋਰਿ।
ਕਜ਼ਲੇਰਾਇ ਦਯੋ ਤਨ ਛੋਰਿ ॥੪੭॥
ਤਿਸ ਪਾਛੈ ਸੁਤ ਗਾਦੀ ਬੈਸਾ।

੧ਭਾਵ, ਰਾਇ ਕਜ਼ਲੇ ਦਾ।
੨ਸੁਗੰਧੀ ਵਾਲਾ।
੩ਤਲਵਾਰ ਦੇ ਅੁਜ਼ਤੇ।
੪ਬਨਾਰਸੀ ਰੇਸ਼ਮ ਦਾ ਗ਼ਰੀਦਾਰ ਦੁਪਜ਼ਟਾ।

Displaying Page 407 of 441 from Volume 18