Sri Gur Pratap Suraj Granth

Displaying Page 617 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੩੨

੬੮. ।ਸ਼੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸਮਾਅੁਣਾ॥
੬੭ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>
ਦੋਹਰਾ: ਬੁਜ਼ਢੇ ਸੰਮਤ ਗੁਰੂ ਹੁਇ੧,
ਪੈਸੇ ਪੰਚ ਨਲੇਰ।
ਰਾਮਦਾਸ ਕੀ ਭੇਟਿ ਧਰਿ,
ਕ੍ਰਿਪਾ ਦ੍ਰਿਸ਼ਟਿ ਕੋ ਹੇਰਿ ॥੧॥
ਚੌਪਈ: ਕਰੀ ਪ੍ਰਦਜ਼ਛਨ ਫਿਰ ਚਹੁਣ ਓਰੇ।
ਬੰਦਨ ਕਰਤਿ ਭਏ ਕਰ ਜੋਰੇ।
ਤਬੈ ਮੋਹਰੀ ਸੰਗਤਿ ਹੈ ਕੈ।
ਨਮੋ ਮੋਹਰੀ ਕਿਯ ਸਿਰ ਨੈ ਕੈ੨ ॥੨॥
ਪੁਨ ਸਭਿ ਸਿਜ਼ਖਨ ਕੀਨਸਿ ਬੰਦਨ।
ਜਾਨਿ ਗੁਰੂ ਗਨ ਪਾਪ ਨਿਕੰਦਨ।
ਇਮਿ ਦੈ ਕਰਿ ਸਭਿ ਜਗ ਗੁਰਿਆਈ।
ਹਿਤ ਪ੍ਰਲੋਕ ਹੈ ਤਾਰ ਗੁਸਾਈਣ ॥੩॥
ਨੇਤ੍ਰ ਪ੍ਰਫੁਜ਼ਲਿਤ ਜਨੁ ਅਰਿਬਿੰਦਾ।
ਦਿਪਤ ਬਦਨ ਦੁਤਿ ਇੰਦ ਮਨਿਦਾ।
ਦਾਸਨ ਦੇਤਿ ਅਨਦ ਬਿਲਦਾ।
ਸੁਧਾ ਗਿਰਾ ਦੁਖ ਦੁੰਦ ਨਿਕੰਦਾ ॥੪॥
ਜਹਿਣ ਕਹਿਣ ਪ੍ਰਗਟ ਬਿਸਾਲ ਪ੍ਰਸੰਗਾ।
ਤਨ ਕੋ ਤਜਹਿਣ ਸੁਛੰਦ ਅੁਮੰਗਾ।
ਸੁਨਿ ਸੁਨਿ ਨਿਕਟ ਗ੍ਰਾਮ ਨਰ ਜੇਈ।
ਹੇਤ ਦਰਸਬੇ ਪਹੁਣਚਹਿਣ ਤੇਈ ॥੫॥
ਬਾਹਨ ਪਰ ਅਰੋਹ ਕੈ ਆਏ।
ਕੋ ਪਾਇਨ ਤੇ ਤੂਰਨ ਧਾਏ।
-ਦੁਰਲਭ ਦਰਸ਼ਨ ਬਡ ਫਲ ਦਾਤਾ-।
ਸੁਨਿ ਅਸ ਕੋ ਨ ਆਇ ਅੁਮਹਾਤਾ੩ ॥੬॥
ਚਹੁਣ ਦਿਸ਼ ਮਗ ਆਵਹਿਣ ਸਮੁਦਾਏ।
ਪੁਰਿ ਪ੍ਰਵਿਸ਼ੈਣ ਗੁਰ ਦਰਸ਼ਨ ਪਾਏ।
ਸ਼੍ਰੀ ਅੰਗਦ ਕੋ ਨਦਨ ਦਾਤੂ।

੧ਭਾਵ, ਬੁਜ਼ਢੇ ਜੀ ਦੇ ਮਸ਼ਵਰੇ ਨਾਲ ਗੁਰੂ ਜੀ ਨੇ।
੨ਫੇਰ ਸੰਗਤ ਦਾ ਮੁਹਰੀ (ਆਗੂ) ਹੋਕੇ ਮੋਹਰੀ ਜੀ ਨੇ ਸਿਰ ਨਿਵਾਕੇ ਮਜ਼ਥਾ ਟੇਕਿਆ। (ਅ) ਸੰਗਤ ਦੇ ਮੋਹਰੀ
ਭਾਵ ਬਾਬੇ ਬੁਜ਼ਢੇ ਜੀ ਦੇ ਨਾਲ ਹੋਕੇ ਮੋਹਰੀ ਜੀ ਨੇ।
੩ਐਸੀ ਗਜ਼ਲ ਸੁਣਕੇ ਕਿਹੜਾ ਅੁਮਾਹ ਕੇ ਨਾ ਆਅੁਣਦਾ?

Displaying Page 617 of 626 from Volume 1