Sri Gur Pratap Suraj Granth

Displaying Page 68 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੮੧

੧੦. ।ਜੰਗ ਜਾਰੀ॥
੯ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੧੧
ਦੋਹਰਾ: ਛਿਰੋ ਜੰਗ ਭਟ ਭੇਰ ਭਾ,
ਅੁਡੀ ਧੂਲ* ਅਸਮਾਨ।
ਦੁਤਿਯ ਧੂਮ ਬਾਰੂਦ ਕੋ,
ਰਵਿ ਪ੍ਰਕਾਸ਼ ਭਾ ਹਾਨ੧ ॥੧॥
ਰਸਾਵਲ ਛੰਦ: ਭਯੋ ਅੰਧਕਾਰੰ। ਦਿਖੈ ਧੂੰਮ ਧਾਰੰ੨।
ਮਹਾਂ ਧੂਮ੩ ਪਾਈ। ਹਲਾਹਜ਼ਲ ਗਾਈ ॥੨॥
ਛੁਟੈਣ ਬਾਨ ਗੋਰੀ। ਦੁਹੂੰ ਓਰ ਜੋਰੀ੪।
ਘਨੇ ਘਾਵ ਲਾਗੇ। ਲਹੂ ਚੀਰ ਪਾਗੇ੫ ॥੩॥
ਫਿਰੇ ਛੂਛ ਘੋਰੇ। ਗ਼ਰੀ ਗ਼ੀਨ ਬੋਰੇ੬।
ਮਿਲੈਣ ਹੇਲ ਘਾਲੈਣ। ਪੁਕਾਰੈਣ ਬਿਸਾਲੈ ॥੪॥
ਡਡੈ ਮੋੜਿ ਤੋੜੇ। ਰਿਪੂ ਤੁੰਡ ਫੋੜੇ੭+।
ਚਲੇ ਬਾਜ ਘੋੜੇ। ਨਹੀਣ ਜਾਇ ਮੋੜੇ ॥੫॥
ਕਿਅੂ ਪਾਇ ਗੇੜੇ। ਢੁਕੇ ਜਾਇ ਨੇੜੇ੮।
ਲਗੇ ਅਜ਼ਗ੍ਰ ਗੋਰੀ। ਗਿਰੇ ਮੂੰਡ ਫੋਰੀ ॥੬॥
ਪਿਖੈਣ ਔਰ ਤ੍ਰਾਸੈਣ। ਨਹੀਣ ਜਾਇ ਪਾਸੈਣ।
ਕਹੂੰ ਬੀਰ ਗਾਜੇ। ਨਹੀਣ ਪਾਇ ਭਾਜੇ੯ ॥੭॥
ਰੁਪੇ ਸਿੰਘ ਬੈਸੇ। ਛੁਧਾ ਸਿੰਘ ਜੈਸੇ।
ਸਭਾਰੈਣ ਤੁਫੰਗੈਣ। ਮਹਾਂ ਕ੍ਰੋਧ ਸੰਗੈ ॥੮॥
ਪਿਖੈਣ ਜਾਣਹਿ ਨੇਰੈ੧੦। ਤਕੈਣ ਤਾਂਹਿ ਗੇਰੈਣ।
ਮਹਾਂ ਜੰਗ ਮਾਚਾ। ਰਜੰ ਸ਼੍ਰੋਂ ਰਾਚਾ ॥੯॥
ਭ੍ਰਮੀ ਗੀਧ ਆਈ। ਪਿਖੋ ਮਾਸ ਖਾਈ।

*ਪਾ:-ਧੂਮ।
੧ਦੂਜੇ ਬਰੂਦ ਦੇ ਧੂੰਏ ਕਰਕੇ ਸੂਰਜ ਦਾ ਪ੍ਰਕਾਸ਼ ਨਾਸ਼ ਹੋ ਗਿਆ।
੨ਧੂਆਣ ਧਾਰ ਹੀ ਦਿਖਾਈ ਦਿੰਦਾ ਹੈ।
੩ਰੌਲਾ।
੪ਜੋੜਕੇ। (ਅ) ਗ਼ੋਰ ਨਾਲ।
੫ਰੰਗੇ ਗਏ।
੬ਜਿਨ੍ਹਾਂ ਦੀਆਣ ਕਾਠੀਆਣ ਗ਼ਰੀ ਨਾਲ ਮੜ੍ਹੀਆਣ ਸਨ।
੭ਵੈਰੀਆਣ ਦੇ ਮੂੰਹ ਭਨ ਦਿਜ਼ਤੇ।
+ਪਾ:-ਤੋੜੇ।
੮ਕਈ ਗੇੜੇ ਪਾਕੇ ਸੂਰਮੇ ਨੇੜੇ ਜਾ ਢੁਕਦੇ ਹਨ।
੯ਭਜ਼ਜਂਾ ਨਹੀਣ ਪਾਅੁਣਦੇ।
੧੦ਜਿਸ ਲ਼ ਨੇੜੇ ਆਯਾ ਤਜ਼ਕਦੇ ਹਨ (ਸਿੰਘ)।

Displaying Page 68 of 441 from Volume 18