Sri Gur Pratap Suraj Granth

Displaying Page 93 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੦੬

੧੩. ।ਅਵਤਾਰ ਦਾ ਅੁਤਸਾਹ॥
੧੨ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੧੪
ਦੋਹਰਾ: ਸੋਢੀ ਕੁਲ ਭੂਖਨ ਜਨਮ,
ਪੂਸ ਮਾਸ੧ ਮਹਿ ਲੀਨ।
ਹੁਤੀ ਸ਼ੁਦੀ ਥਿਤਿ ਸਪਤਮੀ,
ਸੁੰਦਰ ਸਮੈਣ ਸੁ ਚੀਨ ॥੧॥
ਚੌਪਈ: ਜਾਮ ਜਾਮਨੀ ਜਬਿਹੂੰ ਜਾਨੀ।
ਸੁਰ ਗਨ ਆਨ ਪ੍ਰਸ਼ੰਸ਼ਾ ਠਾਨੀ।
ਬਿਥਰੀ ਬਰ ਸੁਗੰਧਿ ਪੁਰਿ ਸਾਰੇ।
ਜਾਗਤਿ ਜੇ ਲਖਿ ਬਿਸਮੈ ਧਾਰੇ੨ ॥੨॥
-ਅਸ ਸੌਰਭ੩ ਕਬਿ ਪ੍ਰਥਮ ਨ ਪਾਈ।
ਇਹ ਔਚਕ ਅਬਿ ਕਿਤ ਤੇ ਆਈ?
-ਸ਼੍ਰੀ ਗੁਰ ਮਾਤ* ਨਾਨਕੀ ਤਬੈ।
ਸ਼ਗਨ ਬਿਚਾਰ ਕਰਹਿ ਸ਼ੁਭ ਸਬੈ ॥੩॥
-ਮਹਾਂ ਪੁਰਸ਼ ਮਮ ਸੁਤ ਕੇ ਹੋਵਾ।
ਜਿਸ ਕੇ ਜਨਮਤਿ ਸ਼ੁਭ ਹੀ ਜੋਵਾ-।
ਪਤਿ ਕੇ ਬਾਕ ਬਿਚਾਰਨ ਕਰਤੀ੪।
-ਕੁਲ ਦੀਪਕ ਅੁਪਜਹਿ- ਮੁਦ ਧਰਤੀ ॥੪॥
-ਸ਼੍ਰੀ ਨਾਨਕ ਕਹੁ ਅੁਜ਼ਜਲ ਨਾਮੂ।
ਕਰਹਿ ਜਗਤ ਸਭਿ ਮਹਿ ਅਭਿਰਾਮੂ।
ਇਮ ਪ੍ਰਸੰਨ ਹੁਇ ਭਾਖੋ ਮੋਹੀ।
ਸਾਚ ਬਚਨ ਨਿਸ਼ਚੈ ਤਿਨ ਹੋਹੀ- ॥੫॥
ਅਤਿ ਅਨਦ ਕਰਤੀ ਮਨ ਮਾਹੂੰ।
ਸੁਧਿ ਕੋ ਪਠਨਿ ਹੇਤੁ ਸੁਤ ਪਾਹੂੰ।
ਕਰੀ ਪਜ਼ਤ੍ਰਿਕਾ ਤਬਹਿ ਲਿਖਾਵਨਿ।
ਤੁਮ ਘਰ ਨਦਨ ਨਿਪਜੋ ਪਾਵਨ ॥੬॥
ਭਏ ਸ਼ਗੁਨ ਤਿਹ ਸਮੈ ਘਨੇਰੇ।
ਜੋ ਪ੍ਰਮੋਦ ਦਾ ਅਹੈਣ ਬਡੇਰੇ।


੧ਪੋਹ ਦੇ ਮਹੀਨੇ।
੨ਅਸਚਰਜ ਹੋਏ।
੩ਸੁਗੰਧੀ।
*ਪਾ:-ਮਾਤਾ ਬਡੀ।
੪ਮਾਤਾ ਜੀ ਯਾਦ ਕਰਦੇ ਹਨ।

Displaying Page 93 of 492 from Volume 12