Sri Guru Granth Darpan

Displaying Page 1 of 5994 from Volume 0

ਸ੍ਰੀ ਗੁਰੂ ਗਰੰਥ ਸਾਹਿਬ ਦਰਪਣ

ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

ਧੰਨਵਾਦ
ਸੰਨ ੧੯੨੦ ਦਾ ਫ਼ਰਵਰੀ ਦਾ ਮਹੀਨਾ ਮੇਰੇ ਵਾਸਤੇ ਬਹੁਤ ਹੀ ਭਾਗਾਂ ਵਾਲਾ ਆਇਆ ਸੀ, ਜਦੋਂ
ਸਰਦਾਰ ਜੋਧ ਸਿੰਘ ਜੀ ਗੁਜਰਾਂ ਵਾਲੇ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਬਣ ਕੇ ਆਏ। ਗੁਰੂ
ਪਾਤਿਸ਼ਾਹ ਨੇ ਬੇਅੰਤ ਮਿਹਰ ਕੀਤੀ ਕਿ ਸਰਦਾਰ ਜੋਧ ਸਿੰਘ ਜੀ ਦੀ ਰਾਹੀਂ ਪਾਤਿਸ਼ਾਹ ਮੈ ਆਪਣੀ ਬਾਣੀ ਦੀ
ਵਿਚਾਰ ਦੀ ਅਮੋਲਕ ਦਾਤਿ ਬਖ਼ਸ਼ੀ। ਉਹ ਵੇਲਾ ਮੈ ਕਦੇ ਭੁੱਲ ਨਹੀਂ ਸਕਦਾ, ਜਦੋਂ ਸਰਦਾਰ ਜੋਧ ਸਿੰਘ ਜੀ
ਨੇ ਬੜੀ ਉਦਾਰਤਾ ਨਾਲ ਆਪਣੀ ਕੀਤੀ ਹੋਈ ਸਾਰੀ ਹੀ ਮਿਹਨਤ ਮੇਰੇ ਹਵਾਲੇ ਕਰ ਦਿਤੀ ਤੇ ਬਾਣੀ ਦੀ
ਵਿਚਾਰ ਵਿਚ ਮੇਰੀ ਅਗਵਾਈ ਕਰਨ ਦਾ ਮੈਨੂ ਭਰੋਸਾ ਦਿੱਤਾ।
ਉਸੇ ਹੀ ਸਾਲ ਦਾ ਮਹੀਨਾ ਦਸੰਬਰ ਭੀ ਮੇਰੇ ਲਈ ਵਡ-ਮੁੱਲੀ ਬਰਕਤਿ ਲੈ ਕੇ ਚੜ੍ਹਿਆ, ਜਦੋਂ ਮੈ ਗੁਰੂ
ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਗੁਰਬਾਣੀ ਵਿਆਕਰਨ ਦੀ ਪਹਿਲੀ ਝਲਕ ਨਸੀਬ ਹੋਈ। ਇਹ
ਰੌਸ਼ਨੀ ਵਧਦੀ ਗਈ, ਵਿਆਕਰਨ ਬਣਨਾ ਸ਼ੁਰੂ ਹੋ ਗਿਆ, ਤੇ ਸਰਦਾਰ ਜੋਧ ਸਿੰਘ ਜੀ ਦੀ ਰਾਹੀਂ ਗੁਰੂ
ਪਾਤਿਸ਼ਾਹ ਦਾ ਲਾਇਆ ਬੂਟਾ ਵਧਣ ਫੁੱਲਣ ਲੱਗ ਪਿਆ।
ਸੰਨ ੧੯੨੫ ਵਿਚ ਉਸ ਵਿਆਕਰਨ ਦੇ ਆਧਾਰ ਤੇ ਮੈ ਇਤਨਾ ਕੁ ਹੌਸਲਾ ਮਿਲ ਗਿਆ ਕਿ ਮੈਂ ਗੁਰੂ
ਰਾਮਦਾਸ ਸਾਹਿਬ ਦੀਆਂ ਅੱਠ ਵਾਰਾਂ ਦਾ ਟੀਕਾ ਲਿਖ ਲਿਆ। ਪਰ, ਬੱਸ : ਉਹ ਪ੍ਰੇਰਨਾ ਓੁੱਥੇ ਹੀ ਮੁੱਕ
ਜਿਹੀ ਗਈ। ਚਾਰ ਸਾਲ ਲੰਘ ਗਏ। ਉਂ ਵਿਆਕਰਨ ਵਧੀ ਗਿਆ। ੧੯੨੯ ਵਿਚ ਗੁਰੂ ਪਾਤਿਸਾਹ ਨੇ ਫਿਰ
ਅਵਸਰ ਬਣਾ ਦਿਤਾ; ਜਿਸ ਦੇ ਅਧੀਨ ਮੈਂ ਭੱਟਾਂ ਦੇ ਸਵਈਆਂ ਦਾ ਟੀਕਾ ਲਿਖਿਆ। ਤਦੋਂ ਸਰਦਾਰ ਜੋਧ
ਸਿੰਘ ਜੀ ਦੀ ਰਾਹੀਂ ਮੈ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਥਾਂ ਮਿਲ ਗਈ। ਸੰਨ ੧੯੩੦-੩੧ ਵਿਚ ਉਹ
ਟੀਕਾ ਛਪ ਗਿਆ। ਪੜ੍ਹੀ-ਲਿਖੀ ਸਿੱਖ-ਜਨਤਾ ਵਿਚ ਉਸ ਪਸੰਦ ਕੀਤਾ ਗਿਆ, ਜਿਸ ਦੇ ਹੌਂਸਲੇ ਮੈਂ ਜਪ
ਸਾਹਿਬ ਅਤੇ ਆਸਾ ਦੀ ਵਾਰ ਦੇ ਟੀਕੇ ਭੀ ਲਿਖ ਕੇ ਛਾਪ ਦਿਤੇ। ਗੁਰਬਾਣੀ ਵਿਆਕਰਨ ਇਤਨੇ ਚਿਰ ਤਕ
ਮੁਕੰਮਲ ਹੋ ਗਿਆ।
ਸਰਦਾਰ ਜੋਧ ਸਿੰਘ ਜੀ ਨੇ ਮੈ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਣ ਲਈ ਉਤਸ਼ਾਹ
ਦਿੱਤਾ, ਪਰ ਇਤਨਾ ਭਾਰੀ ਮਹਾਨ ਕੰਮ ਵੇਖ ਕੇ ਮੈ ਹੌਂਸਲਾ ਨਾ ਪਿਆ। ਇਹ ਪਛੁਤਾਵਾ ਮੇਰੇ ਅੰਦਰ ਹੁਣ
ਤਕ ਟਿਕਿਆ ਆ ਰਿਹਾ ਹੈ ਕਿ ਮੈਂ ਸਰਦਾਰ ਜੀ ਦੇ ਪਿਆਰ ਤੋਂ ਲਾਭ ਨਾ ਉਠਾ ਸਕਿਆ। ਗੁਰੂ ਪਾਤਿਸ਼ਾਹ ਦੀ
ਰਜ਼ਾ ਇਉਂ ਹੀ ਸੀ।
ਸੰਨ ੧੯੩੮-੩੯ ਵਿਚ ਗੁਰਬਾਣੀ ਵਿਆਕਰਨ ਛਪ ਗਿਆ। ਉਸ ਤੋਂ ਪਿੱਛੋਂ ਇੱਕੜ-ਦੁੱਕੜ ਕਰ ਕੇ
ਮੈ ਲੰਮੀਆਂ ਅਤੇ ਕਠਿਨ ਬਾਣੀਆਂ ਦੇ ਟੀਕੇ ਲਿਖਣ ਦਾ ਹੌਂਸਲਾ ਪੈਂਦਾ ਗਿਆ। ਕੁਝ ਟੀਕੇ ਛਪਦੇ ਗਏ, ਕੁਝ
ਅਣਛਪੇ ਹੀ ਮੇਰੇ ਪਾਸ ਪਏ ਰਹੇ। ਬਾਈ ਵਾਰਾਂ, ਸੱਦ, ਸੁਖਮਨੀ, ਸਿਧ ਗੋਸਟਿ, ਓਅੰਕਾਰ, ਸਲੋਕ ਫਰੀਦ

Displaying Page 1 of 5994 from Volume 0