Sri Nanak Prakash

Displaying Page 1073 of 1267 from Volume 1

੧੧੦੨

੬੧. ਗੁਰ ਚਰਣ ਮੰਗਲ ਸਿਜ਼ਧ ਭੰਗਰ, ਕਨੀਫਾ, ਹਨੀਫਾ, ਭੂਤਵੇ, ਚਰਪਟ, ਝੰਗਰ,
ਸੰਘਰ ਤੇ ਸੰਭਾਲਕਾ ਨਾਲ ਚਰਚਾ॥

{ਭੰਗਰਨਾਥ} ॥੮, ੧੩.. ॥ {ਕਨੀਫਾ} ॥੨੦..॥
{ਹਨੀਫਾ} ॥੨੫.. ॥ {ਹਨੀਫਾ ਲ਼ ਪੂਰਬਲਾ ਹਾਲ ਦਜ਼ਸਂਾ} ॥੨੬..॥
{ਭੂਤਵੇ} ॥੩੬.. ॥ {ਚਰਪਟ} ॥੪੦..॥
{ਝੰਗਰ} ॥੪੨.. ॥ {ਸੰਘਰ} ॥੪੫..॥
{ਸੰਭਾਲਕਾ} ॥੫੨..॥
ਦੋਹਰਾ: ਸ਼੍ਰੀ ਗੁਰੁ ਪਗ ਹੈਣ ਸ਼ਾਤਿ ਸਰ,
ਮਨ ਮ੍ਰਿਗ ਤਿਸਹਿ ਮਿਲਾਇ
ਕਹੂੰ ਕਥਾ ਬਰ ਪਾਵਨੀ,
ਜਥਾ ਮੋਰ ਮਤਿ ਆਇ ॥੧॥
ਮ੍ਰਿਗ=ਭਾਵ ਹਰਨ ਵਾਣੂ ਚੰਚਲ
ਪਾਵਨੀ=ਪਵਿਜ਼ਤ੍ਰ, ਪਵਿਜ਼ਤ੍ਰ ਕਰਨ ਵਾਲੀ
ਮੋਰ=ਮੇਰੀ
ਅਰਥ: ਸ਼੍ਰੀ ਗੁਰੂ ਜੀ ਦੇ ਚਰਨ ਸ਼ਾਂਤੀ ਦਾ ਸਰੋਵਰ ਹਨ, (ਆਪਣੇ) ਮ੍ਰਿਗ (ਰੂਪੀ) ਮਨ ਲ਼
ਅੁਸ (ਵਿਚ) ਪ੍ਰਵੇਸ਼ ਕਰਾਕੇ ਜੇਹੀ ਬੁਜ਼ਧੀ ਵਿਜ਼ਚ ਆਵੇ ਮੈਣ ਸ੍ਰੇਸ਼ਟ ਤੇ ਪਵਿਜ਼ਤਰ ਕਥਾ
(ਅਜ਼ਗੋਣ ਦੀ) ਕਹਿੰਦਾ ਹਾਂ
ਸੈਯਾ: ਆਠਵੇਣ ਬਾਸੁਰ ਧਾਨ ਛੁਟਾ ਜਬ
ਦੇਹਿ ਬਿਖੈ ਤਬ ਹੀ ਸੁਧ੧ ਆਈ
ਲੋਚਨ ਸੁੰਦਰ ਯੌਣ ਬਿਕਸੇ
ਅਰਬਿੰਦ ਪ੍ਰਫੁਜ਼ਲਤ ਜੋਣ ਛਬਿ ਛਾਈ
ਮਜ਼ਜਨ ਕੋ ਕਰਿ, ਭੋਜਨ ਪਾਇ
ਅਸੀਨੇ ਹੈਣ ਆਸਨ ਪੈ ਸੁਖਦਾਈ
ਦੇਹਿ ਸਜੈ ਤਨ ਸ਼ਾਂਤਿ ਧਰਾ੨
ਕਿ੩ ਖਿਮਾ੪ ਇਹ ਆਪਨੋ ਬੇਖ ਬਨਾਈ ॥੨॥
ਦੋਹਰਾ: ਸ਼੍ਰੋਤਾ ਬਕਤਾ ਜੇ ਹੁਤੇ, ਲੀਨੇ ਸਰਬ ਹਕਾਰਿ
ਬੋਲੇ ਸ੍ਰੀ ਅੰਗਦ ਗੁਰੂ, ਕਥਾ ਸੁਨਨ ਧਰਿ ਪਾਰ ॥੩॥
ਐਸੇ* ਗੁਰੂ ਭਾਖੀ੫, ਬਾਲਾ! ਕਹੋ ਅਬ ਸਾਖੀ ਇਹ
ਕਬਿਜ਼ਤ:


੧ਹੋਸ਼
੨ਮਾਨੋ ਸ਼ਾਂਤੀ ਨੇ ਸਰੀਰ ਧਾਰਿਆ ਹੈ
੩ਯਾ
੪ਖਿਮਾ ਨੇ
*ਪਾ:-ਬੈਸ
੫ਕਹੀ

Displaying Page 1073 of 1267 from Volume 1