Sri Nanak Prakash

Displaying Page 147 of 1267 from Volume 1

੧੭੬

ਕਾਲੂ ਤਿਯ ਬੈਸੇ ਜਿਸ ਅੰਦਰ
ਅਤਿ ਸ਼ੋਭਾ ਸੋਣ ਲਗੈ ਸੁ ਸੁੰਦਰ ॥੬੩॥
ਸੁਨਿ ਸੰਦੇਹ੧ ਕਰੈ ਜਿਨ੨ ਕੋਅੂ
ਕੋਟਿ ਬ੍ਰਹਮੰਡ ਸ਼ੋਭਦਾ ਜੋਅੂ
ਤਿਹ ਨਿਵਾਸ ਕੀਨੋ ਜਿਹ ਥਾਈਣ
ਕਿਅੁਣ ਨ ਹੋਇ ਤਿਹ ਸ਼ੋਭ ਸਵਾਈ ॥੬੪॥
ਜਾਣ ਦਿਨ ਤੇ ਆਏ ਜਗ ਸਾਮੀ
ਭਏ ਸਰਲ ਪੁਰਿ ਮਹਿਣ ਜੇ ਬਾਮੀ੩
ਸੁਚਿ, ਸੰਤੋਖਿ, ਧਰਮ, ਸਤਿ, ਕਰੁਨਾ
ਅਸ ਸ਼ੁਭ ਕਰਮਨ ਮਹਿਣ ਆਚਰਨਾ੪ ॥੬੫॥
ਸੀਤ੫ ਸੁਗੰਧਤਿ੬ ਮੰਨ੭ ਸਮੀਰਾ੮
ਚਲੈ ਜੁ ਹਰਿ ਹੀ ਸਭਿ ਬਿਧਿ ਪੀਰਾ
ਬਾਦਰ੯ ਆਵਹਿਣ ਭਰਿ ਭਰਿ ਬਾਰੀ੧੦
ਬਰਖਹਿਣ ਨਰ ਇਜ਼ਛਾ ਅਨੁਸਾਰੀ ॥੬੬॥
ਫੂਲਹਿਣ ਫਲਹਿਣ ਬ੍ਰਿਜ਼ਖ੧੧ ਸਮੁਦਾਇ
ਜਨੁ੧੨ ਅਨਦਤਾ੧੩ ਬਾਹਰ ਆਈ
ਅੰਤਰ ਤਿਨ ਕੈ ਭਈ ਅਮੇਅੂ੧੪
ਮਨਹੁਣ ਨਰਨ ਦਿਖਰਾਵਹਿ ਤੇਅੂ ॥੬੭॥
ਛਿਤ ਸੋਹਤਿ ਧਰਿ ਨਵ ਸਬਗ਼ਾਈ੧੫
ਜਿਹ ਅੁਰ ਸਭਿ ਤੇ ਅਧਿਕ੧ ਬਧਾਈ


*੧ਮਤਾਂ ਕੋਈ ਸੰਸਾ ਕਰੇ
੨ਮਤਾਂ ਕੋਈ ਸੰਸਾ ਕਰੇ
੩ਜਿਹੜੇ (ਨਰ) ਵਿੰਗੇ (ਸਨ ਅੁਹ ਸਰਲ) ਸਿਜ਼ਧੇ ਹੋ ਗਏ
੪ਵਰਤਨ ਲਗ ਪਏ
੫ਠਢੀ
੬ਸੁਗੰਧੀ ਵਾਲੀ
੭ਧੀਮੀ
੮ਹਵਾ
੯ਬਜ਼ਦਲ
੧੦ਪਾਨੀ
੧੧ਦਰਖਤ
੧੨ਮਾਨੋਣ
੧੩ਖੁਸ਼ੀ
੧੪ਨਾ ਸਮਾਵਂ ਵਾਲੀ ਹੋ ਗਈ
੧੫ਧਾਰ ਕੇ ਨਵੀਣ ਹਰਿਆਵਲ

Displaying Page 147 of 1267 from Volume 1