Sri Nanak Prakash

Displaying Page 152 of 1267 from Volume 1

੧੮੧

ਅਧਾਯ ਚੌਥਾ
੪. ਗੁਰੂ ਜੀ ਦਾ ਅਵਤਾਰ ਅੁਤਸਾਹ ਤੇ ਨਾਮ ਧਰਨਾ॥

{ਕਵਿਤਾ ਦੇ ਦੋਸ਼} ॥੧॥
{ਕਵਿ ਨਮ੍ਰਤਾ} ॥੧॥
{ਨਾਨਕ ਪਦ ਦੇ ਅਰਥ} ॥੫੭॥
ਅੰਧ ਜੁ ਬਧਰ ਪਿੰਗ ਨਗਨ ਮ੍ਰਿਤਕ ਛੰਦ
ਕਬਿਜ਼ਤ: {ਕਵਿਤਾ ਦੇ ਦੋਸ਼}
ਰੁਕਤ ਅਪਾਰਥ ਕੀ, ਸਮਝ ਨ ਆਵਈ
ਵੈਰ ਦੇਸ਼ ਕਾਲ ਗਨ ਅਗਨ ਨਵੋਣ ਹੀ ਰਸ
ਬਿਬਧਾਲਕਾਰ ਹੂੰ ਕੋ ਭੇਦ ਨਹਿਣ ਪਾਵਈ
ਕੋਅੂ ਗੁਨ ਹੈ ਨ ਮੈਣ ਭਨਤਿ ਮਜ਼ਧ ਜਾਨੋ ਮਨ
ਗੁਨੀਅਨ ਹਾਸ ਜੋਗ ਅਟਪਟੀ ਜਾਵਈ {ਕਵਿ ਨਮ੍ਰਤਾ}
ਏਕ ਗੁਨ ਯਾਮੈ ਸੁ ਬਿਦਤ ਸ਼੍ਰਤਿ ਸੰਤ ਸੁਨੋ
ਸਤਿਗੁਰੂ ਕੀਰਤਿ ਸੁ ਨਿਰਮਲ ਭਾਵਈ ॥੧॥
ਅੰਧ=ਕਵਿਤਾ ਦਾ ਇਕ ਦੂਖਂ, ਜਿਸ ਵਿਚ ਪਿਛਲੇ ਮੰਨੇ ਪ੍ਰਮੰਨੇ ਕਵੀਆਣ ਦੇ ਬੰਨ੍ਹੇ ਹੋਏ
ਤ੍ਰੀਕੇ ਦੇ ਅੁਲਟ ਕੁਛ ਕਿਹਾ ਜਾਏ
ਬਧਰ=ਬਧਿਰ-ਡੋਰਾ, ਕਵਿਤਾ ਦਾ ਇਕ ਦੂਖਂ, ਰਚਨਾਂ ਵਿਚ ਪਏ ਕਿਸੇ
ਪਦ ਦਾ ਦੂਸਰਾ ਅਰਥ ਪਹਿਲੇ ਦਾ ਵਿਰੋਧੀ ਹੋਵੇ
ਪਿੰਗ=ਪਿੰਗਲੀ-ਕਵਿਤਾ ਦਾ ਇਕ ਦੂਖਂ, ਜਿਸ ਵਿਚ ਛੰਦ ਘਜ਼ਟ ਵਜ਼ਧ ਲਗਦਾ ਹੋਵੇ
ਨਗਨ=ਨਗੀ, ਕਵਿਤਾ ਦਾ ਇਕ ਦੋਖ ਜਿਸ ਵਿਚ ਅਲਕਾਰ ਕੋਈ ਨਾ ਹੋਵੇ
ਮ੍ਰਿਤਕ=ਮੋਈ ਹੋਈ-ਇਕ ਕਵਿਤਾ ਦਾ ਦੂਖਂ, ਜਿਸ ਕਵਿਤਾ ਵਿਚ ਅਰਥ ਕੋਈ ਨਾ
ਬਣੇ
ਛੰਦ=ਨਗ਼ਮ, ਕਵਿਤਾ
ਰੁਕਤ=ਰੁਕਤ ਤੋਣ ਮੁਰਾਦ ਪੁਨਰੁਕਤਿ ਹੈ ਕਿਸੇ ਇਕ ਗਜ਼ਲ ਲ਼ ਬਾਰਬਾਰ ਕਹਿਂਾ ਅਰਥ
ਭਾਵ ਅੁਹੋ ਹੋਵੇ, ਤੇ ਬੇਲੋੜਾ ਕਹਿਂਾ
ਅਪਾਰਥ=ਜਿਸ ਕਵਿਤਾ ਵਿਖੇ ਐਸੇ ਬਚਨ ਕਹੇ ਹੋਣ ਜਿਸ ਦੇ ਅਰਥ ਕੀਤਿਆਣ ਗਜ਼ਲ
ਅਟਪਟੀ ਬਣੇ
ਵੈਰ=ਵਿਰੋਧ ਦੇਸ਼=ਸਥਾਨ ਕਾਲ=ਸਮਾਂ
ਕਵਿਤਾ ਦੇ ਦੋ ਦੂਸ਼ਂ, ਦੇਸ਼ ਵਿਰੋਧੀ ਤੇ ਕਾਲ ਵਿਰੋਧ ਦੇਸ਼ ਵਿਰੋਧ-ਜਿਹੜੀ ਸ਼ੈ
ਜਿਸ ਦੇਸ਼ ਵਿਚ ਨਾ ਹੋਵੇ ਅੁਸ ਦੇਸ਼ ਵਿਚ ਵਰਣਨ ਕਰਨੀ
ਕਾਲ ਵਿਰੋਧ-ਜਿਹੜੀ ਸ਼ੈ ਜਿਸ ਸਮੇਣ ਨ ਹੋਵੇ ਅੁਸ ਸਮੇਣ ਵਿਚ ਵਰਣਨ ਕਰਨੀ
ਗਨਅਗਨ=ਪਿੰਗਲ ਵਿਚ ਜੋ ਵਗ਼ਨ ਲਈ ਗਣ ਰਖੇ ਹਨ ਓਹ ਕੁਛ ਸ਼ੁਭ ਗੁਣ ਤੇ ਕੁਛ
ਅਸ਼ੁਭ ਗੁਣ ਮੰਨੇ ਜਾਣਦੇ ਹਨ ਅਸ਼ੁਭ ਗੁਣ ਲ਼ ਕਵੀ ਅਗਣ ਕਹਿੰਦੇ ਹਨ
(ਅ) ਚੰਗੇ ਗਣ ਇਹ ਹਨ:-ਮਗਣ, ਨਗਣ, ਭਗਣ, ਯਗਣ

Displaying Page 152 of 1267 from Volume 1