Sri Nanak Prakash

Displaying Page 181 of 832 from Volume 2

੧੪੭੭

੧੩. ਸੰਤ ਮੰਗਲ ਤਿਖਾਨ ਦੀ ਛਜ਼ਪਰੀ ਤੋੜਨੀ, ਭੂਟੰਤ ਦੇਸ਼, ਅੰਨ ਅਗਨਿ ਰਹਿਤ
ਦੇਸ਼ ਪ੍ਰਸੰਗ॥
੧੨ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੧੪
{ਤਿਖਾਂ ਦੀ ਛਜ਼ਪ੍ਰੀ ਤੋੜੀ} ॥੪॥
{ਭੂਟੰਨ ਦੇਸ਼} ॥੧੪..॥
{ਰਾਜੇ ਲ਼ ਪਰਤ੍ਰਿਅ ਤਿਆਗਣ ਦਾ ਅੁਪਦੇਸ਼} ॥੩੨..॥
{ਅੰਨ ਅਗਨ ਰਹਤ ਦੇਸ਼} ॥੫੪..॥
{ਦੁੰਬਾ ਜਿਵਾਇਆ} ॥੬੩॥
ਦੋਹਰਾ: ਪਰ ਦੁਖ ਪਿਖਿ ਕਰਿ ਹੈਣ ਦੁਖੀ, ਪੁਰ ਸੁਖ ਪਿਖਿ ਹਰਖਾਇਣ
ਮੁਕਤਿ ਪੰਥ ਨਿਸ ਦਿਨ ਪਰੇ, ਤਿਨ ਸੰਤਨ ਪਰਿ ਪਾਇਣ ॥੧॥
ਅਰਥ: (ਜੋ ਆਪ) ਦਿਨ ਰਾਤ ਮੁਕਤੀ ਦੇ ਰਸਤੇ ਅੁਜ਼ਤੇ ਟੁਰ ਰਹੇ ਹਨ, (ਅਤੇ) ਪਰਾਇਆ
ਦੁਖ ਦੇਖੱਕੇ ਦੁਖੀ ਤੇ ਪਰਾਇਆ ਸੁਖ ਵੇਖਕੇ ਪ੍ਰਸੰਨ ਹੁੰਦੇ ਹਨ, ਅੁਹਨਾਂ ਸੰਤਾਂ ਦੇ
(ਮੈਣ) ਪੈਰੀਣ ਪੈਣਦਾ ਹਾਂ
ਭਾਵ: ਜੋ ਮੁਕਤੀ ਮਾਰਗ ਦੇ ਪੰਧਾਅੂ ਹਨ, ਅੁਹ ਹਰਖ ਸੋਗ ਤੋਣ ਅਤੀਤ ਰਹਿਂ ਦਾ ਜਤਨ
ਕਰਦੇ ਹਨ; ਕਵਿ ਜੀ ਦਾ ਆਸ਼ਯ ਏਥੇ ਇਹ ਹੈ ਕਿ ਓਹ ਐਸੇ ਸ਼ੁਭ ਸੁਭਾਵ ਵਾਲੇ
ਹਨ ਕਿ ਪਰਾਏ ਦੁਖ ਤੇ ਸੁਖੀ ਨਹੀਣ ਹੁੰਦੇ, ਪਰਾਏ ਸੁਖ ਤੇ ਦੁਖ ਨਹੀਣ ਮੰਨਦੇ,
ਅਰਥਾਤ ਅੁਹਨਾਂ ਨੇ ਸੁਭਾਵ ਦਾ ਸਾੜਾ ਤੇ ਈਰਖਾ ਜਿਜ਼ਤ ਲਈ ਹੈ ਦੂਸਰਾ ਭਾਵ ਇਹ
ਹੈ ਕਿ ਅੁਹ ਮੁਕਤਿ ਮਾਰਗ ਦੇ ਤੁਰਨ ਵਾਲੇ ਪਜ਼ਥਰ ਸਮਾਨ ਜੜ੍ਹ ਨਹੀਣ ਹੋ ਗਏ, ਓਹ
ਜੀਅੁਣਦਾ ਜਾਗਦਾ ਦਿਲ ਰਜ਼ਖਂ ਵਾਲੇ ਹਨ, ਹਮਦਰਦੀ ਅੁਨ੍ਹਾਂ ਦੇ ਅੰਦਰ ਹੈ ਦੁਖੀ ਦੇ
ਦੁਖ ਦੂਰ ਕਰਨ ਤੇ ਸੁਖੀ ਲ਼ ਵੇਖਕੇ ਖੁਸ਼ ਹੋਣ ਦਾ ਦਿਆਲੂ ਸੁਭਾਵ ਅੁਨ੍ਹਾਂ ਦੇ ਅੰਦਰ
ਅੁਮਾਹੂ ਹੁੰਦਾ ਹੈ ਯੋਗ ਗ੍ਰੰਥਾਂ ਵਿਚ ਇਨ੍ਹਾਂ ਦੋਹਾਂ ਗੁਣਾਂ ਦਾ ਨਾਮ ਕਰੁਨਾ ਤੇ
ਮੁਦਤਾ ਦਿਤਾ ਹੈ*
ਅਗਲੇ ਮੰਗਲ ਵਿਚ ਅੁਹਨਾਂ ਲ਼ ਹਰਖ ਸ਼ੋਕ ਤੋਣ ਅਤੀਤ ਦਜ਼ਸਂਗੇ ਇਸ ਕਰਕੇ ਪਹਿਲੇ ਅੁਨ੍ਹਾਂ
ਦੀ ਮ੍ਰਿਦੁਲਤਾ ਦਾ ਵਰਣਨ ਕਰ ਲਿਆ ਨੇ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨੀਏ ਸ਼੍ਰੀ ਅੰਗਦ ਗਤਿਦਾਨੀ!
ਆਗੈ ਗਮਨ ਕੀਨ ਗੁਨਖਾਨੀ
ਚਲਤੋ ਪੰਥ੧ ਗ੍ਰਾਮ ਇਕ ਆਵਾ
ਬਸੈ ਤਿਖਾਨ ਭਗਤਿ ਮਨ ਭਾਵਾ ॥੨॥
ਸੰਤਨ ਕੀ ਸੇਵਾ ਨਿਤ ਕਰਿਹੀ
ਅਧਿਕ ਭਾਅੁ ਹਿਰਦੇ ਮਹਿਣ ਧਰਿਹੀ
ਕਰਨ ਕ੍ਰਿਤਾਰਥ ਜਨ੨ ਕੇ ਹੇਤਾ


*ਓਥੇ ਮੈਤ੍ਰੀ, ਕਰੁਂਾ, ਮੁਦਤਾ, ਅੁਪੇਖਾ ਆਦਿ ਦਾ ਫਲ ਚਿਜ਼ਤ ਦੀ ਪ੍ਰਸੰਨਤਾ ਲਿਖਿਆ ਹੈ
੧ਰਾਹ ਵਿਚ
੨ਦਾਸ

Displaying Page 181 of 832 from Volume 2