Sri Nanak Prakash

Displaying Page 262 of 832 from Volume 2

੧੫੫੮

੧੮. ਸ਼੍ਰੀ ਗੁਰ ਗੋਬਿੰਦ ਸਿੰਘ ਜੀ ਮੰਗਲ ਲਕਾ ਪ੍ਰਸੰਗ, ਬਿਭੀਖਨ, ਹਨੂਮਾਨ
ਮਿਲਾਪ॥
੧੭ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੧੯
{ਜਨਕ ਦਾ ਸ੍ਰਾਪਿਆ ਮਗਰਮਜ਼ਛ} ॥੫॥
{ਲਕਾ ਪ੍ਰਸੰਗ} ॥੨੫..॥
{ਦੇਹਹੰਤਾ ਦਾ ਭੂਤਨਾ} ॥੩੧..॥
{ਬਿਭੀਖਨ ਮਿਲਾਪ} ॥੪੦..॥
{ਹਨੂਮਾਨ ਮਿਲਾਪ} ॥੭੧..॥
ਨਰਾਜ ਛੰਦ: ਗੁਰੂ ਗੁਬਿੰਦ ਸਿੰਘ ਜੀ ਨਿਖੰਗ ਚਾਂਪ ਧਾਰਨ
ਅਨਦ ਦਾ ਮੁਕੰਦ ਬ੍ਰਿੰਦ ਬੈਰਨ ਬਿਦਾਰਨ
ਰਿਦੇ ਸਦੀਵ ਦਾਸ ਕੇ ਨਿਵਾਸ ਹੰਤ ਤ੍ਰਾਸ ਕੋ
ਪਦਾਰਬਿੰਦ ਮੰਜੁਲ ਨਮੋ ਨਮੋ ਅਨਾਸ਼ ਕੋ ॥੧॥
ਨਿਖੰਗ=ਭਜ਼ਥਾ, ਤਰਕਸ਼ ਸੰਸ: ਨਿੰਗ॥
ਚਾਪ=ਧਨੁਸ਼ ਕਮਾਨ ਸੰਸ: ਚਾਪ॥
ਬਿਦਾਰਨ=ਨਾਸ਼ ਕਰਨ ਵਾਲੇ
ਹੰਤ=ਮਾਰਨ ਵਾਲੇ, ਦੂਰ ਕਰਨ ਵਾਲੇ
ਹੰਤ ਤ੍ਰਾਸ ਕੋ=ਡਰ ਲ਼ ਮਾਰ ਦੇਣ ਵਾਲੇ, ਨਿਰਭੈ ਕਰਨ ਵਾਲੇ
ਪਦਾਰਬਿੰਦ=ਪਦ ਅਰਬਿੰਦ=ਚਰਣ ਕਮਲ
ਮੰਜੁਲ=ਅੁਜ਼ਜਲ ਸੁੰਦਰ, ਮਨ ਪਿਆਰਾ, ਸੰਸ:.ਮੰਜੁਲ॥
ਅਨਾਸ=ਸੁਖੀ, ਅਰਾਮ, ਸੁਖਦਾਈ (ਅ) ਅ ਨਾਸ਼=ਨਾ ਨਾਸ਼ ਹੋਣ ਵਾਲੇ, ਸਦਾ
ਜਾਗਤੀ ਜੋਤ (ਇ) ਨਿਰਯਤਨ ਸੰਸ: ਅਨ ਆਯਾਸ-ਅਨਾਯਾਸ॥ ਤੁਕ ਦਾ ਦੂਸਰਾ ਅਰਥ
ਐਅੁਣ ਲਗੇਗਾ ਕਿ ਆਪ ਦੇ ਮਨ ਪਿਆਰੇ ਚਰਨਾਂ ਕਮਲਾਂ ਪਰ ਦਾਸ ਦੀ ਨਿਰਯਤਨ ਨਮਸਕਾਰ
ਹੋਵੇ, ਮੁਰਾਦ ਹੈ ਜੋ ਅੰਦਰੋਣ ਆਪੇ ਫੁਜ਼ਟ ਕੇ ਨਿਕਲੇ, ਪ੍ਰੇਮ ਮਈ, (ਸ਼) ਅਨਾਸ ਮੰਜੁਲ=ਜੋ
ਸੁਤੇ ਸਿਧ ਸੁੰਦਰ ਹਨ ਕੁਦਰਤੀ ਤੌਰ ਤੇ ਖੂਬਸੂਰਤ
ਅਰਥ: ਹੇ ਕਮਾਨ ਤੇ ਭਜ਼ਥਾ ਧਾਰਨ ਵਾਲੇ (ਸ਼੍ਰੀ) ਗੁਰੂ ਗੋਬਿੰਦ ਸਿੰਘ ਜੀ, ਅਨਦ ਅਰ ਮੁਕਤੀ
ਦੇ ਦਾਤੇ, (ਤੁਸੀਣ ਜੋ ਸਰੀਰਕ ਤੇ ਮਾਨਸਕ) ਵੈਰੀਆਣ ਦੇ ਸਮੂਹ ਲ਼ ਨਾਸ਼ ਕਰ ਦੇਣ
ਵਾਲੇ (ਅਤੇ ਐਅੁਣ ਸਰਬ ਪ੍ਰਕਾਰ ਦੇ) ਭੈ ਲ਼ ਦੂਰ ਕਰਨ ਵਾਲੇ ਹੋ (ਅਤੇ) ਸਦਾ ਦਾਸਾਂ
ਦੇ ਹਿਰਦੇ (ਵਿਚ) ਨਿਵਾਸ (ਰਖਦੇ ਹੋ) ਆਪਦੇ ਸੁਖ ਦਾਤੇ ਤੇ ਮਨ ਪਿਆਰੇ ਚਰਣਾਂ
ਕਮਲਾਂ ਪਰ (ਮੇਰੀ) ਨਸਮਕਾਰ ਹੋਵੇ! ਨਮਸਕਾਰ ਹੋਵੇ!
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ! ਸੁਨਿ ਪਰਮ ਸੁਜਾਨਾ
ਬੋਲੋ ਬਹੁਰ ਬੈਨ ਮਰਦਾਨਾ
ਰਘੁਬਰ ਸੇਤੁ ਜੁ ਬਾਣਧਨ ਕੀਨਾ
ਤਿਹ ਅੂਪਰ ਕੋ ਚਲਹੁ ਪ੍ਰਬੀਨਾ! ॥੨॥

Displaying Page 262 of 832 from Volume 2