Sri Nanak Prakash
੧੫੮੭
੨੦. ਗੁਰ ਚਰਣ ਮੰਗਲ ਸਿਜ਼ਧਾਂ ਨਾਲ ਗੋਸ਼ਟ॥
੧੯ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੨੧
{ਸਿਜ਼ਧਾਂ ਨੇ ਤਿਲ ਭੇਟਾ ਕਰਨਾ} ॥੩॥
{ਸਿਜ਼ਧਾਂ ਨਾਲ ਗੋਸ਼ਟ} ॥੭..॥
{ਮੰਗਲਨਾਥ} ॥੧੦॥
{ਭੰਗਰ} ॥੧੧..॥
{ਗੋਰਖ ਮਤਾ} ॥੧੮॥
{ਧੂਂੀ ਪ੍ਰਸੰਗ} ॥੨੭..॥
{ਗੁਰੂ ਜੀ ਨੇ ਪਿਜ਼ਪਲ ਹਰਾ ਕਰਨਾ}
{ਗੋਰਖ ਦੀ ਸ਼ਕਤੀ ਖਿਜ਼ਚਂੀ} ॥੪੧॥
{ਸ਼ੰਭੂਨਾਥ} ॥੪੫..॥
{ਫਹੁੜੀ ਗੰਗਾ} ॥੪੭॥
{ਮਛਿੰਦ੍ਰ} ॥੫੫॥
{ਰੀਠੇ ਮਿਜ਼ਠੇ ਕਰਨੇ} ॥੫੭..॥
{ਸਿਜ਼ਧਾਂ ਦਾ ਛਲ} ॥੬੩॥
{ਗੋਰਖ ਦੀ ਖੜਾਮ ਅਤੇ ਮੁੰਦ੍ਰਾ ਵਾਪਿਸ} ॥੭੨..॥
{ਗੋਰਖ ਮਤਾ ਤੋਣ ਨਾਨਕ ਮਤਾ} ॥੮੦॥
ਦੋਹਰਾ: ਸ਼੍ਰੀ ਗੁਰ ਚਰਨ ਸਰੋਜ ਕੋ, ਰਿਦੈ ਧਾਨ ਧਰਿ ਰੋਜ
ਪਾਇ ਸੁਮਤਿ ਕੋ ਓਜ ਅਤਿ, ਨਿਜ ਸਰੂਪ ਕੋ ਖੋਜਿ ॥੧॥
{ਰੋਜ=ਹਰ ਦਿਨ, ਨਿਤ ਫਾਰਸੀ:-ਰੋਗ਼॥ ਓਜ=ਬਲ, ਪ੍ਰਬੀਨਤਾ}
ਅਰਥ: ਸ਼੍ਰੀ ਗੁਰੂ ਜੀ ਦੇ ਚਰਣਾਂ ਕਮਲਾਂ ਦਾ ਧਿਆਨ ਹਿਰਦੇ (ਵਿਚ) ਨਿਤ ਧਾਰਨਾ ਕਰਕੇ
ਸ੍ਰੇਸ਼ਟ ਬੁਧੀ ਦਾ (ਮੈਣ) ਬਹੁਤਾ ਬਲ ਪ੍ਰਾਪਤ ਕੀਤਾ ਹੈ (ਜਿਸ ਨਾਲ ਹੁਣ) ਨਿਜ ਸਰੂਪ
ਦੀ ਖੋਜ (ਵਿਚ ਲਗ ਰਿਹਾ ਹਾਂ) ਅਥਵਾ-(ਹੇ ਮਨ! ਯਾ ਹੇ ਜਗਾਸੂ!) ਸ਼੍ਰੀ ਗੁਰੂ
ਜੀ ਦੇ ਚਰਣਾਂ ਕਮਲਾਂ ਦਾ ਧਿਆਨ ਰਿਦੇ ਵਿਚ ਸਦਾ ਧਰ, (ਜਿਸ ਤੋਣ ਤੂੰ) ਸੁਮਤਿ ਦਾ
ਬਹੁਤ ਬਲ (ਪਾ ਕੇ) ਨਿਜ ਸਰੂਪ ਦੇ ਖੋਜ (ਅਥਵਾ ਗਾਨ ਲ਼) ਪ੍ਰਾਪਤ ਹੋਵੇਣ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਸੁਨੀਏ ਗੁਨ ਪੂਰਨ
ਆਏ ਜੰਬੂ ਮਹਿਣ ਪੁਨ ਤੂਰਨ
ਸਹਿਜ ਸੁਭਾਇਕ ਆਇ ਸੁਹੇਲੋ੧
ਹੋਤਿ ਭਯੋ ਸਿਜ਼ਧਨ ਸੋਣ ਮੇਲੋ ॥੨॥
ਗੋਰਖ ਤਪ ਕੋ ਹੁਤੋ ਸਥਾਨਾ
ਬੈਠਿ ਗਏ ਤਹਿਣ ਕ੍ਰਿਪਾ ਨਿਧਾਨਾ
ਸਭਿ ਸਿਜ਼ਧਨ ਮਿਲਿ ਇਕ ਤਿਲ ਲੀਨੋ {ਸਿਜ਼ਧਾਂ ਨੇ ਤਿਲ ਭੇਟਾ ਕਰਨਾ}
ਗੁਰ ਆਗੇ ਭੇਟ ਸੁ ਧਰਿ ਦੀਨੋ ॥੩॥
ਕਹੋਣ ਕਿ ਸਭਿ ਮਹਿਣ ਦਿਹੁ ਬਰਤਾਈ
੧ਸੁਖ ਨਾਲ ਆਏ