Sri Nanak Prakash

Displaying Page 328 of 832 from Volume 2

੧੬੨੪

੨੩. ਸਤਿਗੁਰ ਮੰਗਲ ਸਤਿਜ਼ਘਰਾ ਵਿਖੇ ਦੁਖੀ ਸ਼ਾਹ ਦਾ ਅੁਧਾਰ॥
੨੨ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੨੪
{ਸਤਿਜ਼ਘਰਾ ਦਾ ਦੁਖੀ ਸੇਠ} ॥੨..॥
{ਕਰਮ ਫਿਲਾਸਫੀ ਬਾਬਤ ਸੁੰਦਰ ਵੀਚਾਰ} ॥੨੮-੩੭॥
{ਇੰਦ੍ਰ ਦੀ ਕਥਾ} ॥੪੦-੫੨॥
{ਪਰਸਰਾਮ ਦੀ ਕਥਾ} ॥੫੩-੬੭॥
{ਅਜ, ਰਾਮ, ਰਾਵਂ-ਸੰਖੇਪ} ॥੬੮-੭੨॥
ਦੋਹਰਾ: ਸੁਖ ਸਾਗਰ ਨਾਗਰ ਗੁਰੂ, ਜਗਤ ਅੁਜਾਗਰ ਰੂਪ
ਬੰਦੋਣ ਪਦ ਅਰਬਿੰਦ ਕੋ, ਅੁਚਰੋਣ ਕਥਾ ਅਨੂਪ ॥੧॥
ਨਗਰ=ਜੋ ਨਗਰ ਵਿਚ ਵਜ਼ਸਦਾ ਹੋਵੇ ਸੋ ਨਾਗਰ (ਅ) ਨਗਰ ਦੇ ਵਜ਼ਸਂ ਵਾਲੇ ਪਿੰਡਾਂ
ਦੇ ਵਜ਼ਸਂ ਵਾਲਿਆਣ ਤੋਣ ਵਧੇਰੇ ਸਜ਼ਭ ਹੁੰਦੇ ਹਨ, ਇਸ ਲਈ ਨਾਗਰ ਦਾ ਅਰਥ ਹੋ
ਗਿਆ ਹੈ ਚਤੁਰ, ਪ੍ਰਬੀਨ, ਗੁਣਸੰਪੰਨ, ਸਭ, ਸੁਸਿਜ਼ਖਤ (ੲ) ਸ਼ਹਿਰਾਣ ਦੇ ਰਹਿਂ
ਵਾਲੇ ਮੁਸ਼ਜ਼ਕਤ ਦੇ ਕੰਮ ਨਾ ਕਰਨ ਕਰਕੇ ਸੁਹਲ ਤੇ ਕੁਛ ਸੁਹਣੇ ਹੋ ਜਾਣਦੇ ਹਨ ਇਸ
ਕਰਕੇ ਨਾਗਰ ਦਾ ਅਰਥ ਸੁਹਣਾ ਬੀ ਹੈ
ਅਰਥ: ਗੁਰੂ ਸੁਖਾਂ ਦਾ ਸਮੁੰਦਰ ਹੈ (ਤੇ ਹਰ ਗੁਣ ਵਿਚ) ਨਿਪੁਨ ਹੈ, (ਅੁਸ ਦਾ) ਸਰੂਪ
ਜਗਤ ਪ੍ਰਸਿਜ਼ਧ ਹੈ (ਅੁਨ੍ਹਾਂ ਦੇ) ਚਰਨਾਂ ਕਮਲਾਂ ਲ਼ ਨਮਸਕਾਰ ਕਰਕੇ (ਅਗੋਣ ਹੋਰ)
ਅਨੂਪਮ ਕਥਾ ਅੁਚਾਰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ! ਸੁਨਿ ਕਥਾ ਸੁਹਾਨੀ
ਗਮਨ ਕੀਨ ਆਗੇ ਗੁਨਖਾਨੀ
ਹੁਤੋ ਸਤਿਜ਼ਘਰਾ* ਏਕ ਸਥਾਨਾ {ਸਤਿਜ਼ਘਰਾ ਦਾ ਦੁਖੀ ਸੇਠ}
ਤਹਾਂ ਪਹੂਚੇ ਕ੍ਰਿਪਾ ਨਿਧਾਨਾ ॥੨॥
ਗਮਨੇ ਬਹੁਰ ਬਜਾਰ ਮਝਾਰਾ
ਬੈਠਿ ਗਏ ਇਕ ਹਾਟ ਅੁਦਾਰਾ
ਹੁਤੋ ਧਨਾਢ ਸ਼ਾਹ ਇਕ ਭਾਰੀ
ਕਾਮੇ ਜਿਹ ਕੇ ਬਹੁਤ ਅਗਾਰੀ ॥੩॥
ਜਗ ਕੇ ਧੰਧ ਅਧਿਕ ਸੋ ਕਰਿਈ
ਰਿਦੇ ਨਾਮ ਹਰਿ ਕਦੇ ਨ ਧਰਿਈ
ਕਰਤਿ ਬਨਜ ਸਭਿ ਦਿਵਸ ਬਿਤਾਵਤਿ
ਪਚੀ ਭਯੋ੧ ਕਬਹਿ ਨ ਬਿਸਰਾਵਤਿ੨ ॥੪॥
ਦੋਹਰਾ: ਘਟੀ ਦੋਇ ਦਿਨ ਜਬ ਰਹਾ, ਮਰਦਾਨੇ ਦ੍ਰਿਗ ਲਾਇ੧


*ਤਵਾ.ਖਾ. ਨੇ ਇਸ ਪਿੰਡ ਦਾ ਨਾਅੁਣ ਨੁਸ਼ਹਿਰਾ ਦਿਜ਼ਤਾ ਹੈ (ਦੇਖੋ ਸਫਾ ੪੭੮) ਸਤਿਜ਼ਘਰਾ ਮਿੰਟਗੁਮਰੀ ਦੇ
ਗ਼ਿਲੇ ਵਿਚ ਹੈ ਤੇ ਸਤਿਗੁਰੁ ਜੀ ਦੀ ਯਾਦਗਾਰ ਵਿਚ ਅੁਥੇ ਗੁਰਦਾਰਾ ਹੈ, ਤੇ ਇਹ ਕਥਾ ਬੀ ਓਥੇ ਪ੍ਰਸਿਜ਼ਧ ਹੈ
੧(ਵਿਹਾਰ ਵਿਚ) ਖਚਤ ਹੋਯਾ
੨ਭੁਜ਼ਲਦਾ ਨਹੀਣ (ਵਿਹਾਰਾਣ ਲ਼)

Displaying Page 328 of 832 from Volume 2