Sri Nanak Prakash

Displaying Page 350 of 1267 from Volume 1

੩੭੯

.੧੭. ਗੁਰੂ ਰਾਮਦਾਸ ਜੀ ਦਾ ਮੰਗਲ ਮੋਦੀ ਦੀ ਕਾਰ ਆਰੰਭੀ॥

{ਮੋਦੀ ਦੀ ਕਾਰ} ॥੧੩..॥
{ਕਾਲੂ ਜੀ ਸੁਲਤਾਨਪੁਰ ਗਏ} ॥੩੬..॥
ਦੋਹਰਾ: ਰਾਮ ਦਾਸ ਸ਼੍ਰੀ ਸਤਿਗੁਰੂ ਦਾਸਨ ਕੇ ਸੁਖਰਾਸ
ਯਮ ਪਾਸਨ ਕੇ ਤ੍ਰਾਸ ਕੋ ਕਰਤਿ ਛਿਨਿਕ ਮਹਿਣ ਨਾਸ਼ ॥੧॥
ਸੁਖਰਾਸ=ਸੁਖਾਂ ਦੀ ਪੂੰਜੀ ਸੰਸ: ਸੁਖ ਰਾਸ਼ਿ॥
ਯਮ ਪਾਸਨ=ਜਮ ਦੀਆਣ ਫਾਹੀਆਣ
ਅਰਥ: ਸ੍ਰੀ ਸਤਿਗੁਰ ਰਾਮਦਾਸ ਜੀ (ਏਥੇ) ਦਾਸਾਂ ਲਈ ਸੁਖਾਂ ਦੀ ਰਾਸ ਹਨ, (ਅਤੇ ਅਜ਼ਗੇ
ਲਈ) ਯਮ ਦੀਆਣ ਫਾਹੀਆਣ ਦੇ ਭੈ ਲ਼ ਇਕ ਛਿਨ ਵਿਚ ਨਾਸ਼ ਕਰਨ ਹਾਰੇ ਹਨ
ਭਾਵ: ਸ਼੍ਰੀ ਗੁਰੂ ਰਾਮਦਾਸ ਜੀ ਆਪਣੇ ਸਿਜ਼ਖਾਂ ਲ਼ ਲੋਕ ਸੁਖੀ ਕਰਦੇ ਹਨ ਐਤਨਾਂ ਕਿ ਮਾਨੋਣ
ਸੁਖਾਂ ਦੀ ਰਾਸ ਹਨ ਅਤੇ ਅਜ਼ਗੇ ਦਾ ਭੈ ਵੀ ਨਿਵਾਰਦੇ ਹਨ, ਐਸਾ ਅੁਜ਼ਤਮ ਆਤਮ
ਜੀਵਨ ਦਾਨ ਕਰਦੇ ਹਨ ਕਿ ਜਮਾਂ ਦੀ ਫਾਹੀ ਦੂਰ ਕਰਦਿਆਣ ਛਿਨ ਨਹੀਣ ਲਾਅੁਣਦੇ
ਸ਼੍ਰੀ ਬਾਲਾ ਸੰਧੁਰੁ ਵਾਚ ॥
ਸੈਯਾ: ਯਾਂ ਬਿਧਿ ਸੋਣ ਮਿਲਿਕੈ ਹਰਖੈਣ
ਅੁਰ ਸਾਦਰ੧ ਸੇਵ ਭਲੇ ਕਰਿਹੀਣ
ਕਾਲ੨ ਬਿਤਾਵਹਿਣ ਦਾਲੁ ਮਹਾਂ
ਸੁਲਤਾਨਪੁਰੇ ਸੁਖ ਸੋਣ ਫਿਰਿਹੀਣ
ਤਾਰਨ ਜਾਣ੩ ਅਵਤਾਰ ਧ੍ਰੋ
ਕਲਿ ਕੇ੪ ਨਰ ਮੰਦ ਮਹਾਂ ਜਰਿਹੀਣ੫
ਬਾਸੁਰ ਏਕ੬ ਸੁਸਾਪਤਿ੭ ਸੋਣ
ਭਗਨੀ੮ ਮਿਲਿ ਬੈਸਤਿ ਭੇ ਘਰ ਹੀ ॥੨॥
ਪੰਕਜ ਨੈਨ ਪ੍ਰਭੂ ਗੁਨ ਐਨ੯
ਭਨੇ ਮੁਖ ਬੈਨ ਸੁਨੋ ਮਮ ਬਾਨੀ
ਕਾਰ ਬਿਹੀਨ ਭਲੇ ਨਹਿਣ ਚੀਨ
ਕਹੈਣ ਪਰਬੀਨ*, ਸਭੈ ਜਗ ਜਾਨੀ

੧ਆਦਰ ਨਾਲ
੨ਸਮਾਂ
੩ਤਾਰਨ ਲਈ ਜਿਸਨੇ
੪ਕਲਯੁਗ ਦੇ
੫ਜੋ ਜਲ ਰਹੇ ਹਨ
੬ਇਕ ਦਿਨ
੭ਭਣਵਈਆ ਭਾਈ ਜੈਰਾਮ
੮ਤੇ ਬੇਬੇ
੯ਭਾਵ, ਗੁਰੂ ਜੀ ਨੇ
*ਪਾਠਾਂਤ੍ਰ-ਸੁ ਪ੍ਰਬੀਨ

Displaying Page 350 of 1267 from Volume 1