Sri Nanak Prakash
੧੭੪੯
੩੨. ਗੁਰਸ਼ਰਨ ਮੰਗਲ, ਜਲਾਲ ਲ਼ ਸੁਮਜ਼ਤਿ ਗੁਰਮੁਖ ਦੇ ਅਰਥ॥
੩੧ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੩੩
{ਜਲਾਲ ਦਾ ਪ੍ਰਸੰਗ} ॥੨..॥
{ਗੁਰਮੁਖ ਦੇ ਅਰਥ} ॥੪੬..॥
ਦੋਹਰਾ: ਕੂਰ ਆਸਰੇ ਅਪਰ ਤਜਿ, ਗਹੁ ਸਤਿਗੁਰ ਕੀ ਸ਼ਰਨ
ਮਲ ਅੁਤਾਰਿ ਬਹੁ ਬਿਸ਼ਯ ਕੀ, ਹਰਹੁ ਜਨਮ ਪੁਨ ਮਰਨ ॥੧॥
ਅਰਥ: ਹੋਰ ਝੂਠੇ ਆਸਰੇ ਤਿਆਗ ਕੇ ਸਤਿਗੁਰ ਦੀ ਸ਼ਰਨ ਫੜ, ਵਿਸ਼ਿਆਣ ਦੀ ਬਹੁਤੀ ਮੈਲ
(ਜੋ ਸਹੇੜ ਬੈਠਾ ਹੈਣ ਅੁਸ ਲ਼) ਅੁਤਾਰ, (ਐਅੁਣ ਆਪਣਾ) ਜਨਮ ਮਰਨ ਦੂਰ ਕਰ ਲੈ,
(ਭਾਵ ਐਅੁਣ ਮੁਕਤੀ ਲ਼ ਪ੍ਰਾਪਤ ਹੋ)
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਅਬ ਜਲਾਲ ਕੋ ਸੁਨਹੁ ਬ੍ਰਿਤੰਤੇ {ਜਲਾਲ ਦਾ ਪ੍ਰਸੰਗ}
ਸ਼੍ਰੀ ਅੰਗਦ ਜੀ! ਗੁਨ ਗਨਵੰਤੇ
ਸ਼੍ਰੀ ਗੁਰ ਕੋ ਬਸਾਇ ਨਿਜ ਥਾਈਣ
ਤੂਰਨ ਮਾਰਗ ਆਯੋ ਧਾਈ ॥੨॥
ਦੋਹਰਾ: ਗਯੋ ਤਹਾਂ ਬਿਨ ਬਿਲਮ ਤੇ, ਜਹਿਣ ਸਾਗਰ ਕੋ ਤੀਰ
ਇਕ ਜਹਾਜ ਆਯੋ ਤਬਹਿ, ਚਢਿ ਬੈਠੋ ਪਿਖਿ ਪੀਰ ॥੩॥
ਚੌਪਈ: ਚਲੋ ਜਹਾਜ ਸੁ ਅੁਦਧਿ੧ ਮਝਾਰੇ
ਲਗੋ ਜਾਇ ਗਿਰ ਏਕ ਕਿਨਾਰੇ
ਅੁਤਰੋ ਤਬ ਜਹਾਜ ਤੇ ਗਯੋ
ਗਿਰ ਦੇਖਿਨ ਕੇ ਹਿਤ ਹੁਲਸਯੋ ॥੪॥
ਅਤਿ ਸੁੰਦਰ ਮੰਦਿਰ ਬਹੁ ਦੇਖੇ
ਜਿਨ ਮਹਿਣ ਸਿਹਜਾ ਰੁਚਿਰ ਬਿਸ਼ੇਖੇ
ਮਾਨਵ ਕੋ੨ ਨਹਿਣ ਦੇਖੋ ਤਹਿਣਵਾ
ਚਿਤ ਮਹਿਣ ਅਤਿ ਚਜ਼ਕ੍ਰਿਤ ਹੈ ਰਹਿਵਾ ॥੫॥
ਕਰੈ ਬਿਚਾਰ, ਪਿਖੌਣ ਪਰਦੋਖੂ੩
ਨਿਸ ਰਹਿ ਅੰਨ ਅੁਦਰ ਨਿਜ ਪੋਖੂ੪
ਸਿੰਧੁ ਕਿਨਾਰ ਆਇ ਸੋ ਬੈਸਾ
ਕੌਤਕ ਤਹਾਂ ਬਿਲੋਕੋ ਐਸਾ ॥੬॥
ਦੋਹਰਾ: ਇਕ ਜਹਾਜ ਬੂਡਨ ਲਗਾ, ਰੌਰ ਪਰੋ ਤਿਸੁ ਮਾਂਹਿ
ਪੀਰ ਤੀਰ ਬੈਸੋ ਸੁਨੋ, ਬਹੁਤ ਲੋਕ ਬਿਲਲਾਹਿਣ ॥੭॥
੧ਸਮੁੰਦਰ
੨ਕੋਈ
੩ਦੇਖਾਂਗਾ ਸ਼ਾਮ ਲ਼
੪ਰਾਤ ਰਹਿਕੇ ਅੰਨ ਨਾਲ ਪੇਟ ਆਪਣਾ ਭਰਾਣਗਾ