Sri Nanak Prakash

Displaying Page 547 of 1267 from Volume 1

੫੭੬

੨੮. ਗੁਰ ਚਰਨ ਮੰਗਲ ਵੇਈਣ ਪ੍ਰਵੇਸ਼॥

{ਗਿਆਨ ਤਰੋਵਰ} ॥੬॥
{ਸੁਲਤਾਨਪੁਰ ਵਿਜ਼ਚ ਰੌਲਾ} ॥੩੭॥
ਦੋਹਰਾ: ਮਰਦਨ ਮਨ ਕੀ ਮਲਿਨ ਕੋ ਨਿਤ ਦਾਸਨ ਅਨਕੂਲ
ਹਰਨ ਅਮੰਗਲ ਸੁਖ ਕਰਨ ਜੈ ਜੈ ਮੰਗਲ ਮੂਲ ॥੧॥
ਮਲਿਨ=ਮਲੀਨਤਾਈ, ਮੈਲ ਅਨਕੂਲ=ਕ੍ਰਿਪਾਲ
ਮੰਗਲ ਮੂਲ=ਖੁਸ਼ੀਆਣ ਦਾ ਮੁਜ਼ਢ ਇਸ ਤੋਣ ਪਹਿਲੇ ਤੇ ਮਗਰਲੇ ਅਧਾਵਾਣ ਦੇ ਮੰਗਲਾਂ ਵਿਚ
ਚਰਣਾਂ ਦਾ ਗ਼ਿਕਰ ਹੈ ਤੇ ਇਸ ਵਿਚ ਕਹੇ ਵਿਸ਼ੇਸ਼ਂ ਬੀ ਗੁਰ ਚਰਨਾਂ ਵਜ਼ਲ ਹੀ ਬ੍ਰਿਤੀ ਰਜ਼ਖਦੇ
ਹਨ
ਅਰਥ: ਮਨ ਦੀ ਮੈਲ ਲ਼ ਦੂਰ ਕਰਨ ਵਾਲੇ ਤੇ ਦਾਸਾਂ ਪਰ ਸਦਾ ਕ੍ਰਿਪਾਲ ਰਹਿਂ ਵਾਲੇ,
(ਸਾਰੇ) ਅਮੰਗਲਾਂ ਲ਼ ਹਰ ਲੈਂੇ ਵਾਲੇ (ਤੇ ਸਾਰੇ) ਸੁਖਾਂ ਦੇ ਕਰਨ ਵਾਲੇ ਖੁਸ਼ੀਆਣ ਦੇ
ਮੁਜ਼ਢ (ਪਿਜ਼ਛੇ ਕਹੇ ਚਰਨਾਂ ਦੀ) ਸਦਾ ਜੈ ਹੋਵੇ ਜੈ ਹੋਵੇ!
ਸ਼੍ਰੀ ਬਾਲਾ ਸੰਧੁਰੁ ਵਾਚ ॥
ਸੈਯਾ: ਮੋਦੀ ਕੀ ਕ੍ਰਿਜ਼ਤ ਬਿਸਾਲ ਚਲੈ
ਬਹੁ ਕਾਲ ਯਹੀ ਬਿਧਿ ਔਰ ਚਲਾਈ
ਬਾਲਾ ਰਹੈ ਨਿਜ ਸੰਗ ਸਦਾ
ਅੁਚਰੋ ਇਤਿਹਾਸ ਕੋ ਜਾਣਹਿ੧ ਬਨਾਈ
ਆਪਨ੨ ਪੈ ਤਕਰੀ੩ ਕਰ ਮੈਣ
ਵਥੁ੪ ਤੋਲਤਿ ਦੇਤਿ ਜੋਣ ਹੋਤਿ ਸਵਾਈ
ਕੋਮਲ ਬੋਲਤਿ ਬੋਲ ਅਮੋਲਕ
ਲੌਕਿਕ ਰੀਤਿ੫ ਸਭੈ ਹਰਿਖਾਈ ॥੨॥
ਸੋਰਠਾ: ਰਾਜਹਿਣ ਬੈਸ ਦੁਕਾਨ, ਗਾਨ ਬਾਸ ਜਿਵ ਭਗਤਿ ਮੈਣ੬
ਕੀਰਤਿ ਜੌਨ੍ਹ੭ ਸਮਾਨ, ਪਰਮ ਪਾਵਨੀ੮ ਜਗਤ ਮੈਣ ॥੩॥
ਸੈਯਾ: ਭੇਦ ਕੋ ਜਾਨਹਿਣ ਮਾਨਵ੯ ਜੇ੧੦
ਕਰਿ ਸੰਗਤਿ ਕੋਮਲ ਬੋਲ ਸੁਨੈ ਹੈਣ

੧ਜਿਸ ਨੇ
੨ਹਜ਼ਟੀ ਤੇ
੩ਤਜ਼ਕੜੀ
੪ਚੀਗ਼ਾਂ
੫(ਗੁਰੂ ਜੀ ਦੀ) ਲੌਕਿਕ ਰੀਤ ਅੁਜ਼ਤੇ
੬ਭਗਤੀ ਵਿਚ ਜਿਵੇਣ ਗਾਨ ਵਸਦਾ ਹੈ
੭ਚਾਂਦਨੀ
੮ਪਵਿਜ਼ਤਰ
੯ਮਨੁਖ
੧੦ਜੇਹੜੇ

Displaying Page 547 of 1267 from Volume 1