Sri Nanak Prakash

Displaying Page 636 of 832 from Volume 2

੧੯੩੨

੪੫. ਗੁਰਬਾਣੀ ਮਹਾਤਮ ਸੈਦੋ ਘੇਅੁ, ਸਿਜ਼ਖੀ, ਅਤੀਤਤਾਈ, ਗ੍ਰਹਸਤ ਧਰਮ॥
੪੪ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੪੬
{ਸੈਦੋ ਘੇਅੁ} ॥੫..॥
{ਵਰਣ ਗੁਰੂ ਜੀ ਦੀ ਸੇਵਾ ਵਿਜ਼ਚ} ॥੧੧॥
{ਸਿਜ਼ਖ, ਵਿਰਕਤ ਤੇ ਗ੍ਰਿਹਿਸਥੀ ਕੈਸਾ ਹੋਵੇ?} ॥੨੨..॥
ਦੋਹਰਾ: ਨਮਹਿਣ ਨਮਹਿਣ ਪੁਨਿ ਪੁਨਿ ਨਮਹਿਣ, ਸਤਿਗੁਰ ਬਚਨ ਅਨੂਪ
ਜਿਨ ਕੇ ਸੁਨਿਤੋ ਤਜਿ ਕਸ਼ਟ, ਜਾਨਹਿਣ ਸਹਿਜ ਸਰੂਪ ॥੧॥
ਅਰਥ: ਸ਼੍ਰੀ ਸਤਿਗੁਰੂ ਜੀ ਦੇ ਅਨੂਪਮ ਬਚਨਾਂ ਲ਼ ਮੇਰੀ ਨਮਸਕਾਰ ਹੋਵੇ, ਨਮਸਕਾਰ ਹੋਵੇ,
ਫਿਰ ਫਿਰ ਨਮਸਕਾਰ ਹੋਵੇ ਕਿ ਜਿਨ੍ਹਾਂ ਦੇ ਸੁਣਦਿਆਣ ਸਾਰੇ ਕਸ਼ਟ ਛਡ ਜਾਣਦੇ ਹਨ ਤੇ
ਸਹਿਜ ਸਰੂਪ ਜਾਣਿਆਣ ਜਾਣਦਾ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ! ਸੁਨਿ ਕਥਾ ਅਗਾਰੀ
ਜੋ ਸਭਿ ਸ਼੍ਰੋਤਨ ਕੋ ਸੁਖਕਾਰੀ
ਪੁਰਿ ਕਰਤਾਰ ਵਿਖੈ ਤਬ ਆਏ
ਬਹੁਰ ਨ ਕਿਤ ਦਿਸ਼ ਵਹਿਰ ਸਿਧਾਏ ॥੨॥
ਸਵਾਜਾਮ ਨਿਸ ਰਹੇ ਸਦਾਈ
ਜਾਗਹਿਣ ਵਹੁਰ ਵਹਿਰ ਕੋ ਜਾਈਣ
ਐਰਾਵਤੀ੧ ਬਿਖੈ ਇਸ਼ਨਾਨਾ
ਕਰਿ ਬੈਠਹਿਣ ਤਟ੨ ਲਾਇ ਧਿਆਨਾ ॥੩॥
ਚਤੁਰ ਘਟੀ ਨਿਸ ਤੇ ਪੁਨ ਆਈ
ਬੈਠਹਿਣ ਧਰਮਸਾਲ ਸੁਖਦਾਈ
ਹੋਤਿ ਕੀਰਤਨ ਸ਼੍ਰੀ ਸਤਿਨਾਮੂ
ਸੁਨਤਿ ਪ੍ਰੇਮ ਅੁਪਜੈ ਅਭਿਰਾਮੂ ॥੪॥
ਸੈਦੋ ਘਿਅੁ ਇਕ ਸੰਗਤਿ ਮਾਂਹੀ {ਸੈਦੋ ਘੇਅੁ}
ਦਿਢ ਸ਼ਰਧਾ ਜਿਹਕੇ ਅੁਰ ਮਾਂਹੀ
ਪਿਖਿ ਬ੍ਰਿਤੰਤ ਗੁਰ ਕੋ ਸੋ ਭਰਮਾ
ਲਖਿ ਨਹਿਣ ਸਕੋ ਗੂਢ ਜੋ ਮਰਮਾ੩ ॥੫॥
ਇਸ ਬਿਧਿ ਜਾਨੀ ਤਿਨ ਮਨ ਮਾਂਹੀ
-ਨਿਸ ਮਹਿਣ ਸ਼੍ਰੀ ਗੁਰ ਸਰਿਤਾ੪ ਜਾਣਹੀ
ਤਹਾਂ ਬੈਠਿ ਜਲਪਤਿ੧ ਕੋ ਸੇਵਹਿਣ


੧ਰਾਵੀ
੨ਕੰਢੇ
੩ਗੁਜ਼ਝੇ ਭੇਦ ਲ਼
੪ਨਦੀ ਤੇ

Displaying Page 636 of 832 from Volume 2