Sri Nanak Prakash

Displaying Page 743 of 1267 from Volume 1

੭੭੨

੪੦. ਚਰਣ ਰਜ ਮੰਗਲ ਤਿਲਵੰਡੀ ਜਾਣਾ॥

{ਰਾਇ ਬੁਲਾਰ ਦਾ ਮਰਦਾਨੇ ਅਜ਼ਗੇ ਤਰਲਾ} ॥੪੦..॥
{ਚੰਦ੍ਰਭਾਨ ਦਾ ਖੂਹ} ॥੬੬॥
ਦੋਹਰਾ: ਪਦ ਪੰਕਜ ਕੀ ਪਾਸੁ ਬਰ,
ਪਰਮ ਮਨੋਗ ਪਰਾਗ
ਨਿਜ ਮਨ ਮਧੁਪ ਲੁਭਾਇ ਕੈ,
ਕਹੋਣ ਕਥਾ ਅਨੁਰਾਗ ॥੧॥
ਪੰਕਜ=ਕਮਲ
ਪਾਸੁ=ਧੂੜੀ, ਦੇਖੋ ਅਧਾਯ ੧ ਦੇ ਛੰਦ ੮ ਦੇ ਪਦ ਅਰਥ
ਮਨੋਗ=ਮਨ ਲ਼ ਪਿਆਰੀ ਲਗਣ ਵਾਲੀ, ਸੁੰਦਰ
ਪਰਾਗ=ਧੂੜੀ ਜੋ ਫੁਜ਼ਲਾਂ ਦੇ ਅੰਦਰ ਤੁਰੀਆਣ ਅੁਜ਼ਤੇ ਹੁੰਦੀ ਹੈ
ਮਧੁਪ=ਭਅੁਰਾ ਮਧੁ ਪ=ਜੋ ਸ਼ਹਦ ਪੀਏ
ਅਨੁਰਾਗ=ਪ੍ਰੇਮਮਈ, ਪ੍ਰੇਮ ਵਾਲੀ
ਅਰਥ: (ਸ੍ਰੀ ਗੁਰੂ ਜੀ ਦੇ) ਚਰਣਾਂ ਕਮਲਾਂ ਦੀ ਸ੍ਰੇਸ਼ਟ ਧੂੜੀ (ਮਾਨੋਣ) ਡਾਢੀ ਸੁੰਦਰ ਪਿਰਾਗ
ਹੈ, (ਇਸ ਅੁਪਰ) ਆਪਣੇ ਭਅੁਰੇ (ਵਰਗੇ) ਮਨ ਲ਼ ਲੁਭਾਇਮਾਨ ਕਰਕੇ ਮੈਣ ਹੁਣ
ਪ੍ਰੇਮ ਮਈ ਕਥਾ (ਅਜ਼ਗੋਣ) ਆਖਦਾ ਹਾਂ
ਭਾਵ: ਹਰ ਅਧਾਯ ਦੇ ਅਰੰਭ ਵਿਚ ਹੁਣ ਅਜ਼ਡ ਅਜ਼ਡ ਸੁੰਦਰਤਾਈ ਨਾਲ ਸਤਿਗੁਰ ਜੀ ਦੇ
ਚਰਣਾਂ ਦੀ ਟੇਕ ਲ਼ ਆਪਣੀ ਕਥਾ ਦਾ ਆਸਰਾ ਵਰਣਨ ਕਰਦੇ ਜਾ ਰਹੇ ਹਨ
ਚੌਪਈ: ਬਾਲਾ ਕਹਿਤਿ ਸੁਨਤਿ ਸ਼੍ਰੀ ਅੰਗਦ
ਸ਼੍ਰੀ ਗੁਰੁ ਕਥਾ ਦੈਵ ਦੈ ਸੰਪਦ੧
ਤ੍ਰਿਪਤ ਨ ਹੋਤਿ ਸ਼੍ਰਵਨ ਪੁਟ੨ ਪੀਏ੩
ਜੇ ਨਾਨਕ ਅਸਥਾਨੀ੪ ਥੀਏ ॥੨॥
ਬਿਦਤ ਨ ਕਰਤਿ ਕਲਾ ਜਿਨ ਗੋਈ੫
ਸੁਨਹਿਣ ਅਜਾਨ ਸਮਾਨ ਸੋਈ
ਤ੍ਰਿਕਾਲਗ ਦਰਸ਼ੀ੬ ਸਭਿ ਜਾਨੈਣ
ਗੁਪਤ ਬਿਦਤ੭ ਨਿਜ ਰਿਦੈ ਪਛਾਨੈਣ ॥੩॥
ਜਿਅੁਣ ਸਾਂਗੀ ਬਹੁ ਬੇਖ ਕਰੇਈ


੧ਦੈਵੀ ਸੰਪਦਾ (ਸ਼ੁਭ ਗੁਣਾਂ ਦੇ) ਦੇਣ ਵਾਲੀ ਹੈ
੨ਕੰਨਾਂ ਦੇ ਡੋਨੇ
੩ਪੀਣਦੇ ਹੋਏ
੪ਭਾਵ ਸ਼੍ਰੀ ਗੁਰੂ ਅੰਗਦ ਦੇਵ ਜੀ
੫ਛੁਪਾਈ ਹੈ
੬ਤਿੰਨਾਂ ਕਾਲਾਂ ਦੇ ਗਿਆਤਾ ਤੇ ਸਾਖੀ
੭ਪ੍ਰਗਟ

Displaying Page 743 of 1267 from Volume 1