Sri Nanak Prakash

Displaying Page 770 of 1267 from Volume 1

੭੯੯

੪੨. ਚਰਣ ਰਜ ਮੰਗਲ-ਤਲਵੰਡੀ ਪ੍ਰਸੰਗ॥

ਦੋਹਰਾ: ਚੂਰਨ ਸ਼੍ਰੀ ਗੁਰੁ ਚਰਨ ਰਜ, ਰਾਗ ਦੈਖ ਮਨ ਰੋਗ
ਕਰਿ ਕੈ ਤਾਂਹਿ ਅਨਾਮ ਹੌਣ, ਕਹੌਣ ਕਥਾ ਨਿਰਸੋਗ ॥੧॥
ਚੂਰਨ=ਪੀਸੀ ਹੋਈ ਸ਼ੈ, ਕੋਈ ਦਵਾਈ ਜੋ ਧੂੜੇ ਵਾਣਗੂ ਹੋਵੇ, ਹਾਗ਼ਮੇ ਦੀ ਦਵਾਈ,
ਕੋਈ ਦਵਾਈ ਸੰਸ: ਚੂਰਣ॥
ਅਨਾਮ=ਅਰੋਗ ਸੰਸ: ਅਨਾਮਯ, ਅਨ ਆਮਯ=ਰੋਗ॥
ਨਿਰਸੋਗ=ਐਸੀ ਕਥਾ ਜੋ ਸੋਗ ਤੋਣ ਨਿਰਸੋਗ ਕਰੇ ਖੁਸ਼ੀ ਦੇਣ ਵਾਲੀ
ਅਰਥ: ਰਾਗ ਤੇ ਦੈਖ ਮਨ ਦੇ (ਦੋ) ਰੋਗ ਹਨ, ਸ਼੍ਰੀ ਗੁਰੂ ਜੀ ਦੇ ਚਰਨਾਂ ਦੀ ਰਜ (ਦੋਹਾਂ ਦੀ)
ਦਵਾਈ ਹੈ (ਇਸ ਦਵਾਈ ਨਾਲ) ਇਸ (ਮਨ) ਲ਼ ਅਰੋਗ ਕਰਕੇ ਮੈਣ ਖੁਸ਼ੀ ਦੇਣ
ਹਾਰੀ ਕਥਾ (ਅਗੋਣ) ਕਹਿੰਦਾ ਹਾਂ
ਸ੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਅਸਨ ਅਚਵ ਕਰਿ ਮ੍ਰਿਦੁਲ ਸੁਭਾਅੂ
ਬੈਸੇ ਨਿਕਟ ਬਿਰਾਜਤਿ ਰਾਅੂ੧
ਤਬ ਤ੍ਰਿਪਤਾ ਬਿਰਹਾਤੁਰ੨ ਆਈ
ਸੁਤ ਰਾਖਨ ਕੋ ਮਨ ਲਲਚਾਈ ॥੨॥
ਘੁੰਡ ਕਰੇ ਮੁਖ ਬੈਠਿ ਸਮੀਪਾ
ਬੋਲੀ ਬਚਨ ਸੰਗ ਅਵਨੀਪਾ੩
ਬੰਦਿ ਹਾਥ ਦੈ ਦੀਨ ਭਵੰਤੀ੪
ਸੁਨਹੁ ਰਾਇ ਜੀ! ਮੋਰ ਬਿਨਤੀ ॥੩॥
ਕਰਹੁ ਆਪ ਇਹ ਵਡ ਅੁਪਕਾਰਾ
ਮਮ ਸੁਤ ਕੋ ਕਿਵ ਰਖਹੁ ਅਗਾਰਾ੫
ਅਸ ਪ੍ਰਕਾਰ ਕਹਿ ਕਰਿ ਗੁਰੁ ਮਾਤਾ
ਰੋਦਤਿ੬ ਲੋਚਨ ਤੇ ਜਲ ਜਾਤਾ ॥੪॥
ਸੁਨਤਿ ਰਾਇ ਕੋ ਗਰ੭** ਭਰਿ ਆਵਾ
ਧਰਿ ਧੀਰਜ ਪੁਨਿ ਬਚਨ ਅਲਾਵਾ


ਪਾ:-ਨਿਹਸੋਗ ਵਾ-ਅਨਸੋਗ
੧ਜਿਥੇ ਬਿਰਾਜਦਾ ਹੈ ਰਾਇ ਬੁਲਾਰ
੨ਵਿਛੋੜੇ ਕਰ ਦੁਖੀ
੩ਰਾਜੇ ਨਾਲ
੪ਹੁੰਦੀ ਹੈ
੫ਘਰ
੬ਰੋਣਦੀ ਹੈ
੭ਗਲਾ
**ਪਾ:-ਅੁਰ

Displaying Page 770 of 1267 from Volume 1