Sri Nanak Prakash

Displaying Page 782 of 832 from Volume 2

੨੦੭੮

੫੫. ਗੁਰੁ ਭਜਨ ਮਹਾਤਮ ਗੁਰੂ ਸਤੋਤ੍ਰ ਸਮਾਵਂ ਦੀ ਤਿਆਰੀ॥
੫੪ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੫੬
{ਪਿਤਾ ਨਮਿਤ ਸ਼੍ਰਾਧ} ॥੬..॥
{ਸੁਲਖਂੀ ਜੀ ਪਹੁੰਚੇ} ॥੫੨..॥
ਦੋਹਰਾ: ਅਹੰ ਬੀਜ ਮਮਤਾ ਸ਼ਿਫਾ, ਰਾਗ ਦੈਖ ਬਡ ਟਾਸ
ਜਗ ਦਲ ਦੁਖ ਸੁਖ ਫਲ ਲਗੇ, ਗੁਰ ਭਜਿ ਹੋਇ ਬਿਨਾਸ਼ ॥੧॥
ਅਹੰ=ਮੈਣ, ਮੈਣ ਪੁਨਾ, ਅਹੰਤਾ ਮਮਤਾ=ਮੇਰਾ ਪਨਾ, ਮਜ਼ਮਤ
ਸ਼ਿਫਾ=ਜੜ੍ਹ, ਜੜ੍ਹ ਜੋ ਜਾਲੇ ਵਾਣੂੰ ਫੈਲਾਈ ਹੈ ਸੰਸ: ਸ਼ਿਫਾ॥ (ਅ) ਜੇ ਇਸ ਦਾ ਮੂਲ
ਸੰਸਕ੍ਰਿਤ ਪਦ ਸ਼ਿੰਬਾ ਹੋਵੇ ਤਾਂ ਅਰਥ ਹੈ ਫਲੀ (ੲ) ਪਾਠਾਂਤ੍ਰ ਲਿਖਤ ਵਿਚ ਕਿਤੇ ਕਿਤੇ
ਸਿਟੇ ਭੀ ਹੈ, ਸਿਜ਼ਟੇ ਜੋ ਕਂਕ ਆਦ ਲ਼ ਫਲ ਪੈਣਦੇ ਹਨ
ਰਾਗ=ਪਿਆਰ ਦੈਖ=ਵੈਰ ਟਾਸ=ਟਾਹਣ ਦਲ=ਪਜ਼ਤੇ
ਅਰਥ: ਅਹੰਤਾ (ਰੂਪੀ) ਬੀਜ ਹੈ, ਮਮਤਾ (ਰੂਪੀ) ਜੜ੍ਹ ਹੈ, ਰਾਗ ਦੈਖ ਵਡੇ ਟਾਹਣ ਹਨ,
ਜਗਤ (ਵਿਚ ਦਿਜ਼ਸ ਰਹੇ ਜੀਵ) ਪਜ਼ਤੇ ਹਨ, ਦੁਖ ਸੁਖ (ਇਨ੍ਹਾਂ ਪਤਿਆਣ ਦੇ ਵਿਚ) ਫਲ
ਲਗੇ ਹਨ (ਜਿਸ ਅਜ਼ਗਾਨ ਰੂਪੀ ਬ੍ਰਿਜ਼ਛ ਲ਼, ਹੇ ਮਨ) ਗੁਰੂ ਲ਼ ਭਜ (ਜੋ ਇਸ ਦਾ)
ਨਾਸ਼ ਹੋਵੇ
ਚੌਪਈ: ਸਪਤਮਿ ਬਾਸੁਰ੧ ਸਗਰੋ ਐਸੇ
ਬੀਤ ਗਯੋ ਬਰਨਨ ਕਿਯ ਜੈਸੇ
ਗ੍ਰਾਮਨ ਕੇ ਨਰ ਜੋ ਤਹਿਣ ਗਏ
ਪੁਰਿ ਕਰਤਾਰ ਰਹਤਿ ਸੋ ਭਏ ॥੨॥
ਰੈਨ ਬਿਖੇ ਡੇਰਾ ਕਰਿ ਸੋਏ
ਜਿਨ ਮਨ ਦਰਸ਼ਨ ਪ੍ਰੇਮ ਭਿਗੋਏ
ਸਵਾ ਜਾਮ ਜਾਮਨਿ ਰਹਿ ਜਬਿ ਹੀ
ਸਭਿਨਿ ਸ਼ਨਾਨ ਕਿਯੋ ਅੁਠਿ ਤਬਿ ਹੀ ॥੩॥
ਬਹੁਰ ਬਿਲੋਕਹਿਣ ਸਤਿਗੁਰ ਤਾਈਣ
ਪਦ ਪੰਕਜ ਪਰ ਸੀਸ ਝੁਕਾਈ
ਕਿਰਤਨ ਸੁਣਹਿਣ ਏਕ ਮਨ ਹੋਈ
ਰਿਦੇ ਬਿਕਾਰ ਨ ਬਾਪੇ ਕੋਈ ॥੪॥
ਅਸ਼ਟਮਿ ਦਿਵਸ੨ ਪ੍ਰਕਾਸ਼ੋ ਭਾਨਾ੩
ਭੋਜਨ ਭੇ ਤਯਾਰ ਬਿਧਿ ਨਾਨਾ
ਧਰਮਸਾਲ ਤੇ ਅੁਠਿ ਸੁਖਰਾਸਾ
ਗਏ ਸੁਲਖਂੀ ਕੇਰ ਅਵਾਸਾ ॥੫॥


੧ਸਪਤਮੀ ਦਾ ਦਿਨ
੨ਅਸ਼ਟਮੀ ਵਾਲੇ ਦਿਨ
੩ਸੂਰਜ ਚੜ੍ਹਿਆ

Displaying Page 782 of 832 from Volume 2