Ajamil
ਅਜਾਮਲ

Bhai Gurdas Vaaran

Displaying Vaar 10, Pauri 20 of 23

ਪਤਿਤ ਅਜਾਮਲੁ ਪਾਪ ਕਰਿ ਜਾਇ ਕਲਾਵਤਣੀ ਦੇ ਰਹਿਆ।

Patitu Ajaamal Paapu Kari Jaai Kalaavatanee Day Rahiaa |

Ajamil, the fallen sinner lived with a prostitute.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੦ ਪੰ. ੧


ਗੁਰੁ ਤੇ ਬੇਮੁਖੁ ਹੋਇ ਕੈ ਪਾਪ ਕਮਾਵੈ ਦੁਰਮਤਿ ਦਹਿਆ।

Guru Tay Baymukhu Hoi Kai Paap Kamaavai Duramati Dahiaa |

He became an apostate. He was entangled in the cobweb of evil deeds.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੦ ਪੰ. ੨


ਬਿਰਥਾ ਜਨਮੁ ਗਵਾਇਅਨੁ ਭਵਜਲ ਅੰਦਰਿ ਫਿਰਦਾ ਵਹਿਆ।

Birathha Janamu Gavaaiaa Bhavajal Andari Firadaa Vahiaa |

His life was wasted in futile deeds and was tossed and thrown within the terrifying worldly ocean.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੦ ਪੰ. ੩


ਛਿਅ ਪੁਤ ਜਾਏ ਵੇਸੁਆ ਪਾਪਾਂ ਦੇ ਫਲ ਇਛੇ ਲਹਿਆ।

Chhia Put Jaaay Vaysuaa Paapaa Day Fal Ichhay Lahiaa |

While with the prostitute, he became the father of six sons. As a result of her bad deeds they all became dangerous robbers.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੦ ਪੰ. ੪


ਪੁਤੁ ਉਪੰਨਾਂ ਸਤਵਾਂ ਨਾਉ ਧਰਣ ਨੋ ਚਿਤਿ ਉਮਹਿਆ।

Putu Upannaan Satavaan Naau Dharan No Chiti Umahiaa |

A seventh son was born and he began to consider a name for the child.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੦ ਪੰ. ੫


ਗੁਰੂ ਦੁਆਰੈ ਜਾਇ ਕੈ ਗੁਰਮੁਖਿ ਨਾਉ ਨਰਾਇਣੁ ਕਹਿਆ।

Guroo Duaarai Jaai Kai Guramukhi Naau Naraainu Kahiaa |

He visited the Guru who named his son Narayan (a name for God).

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੦ ਪੰ. ੬


ਅੰਤਕਾਲ ਜਮਦੂਤ ਵੇਖਿ ਪੁਤ ਨਰਾਇਣੁ ਬੋਲੈ ਛਹਿਆ।

Antakaal Jamadoot Vaykhi Put Naraainu Bolai Chhahiaa |

At the end of his life, seeing the messengers of death Ajamil cried for Narayan.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੦ ਪੰ. ੭


ਜਮਗਣ ਮਾਰੇ ਹਰਿ ਜਨਾਂ ਗਇਆ ਸੁਰਗ ਜਮੁਡੰਡੁ ਸਹਿਆ।

Jamagan Maaray Hari Janaan Gaiaa Surag Jamu Dandu N Sahiaa |

The name of God made the death messengers take to their heels. Ajamil went to heaven and did not suffer the beatings from the club of the messengers of death.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੦ ਪੰ. ੮


ਨਾਇ ਲਏ ਦੁਖੁ ਡੇਰਾ ਢਹਿਆ ॥੨੦॥

Naai Laay Dukhu Dayraa Ddhahiaa ||20 ||

Utterance of Name of the Lord dispels all sorrow.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੦ ਪੰ. ੯