Who may be called a Sikh of the Guru
ਗੁਰਸਿਖ ਕਉਣ ਸਦਾਵੇ

Bhai Gurdas Vaaran

Displaying Vaar 11, Pauri 3 of 31

ਗੁਰਮੁਖਿ ਜਨਮ ਸਕਾਰਥਾ ਗੁਰ ਸਿਖ ਮਿਲਿ ਗੁਰਸਰਣੀ ਆਇਆ।

Guramukhi Janamu Sakaarathaa Gurasikh Mili Gurasaranee Aaiaa |

The life of that gurmukh is fortunate whom meeting some Sikh of the Guru has come to the shelter of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩ ਪੰ. ੧


ਆਦਿ ਪੁਰਖ ਆਦੇਸੁ ਕਰਿ ਸਫਲ ਮੂਰਤਿ ਗੁਰ ਦਰਸਨੁ ਪਾਇਆ।

Aadi Purakh Aadaysu Kari Safal Moorati Guradarasanu Paaiaa |

He bows before primeval Purusa (God) and becomes blessed after having the sight of such a Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩ ਪੰ. ੨


ਪਰਦਖਣਾ ਡੰਡਉਤ ਕਰਿ ਮਸਤਕੁ ਚਰਣ ਕਮਲ ਗੁਰ ਲਾਇਆ।

Pradakhanaa Dandaut Kari Masataku Charan Kaval Gurlaaiaa |

After circumambulation he bows on the lotus feet of Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩ ਪੰ. ੩


ਸਤਿਗੁਰੁ ਪੁਰਖ ਦਇਆਲ ਹੋਇ ਵਾਹਿਗੁਰੂ ਸਚੁ ਮੰਤ੍ਰ੍ਰੁ ਸੁਣਾਇਆ।

Satiguru Purakh Daiaalu Hoi Vaahiguroo Sachu Mantr Sunaaiaa |

Becoming kind, the Guru recites true mantra Vaheguru for him.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩ ਪੰ. ੪


ਸਚ ਰਾਸਿ ਰਹਰਾਸਿ ਦੇ ਪੈਰੀਂ ਪੈ ਜਗੁ ਪੈਰੀ ਪਾਇਆ।

Sach Raasi Raharaasi Day Paireen Pai Jagu Pairee Paaiaa |

The Sikh with his capital of devotion falls at the feet of Guru and the whole world bows at his feet.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩ ਪੰ. ੫


ਕਾਮੁ ਕਰੋਧੁ ਵਿਰੋਧੁ ਹਰਿ ਲੋਭੁ ਮੋਹੁ ਅਹੰਕਾਰੁ ਤਜਾਇਆ।

Kaam Karodhu Virodhu Hari |obhu Mohu Ahankaaru Tajaaiaa |

God (the Guru) eradicates his lust, anger and resistance and gets his greed, infatuation and ego erased.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩ ਪੰ. ੬


ਸਤੁ ਸੰਤੋਖੁ ਦਇਆ ਧਰਮੁ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ।

Satu Santokhu Daiaa Dharamu Naamu Daanu Isanaanu Drirhaaiaa |

Instead, the Guru makes him practise truth, contentment, dharma, name, charity and ablution.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩ ਪੰ. ੭


ਗੁਰ ਸਿਖਿ ਲੈ ਗੁਰਸਿਖੁ ਸਦਾਇਆ ॥੩॥

Gur Sikh Lai Gurasikhu Sadaaiaa ||3 ||

Adopting the teachings of the Guru, the individual is called a Sikh of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩ ਪੰ. ੮