Craftsmanship is there in the creation
ਕੁਦਰਤ ਵਿੱਚ ਕਾਰੀਗਰੀ ਹੈ

Bhai Gurdas Vaaran

Displaying Vaar 18, Pauri 3 of 23

ਜੀਉ ਪਾਇ ਤਨੁ ਸਾਜਿਆ ਮੁਹੁ ਅਖੀ ਨਕੁ ਕੰਨ ਸਵਾਰੇ।

Jeeu Paai Tanu Saajiaa Muhu Akhee Naku Kann Savaaray |

Creating the jiva (self) He made his body and gave good shape to his mouth, nose, eyes and ears.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੩ ਪੰ. ੧


ਹਥ ਪੈਰ ਦੇ ਦਾਤਿ ਕਰਿ ਸਬਦ ਸੁਰਤਿ ਸੁਭ ਦਿਸਟਿ ਦੁਆਰੇ।

Hathh Pair Day Daati Kari Sabad Surati Subh Disati Duaaray |

Gracefully He bestowed hands and feet, ears and consciousness for listening to the Word and eye for beholding goodness.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੩ ਪੰ. ੨


ਕਿਰਤਿ ਵਿਰਤਿ ਪਰਕਿਰਤਿ ਬਹੁ ਸਾਸਿ ਗਿਰਾਸਿ ਨਿਵਾਸੁ ਸੰਜਾਰੇ।

Kirati Virati Par Kirati Bahu Saasi Giraasi Nivaasu Sanjaaray |

For earning of the livelihood and other works, he infused life into body.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੩ ਪੰ. ੩


ਰਾਗ ਰੰਗ ਰਸ ਪਰਸ ਦੇ ਗੰਧ ਸੁਗੰਧ ਸੰਧਿ ਪਰਕਾਰੇ।

Raag Rang Ras Prasaday Gandh Sugandh Sandhi Prakaaray |

He bestowed various techniques of assimilation of music, colours, smells and fragrances.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੩ ਪੰ. ੪


ਛਾਦਨ ਭੋਜਨ ਬੁਧਿ ਬਲੁ ਟੇਕ ਬਿਬੇਕ ਵੀਚਾਰ ਵੀਚਾਰੇ।

Chhaadan Bhojan Budhi Balu Tayk Bibayk Veechaar Veechaaray |

For clothing and eating He gave wisdom, power, devotion, and discriminatory wisdom and thought process.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੩ ਪੰ. ੫


ਦਾਨੇ ਕੀਮਤਿ ਨਾ ਪਵੈ ਬੇਸੁਮਾਰ ਦਾਤਾਰ ਪਿਆਰੇ।

Daanay Keemati Naa Pavai Baysumaar Daatar Piaaray |

The mysteries of that Bestower cannot be understood; that loving Donor keeps with Him myriad's of virtues.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੩ ਪੰ. ੬


ਲੇਖ ਅਲੇਖ ਅਸੰਖ ਅਪਾਰੇ ॥੩॥

Laykh Alaykh Asankh Apaaray ||3 ||

Beyond all accounts, He is infinite and unfathomable.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੩ ਪੰ. ੭