Love
ਪ੍ਰੇਮ

Bhai Gurdas Vaaran

Displaying Vaar 2, Pauri 17 of 20

ਦੀਪਕ ਹੇਤੁ ਪਤੰਗ ਦਾ ਜਲ ਮੀਨ ਤਰੰਦਾ।

Deepak Haytu Patang Daa Jal Meen Tarandaa |

Moth loves burning lamp and fish goes on swimming in water for love of It.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੭ ਪੰ. ੧


ਮਿਰਗੁ ਨਾਦ ਵਿਸਮਾਦੁ ਹੈ, ਭਵਰ ਕਵਲਿ ਵਸੰਦਾ।

Miragu Naathh Visamaadu Hai Bhavar Kavali Vasandaa |

For deer the musical sound is the source of delight, and the black bee being in love for lotus gets enveloped in it.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੭ ਪੰ. ੨


ਚੰਦ ਚਕੋਰ ਪਰੀਤਿ ਹੈ ਦੇਖਿ ਧਿਆਨੁ ਧਰੰਦਾ।

Chand Chakor Pareeti Hai Daykhi Dhiaanu Dharandaa |

The redlegged patridge (chakor) loves the moon and concentrates upon it.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੭ ਪੰ. ੩


ਚਕਵੀ ਸੂਰਜ ਹੇਤੁ ਹੈ, ਸੰਜੋਗੁ ਬਣੰਦਾ।

Chakavee Sooraj Haytu Hai Sanjogu Banandaa |

Female ruddy sheldrake (chakavi) loves the sun and only on sunrise it meets and mates with its patner.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੭ ਪੰ. ੪


ਨਾਰਿ ਭਤਾਰ ਪਿਆਰੁ ਹੈ, ਮਾਂ ਪੁਤੁ ਮਿਲੰਦਾ।

Naari Bhataar Piaaru Hai Maan Putu Miladaa |

Woman loves her husband and it is love that the mother brings forth the son.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੭ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਪਰਚੰਦਾ ॥੧੭॥

Aapay Aapi Varatadaa Guramukhi Prachandaa ||17 ||

Beholding Him operative in all, the gurmukh feels contented.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੭ ਪੰ. ੬