Good and bad one
ਭਲਾ ਬੁਰਾ

Bhai Gurdas Vaaran

Displaying Vaar 31, Pauri 14 of 20

ਚੰਨਣੁ ਬਿਰਖੁ ਸੁਬਾਸੁ ਦੇ ਚੰਨਣੁ ਕਰਦਾ ਬਿਰਖ ਸਬਾਏ।

Channanu Birakhu Subaasu Day Channanu Karadaa Birakh Sabaaay |

Giving fragrance to all trees, the sandalwood tree makes them fragrant.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੪ ਪੰ. ੧


ਖਹਦੇ ਵਾਂਸਹੁਂ ਅਗਿ ਧੁਖਿ ਆਪਿ ਜਲੈ ਪਰਵਾਰੁ ਜਲਾਏ।

Khahaday Vaansahu Agi Dhukhi Aapi Jalai Pravaaru Jalaaay |

By the friction of the bamboos (on the other hand) the bamboo itself gets burnt and burns the whole family (of bamboos).

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੪ ਪੰ. ੨


ਮੁਲਹ ਜਿਵੈ ਪੰਖੇਰੂਆ ਫਾਸੈ ਆਪਿ ਕੁਟੰਬ ਫਹਾਏ।

Mulah Jivai Pankhayrooaa Dhaasai Aapi Kutanb Dhahaaay |

Twithering quail not only gets caught but also makes the whole family ensnared.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੪ ਪੰ. ੩


ਅਸਟ ਧਾਤੁ ਹੁਇ ਪਰਬਤਹੁ ਪਾਰਸੁ ਕਰਿ ਕੰਚਨੁ ਦਿਖਲਾਏ।

Asat Dhaatu Hui Prabatahu Paarasu Kari Kanchanu Dikhalaaay |

The eight metals found in the mountains are converted into gold by the philosopher's stone.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੪ ਪੰ. ੪


ਗਣਿਕਾ ਵਾੜੈ ਜਾਇ ਕੈ ਹੋਵਨਿ ਰੋਗੀ ਪਾਪ ਕਮਾਏ।

Ganikaa Vaarhai Jaai Kai Hovani Rogee Paap Kamaaay |

The people going to the prostitutes earn sins besides contagious diseases.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੪ ਪੰ. ੫


ਦੁਖੀਏ ਆਵਨਿ ਵੈਦ ਘਰ ਦਾਰੂ ਦੇ ਦੇ ਰੋਗੁ ਮਿਟਾਏ।

Dukheeay Aavani Vaid Ghar Daaroo Day Day Rogu Mitaaay |

The sufferers from a disease come to the physician and he giving medicine cures them.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੪ ਪੰ. ੬


ਭਲਾ ਬੁਰਾ ਦੁਇ ਸੰਗ ਸੁਭਾਏ ॥੧੪॥

Bhalaa Buraa Dui Sang Subhaaay ||14 ||

Because of the nature of the company kept, one becomes good or bad.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੪ ਪੰ. ੭