The ungrateful
ਲੂਣ ਹਰਾਮੀ

Bhai Gurdas Vaaran

Displaying Vaar 35, Pauri 10 of 23

ਚੋਰੁ ਗਇਆ ਘਰਿ ਸਾਹ ਦੈ ਘਰ ਅੰਦਰਿ ਵੜਿਆ।

Choru Gaiaa Ghari Saah Dai Ghar Andari Varhiaa |

A thief entered the house of a rich person.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੦ ਪੰ. ੧


ਕੁਛਾ ਕੂਣੈ ਭਾਲਦਾ ਚਉਬਾਰੇ ਚੜ੍ਹਿਆ।

Kuchhaa Koonai Bhaaladaa Chaubaaray Charhhiaa |

Carefully watching the four corners he came to the upper room.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੦ ਪੰ. ੨


ਸੁਇਨਾ ਰੁਪਾ ਪੰਡ ਬੰਨ੍ਹਿ ਅਗਲਾਈ ਅੜਿਆ।

Suinaa Rupaa Panthh Bannhi Agalaaee Arhiaa |

He gathered the money and gold and tied them in a bundle; but still his greed delayed him.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੦ ਪੰ. ੩


ਲੋਭ ਲਹਰਿ ਹਲਕਾਇਆ ਲੂਣ ਹਾਂਡਾ ਫੜਿਆ।

Lobh Lahari Halakaaiaa |oon Haandaa Dharhiaa |

Getting impatient in greed he caught hold of a salt-pot.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੦ ਪੰ. ੪


ਚੁਖਕੁ ਲੈ ਕੇ ਚਖਿਆ ਤਿਸੁ ਕਖੁ ਖੜਿਆ।

Chukhaku Lai Kay Chakhiaa Tisu Kakhu N Kharhiaa |

A bit of it he took out and tasted; he left every thing there and came, out.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੦ ਪੰ. ੫


ਲੂਣ ਹਰਾਮੀ ਗੁਨਹਗਾਰੁ ਧੜੁ ਧੰਮੜ ਧੜਿਆ ॥੧੦॥

Loon Haraamee Gunahagaaru Dharhu Dhanmarh Dharhiaa ||10 ||

That thief also knew, that an ungrateful person is beaten like a drum (in the Lord's court).

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੦ ਪੰ. ੬