Characteristics of a knowledgeable person
ਗਿਆਨੀ ਲੱਛਣ

Bhai Gurdas Vaaran

Displaying Vaar 6, Pauri 8 of 20

ਗੁਰ ਦਰਸਨ ਪਰਸਣੁ ਸਫਲੁ ਛਿਅ ਦਰਸਨੁ ਇਕ ਦਰਸਨੁ ਜਾਣੈ।

Gur Darasanu Prasanu Safalu Chhia Darasanu Ik Darasanu Jaanai |

Blessed is the Glimpse and the company of the guru because there only one visualizes God alone in all the six philosophies.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੮ ਪੰ. ੧


ਦਿਬ ਦਿਸਟਿ ਪਰਗਾਸੁ ਕਰਿ ਲੋਕ ਵੇਦ ਗੁਰ ਗਿਆਨ ਪਛਾਣੈ।

Dib Disati Pragaasu Kari |ok Vayd Gur Giaanu Pachhaanai |

Getting enlightened one identifies the teachings of Guru even in secular affairs

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੮ ਪੰ. ੨


ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।

Aykaa Naaree Jatee Hoi Par Naaree Dhee Bhain Vakhaanai |

Having one women as wife he (the Sikh) is a celebate and considers any other's wife as his daughter or a sister.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੮ ਪੰ. ੩


ਪਰ ਧਨ ਸੂਅਰ ਗਾਇ ਜਿਉ ਮਕਰੂਹ ਹਿੰਦੂ ਮੁਸਲਮਾਣੈ।

Par Dhanu Sooar Gaai Jiu Makarooh Hindoo Musalamaanai |

To covet another man's property is forbidden ( to a Sikh) as the swine is to the Muslim and the cow to a Hindu.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੮ ਪੰ. ੪


ਘਰ ਬਾਰੀ ਗੁਰ ਸਿਖ ਹੋਇ ਸਿਖਾ ਸੂਤ੍ਰ੍ਰ ਮਲ ਮੂਤ੍ਰ੍ਰ ਵਿਡਾਣੈ।

Ghar Baaree Gur Sikhu Hoi Sikhaa Sootr Mal Mootr Vidaanai |

The sikh being a householder abnegates tonsure,the sacred thread ( Janeau), etc and forsakes them like abdominable faeces.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੮ ਪੰ. ੫


ਪਾਰਬ੍ਰਹਮ ਪੂਰਨ ਬ੍ਰਹਮ ਗਿਆਨ ਧਿਆਨ ਗੁਰਸਿਖ ਸਿਞਾਣੈ।

Paarabrahamu Pooran Brahamu Giaanu Dhiaanu Gurasikh Siaanai |

The Sikh of the Guru accepts transcendental Lord as the sole found af higher knowledge and the meditation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੮ ਪੰ. ੬


ਸਾਧਸੰਗਤਿ ਮਿਲਿ ਪਤਿ ਪਰਵਾਣੈ ॥੮॥

Saadhsangati Mili Pati Pravaanai ||8 ||

In the congregation of such people any body could become authentic as well as respectable.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੮ ਪੰ. ੭