Faridkot Wala Teeka

Displaying Page 1397 of 4295 from Volume 0

ਰਾਗੁ ਆਸਾ ਮਹਲਾ ੩ ਪਟੀ
ੴ ਸਤਿਗੁਰ ਪ੍ਰਸਾਦਿ ॥
ਏਕੁ ਪਾਂਧਾ ਬਾਲਕੋਣ ਕੋ ਪੜਾਅੁਤਾ ਹੂਆ ਬਹੁਤ ਤਾੜਨਾ ਕਰਤਾ ਥਾ ਔਰ ਅੰਤਸਕਰਨ ਕਾ
ਕੁਸੁਧ ਪਾਖੰਡੀ ਥਾ ਤਿਸ ਕੋ ਦੇਖ ਕਰ ਸ੍ਰੀ ਗੁਰੂ ਅਮਰਦਾਸ ਜੀ ਕੇ ਮੁਖ ਸੇ ਪਟੀ ਨਾਮ ਬਾਂਣੀ ਹੂਈ॥
ਅਯੋ ਅੰੈ ਸਭੁ ਜਗੁ ਆਇਆ ਕਾਖੈ ਘੰੈ ਕਾਲੁ ਭਇਆ ॥
ਰੀਰੀ ਲਲੀ ਪਾਪ ਕਮਾਣੇ ਪੜਿ ਅਵਗਂ ਗੁਣ ਵੀਸਰਿਆ ॥੧॥
ਜੋ ਅੰੈ ਭਾਵ ਸਰਬ ਸਰੀਰੋਣ ਮੈ ਆਯਾ ਅਰਥਾਤ ਬਾਪਾ ਹੂਆ ਹੈ ਤਿਸ ਸੇ ਸਭ ਜਗੁ
ਅੁਤਪਿਤ ਹੋਇ ਆਯਾ ਹੈ ਅਰ (ਅੰੈ) ਘਰ ਮੇਣ ਮੋਹ ਕਰਕੇ ਜਿਸਨੇ ਅੁਮਰ ਕਾ (ਖੈ) ਨਾਸ ਕੀਆ ਹੈ
ਤਿਸ ਕਾ ਕਾਲ ਹੂਆ ਹੈ ਅਰਥਾਤ ਵਹੁ ਜਨਮਤਾ ਮਰਤਾ ਹੈ (ਰੀਰੀ) ਰੀ ਸਖੀ ਰੀ ਇੰਦ੍ਰੀਓਣ ਕੇ
ਪਾਲਨੇ ਕੇ ਵਾਸਤੇ (ਲਲੀ) ਲਾਲਚ ਕਰਕੇ ਜੋ ਪਾਪ ਕਮਾਏ ਹੈਣ ਸੋ ਤਿਸ ਕੋ ਅਵਗੁਣੋਂ ਕੇ ਪੜਨੇ ਕਰ
ਗੁਣੋਂ ਕਾ ਸਮਦਾਇ ਵਿਸਰਿਆ ਹੈ ਵਾ ਅਵਗੁਣੋਂ ਕੇ ਵਾਸਤੇ ਪੜਤਾ ਰਹਾ ਹੈ॥੧॥
ਮਨ ਐਸਾ ਲੇਖਾ ਤੂੰ ਕੀ ਪੜਿਆ ॥
ਲੇਖਾ ਦੇਂਾ ਤੇਰੈ ਸਿਰਿ ਰਹਿਆ ॥੧॥ ਰਹਾਅੁ ॥
ਹੇ (ਮਨ) ਪਾਰੇ ਪਾਂਧੇ ਐਸਾ ਲੇਖਾ ਤੂੰ ਕੀ ਪੜਾ ਹੈ ਭਾਵ ਕਛੁ ਨਹੀਣ ਪੜਾ ਜਿਸ ਪੜਨੇ
ਕਰਕੇ ਭੀ ਜਮਾਦਿਕੋਣ ਕਾ ਲੇਖਾ ਦੇਨਾ ਤੇਰੇ ਸਿਰ ਪੁਰ ਰਹਾ ਹੈ ਜੇ ਕਹੈ ਵਹੁ ਲੇਖਾ ਕੌਂ ਹੈ ਜਿਸ ਸੇ
ਜਮੋਣ ਕਾ ਲੇਖਾ ਛੂਟ ਜਾਵੈ ਸੋ ਕਹਤੇ ਹੈਣ॥
ਸਿਧੰਾਇਐ ਸਿਮਰਹਿ ਨਾਹੀ ਨਨੈ ਨਾ ਤੁਧੁ ਨਾਮੁ ਲਇਆ ॥
ਛਛੈ ਛੀਜਹਿ ਅਹਿਨਿਸਿ ਮੂੜੇ ਕਿਅੁ ਛੂਟਹਿ ਜਮਿ ਪਾਕੜਿਆ ॥੨॥
(ਸਿਧੰਾਇਐ) ਪ੍ਰਗਟ ਹੀ ਜੋ ਸਰੀਰੋਣ ਮੇਣ ਬਾਪਾ ਹੂਆ ਹੈ ਤਿਸ ਕੋ ਤੂੰ ਰਿਦੇ ਕਰਕੇ
ਸਿਮਰਤਾ ਨਹੀਣ ਹੈ ਅਰੁ (ਨੰਨੈ) ਨੰਨੇ ਦਾਰਾ ਕਹਿਤੇ ਹੈਣ ਨ ਤੈਨੇ ਬਾਂਣੀ ਕਰਕੇ ਹੀ ਨਾਮ ਲੀਆ ਹੈ ਵਾ
ਆਯੋ ਅੰੈ ਸੇ ਆਦਿਕ ਕਾ ਖਖਾ ਰਾਰਾ ਲਲਾ ਇਨ ਅਖਰੋਣ ਕਰਕੇ ਭੀ ਅੁਪਦੇਸ ਜਾਣ ਲੈਂਾ (ਛਛੈ)
ਛਛੇ ਦਾਰਾ ਕਹਿਤੇ ਹੈਣ ਹੇ ਮੂਰਖ ਰਾਤਿ ਦਿਨ ਤੇਰੀ ਆਰਬਲਾ ਨਾਸ ਹੋਤੀ ਜਾਤੀ ਹੈ ਜਮ ਕਾ ਪਕੜਾ
ਹੂਆ ਤੂੰ ਕੈਸੇ ਛੁਟੇਣਗਾ॥੨॥
ਬਬੈ ਬੂਝਹਿ ਨਾਹੀ ਮੂੜੇ ਭਰਮਿ ਭੁਲੇ ਤੇਰਾ ਜਨਮੁ ਗਇਆ ॥
ਅਂਹੋਦਾ ਨਾਅੁ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ ॥੩॥
ਬਬੇ ਅਖਰ ਦਾਰਾ ਕਹਤੇ ਹੈਣ ਹੇ ਮੂਰਖ ਤੂੰ ਬੁਝਤਾ ਨਹੀਣ ਹੈਣ ਤੇਰਾ ਭਰਮ ਮੇਣ ਭੂਲੇ ਹੂਏ ਕਾ
ਜਨਮ ਬਿਤੀਤ ਹੋਇ ਗਿਆ ਹੈ ਅਨ ਹੋਤਾ ਹੀ ਤੈਨੇ ਆਪਨਾ ਨਾਮ ਪਾਂਧਾ ਰਖਾਇਆ ਹੈ ਭਾਵ ਤੂੰ ਸਤ
ਅਸਤ ਦੇ ਵਿਚਾਰ ਰੂਪੀ ਹਿਸਾਬ ਸੇ ਰਹਿਤ ਹੈਣ ਅਰ ਦੂਸਰੋਣ ਕਾ ਪਾਪ ਰੂਪ ਭਾਰ ਤੈਨੇ ਅਪਨੇ ਸਿਰ
ਲੀਆ ਹੈ॥੩॥
ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥
ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥
ਜਜੇ ਦਾਰਾ ਕਹਤੇ ਹੈਣ ਹੇ ਮੂਰਖ ਜੋ ਜੋ ਜੋਤ ਆਤਮ ਗਿਆਤ ਹੈ ਸੋ ਤੇਰੀ ਅਗਿਆਨ ਨੇ
ਚੁਰਾਇ ਲਈ ਹੈ ਤਾਂ ਤੇ ਅੰਤ ਕੋ ਪਰਲੋਕ ਮੈਣ ਗਿਆ ਹੂਆ ਪਸਚਾਤਾਪ ਕਰੇਣਗਾ ਏਕ ਸਬਦ ਅਦੁਤੀ
ਬ੍ਰਹਮ ਤੂੰ ਚੀਨਤਾ ਨਹੀਣ ਹੈ ਤਾਂ ਤੇ ਬਾਰੰਬਾਰ ਜੂਨੀ ਭਾਵ ਜਨਮ ਮਰਨ ਮੇਣ ਆਵੈਗਾ॥੪॥
ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥
ਪੰਨਾ ੪੩੫

Displaying Page 1397 of 4295 from Volume 0