Faridkot Wala Teeka

Displaying Page 3950 of 4295 from Volume 0

ਰਾਗੁ ਕਾਨੜਾ ਬਾਂਣੀ ਨਾਮਦੇਵ ਜੀਅੁ ਕੀ
ੴ ਸਤਿਗੁਰ ਪ੍ਰਸਾਦਿ ॥
ਐਸੋ ਰਾਮ ਰਾਇ ਅੰਤਰਜਾਮੀ ॥
ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥੧॥ ਰਹਾਅੁ ॥
ਹੇ ਭਾਈ ਜਨੋਣ ਅੰਤਰਜਾਮੀ ਰਾਮ ਰਾਇ ਐਸਾ ਹੈ ਜਿਸ ਪ੍ਰਕਾਰ ਸੀਸੇ ਕੇ ਬੀਚ (ਬਦਨ) ਮੁਖ
ਕੀ ਛਾਯਾ ਹੈ ਸੋ ਮੁਖ ਹੀ ਪ੍ਰਵਾਣ ਕਰਤਾ ਹੈ ਵਾ ਦੇਖੀਤਾ ਹੈ॥
ਬਸੈ ਘਟਾ ਘਟ ਲੀਪ ਨ ਛੀਪੈ ॥
ਹੇ ਸਰਬ ਘਟੋਣ ਮੈਣ ਏਕ ਰਸ ਬਸਤਾ ਹੈ ਲਿਪਾਇਵਾਨ ਨਹੀਣ ਹੋਤਾ ਔਰ (ਛੀਪੈ) ਛਪਤਾ ਭੀ
ਨਹੀਣ ਹੈ॥
ਬੰਧਨ ਮੁਕਤਾ ਜਾਤੁ ਨ ਦੀਸੈ ॥੧॥
ਬੰਧਨੋਣ ਸੇ ਰਹਿਤ ਹੈ ਔਰ (ਜਾਤੁ) ਜਨਮਤਾ ਮਰਤਾ ਭੀ ਦ੍ਰਿਸਟਿ ਨਹੀਣ ਆਵਤਾ ਹੈ॥
ਪਾਨੀ ਮਾਹਿ ਦੇਖੁ ਮੁਖੁ ਜੈਸਾ ॥
ਜਿਸ ਪ੍ਰਕਾਰ ਪਾਨੀ ਕੇ ਬੀਚ ਮੁਖ ਕਾ ਪ੍ਰਤਿਬਿੰਬ ਦੇਖੀਤਾ ਹੈ॥
ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਮੁਝ ਦਾਸ ਕਾ ਬੀਠਲੁ ਸੁਆਮੀ ਐਸਾ ਹੀ ਭਿੰਨ ਭਿੰਨ ਪ੍ਰਤੀਤ ਹੋ
ਰਹਾ ਹੈ ਯਿਹ ਭੀ ਪੂਰਬਵਤ ਦ੍ਰਿਸਾਂਤੁ ਹੈ॥੨॥੧॥

Displaying Page 3950 of 4295 from Volume 0