Faridkot Wala Teeka

Displaying Page 4048 of 4295 from Volume 0

ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਸਮੇਣ ਮੈਣ ਦੇਸ਼ਾਂਤ੍ਰੋਣ ਮੈਣ ਵਿਚਰਤੇ ਹੂਏ ਕਾਂਸ਼ੀ ਜੀ ਮੈਣ
ਪਹੁੰਚੇ ਤਹਾਂ ਸ੍ਰੀ ਗੰਗਾ ਜੀ ਕੇ ਕਨਾਰੇ ਪਰ ਬਹੁਤ ਪੰਡਤ ਠਾਕਰ ਪੂਜਾ ਕਰ ਰਹੇ ਸੇ ਤਿਨਮੈਣ ਏਕ
ਗੋਪਾਲ ਨਾਮਾ ਪੰਡਤ ਅਨੇਕ ਦੇਵਤਿਓਣ ਕੀ ਮੂਰਤੀ ਔ ਠਾਕਰ ਪੂਜਾ ਬਿਸਥਾਰ ਕਰੀ ਬੈਠਾ ਥਾ ਤਬ
ਸ੍ਰੀ ਗੁਰੂੁ ਜੀ ਚਰਨ ਧੋਏ ਬਿਨਾਂ ਤਿਸ ਕੀ ਪੂਜਾ ਅਸਥਾਨ ਮੈਣ ਜੈਸੇ ਥੇ ਤੈਸੇ ਹੀ ਜਾਇ ਇਸਥਿਤ ਹੂਏ
ਤਬ ਗੋਪਾਲ ਪੰਡਤ ਨੇ ਕੋਪ ਕਰ ਕਹਾ ਤੁਮਨੇ ਹਮਾਰੀ ਪੂਜਾ ਭ੍ਰਸ਼ਟ ਕਰ ਦਈ ਹੈ ਤਬ ਸ੍ਰੀ ਗੁਰੂ ਜੀ
ਨੇ ਬਚਨ ਕੀਆ ਇਸ ਪਖੰਡ ਕੀ ਪੂਜਾ ਸੇ ਤੇਰੀ ਕਲਿਆਨ ਨਹੀਣ ਹੋਵੇਗੀ ਐਸੇ ਬਚਨ ਸੁਨਤੇ ਹੀ
ਤਿਸ ਪੰਡਤ ਕਾ ਚਿਤ ਨਰਮ ਹੋ ਕਰ ਸਰਨ ਪੜਾ ਔ ਬੇਨਤੀ ਕਰੀ ਮਹਾਰਾਜ ਅਬ ਮੁਝ ਕੋ ਅਪਨਾ
ਅੁਪਦੇਸ ਕਰੀਏ ਜਿਸਤੇ ਹਮਾਰੀ ਕਲਿਆਨ ਹੋਵੇ ਏਤੇ ਮੈਣ ਔਰ ਪੰਡਤ ਸਭ ਇਕਤ੍ਰ ਆਨ ਹੂਏ ਤਿਸ
ਗੁਪਾਲ ਪੰਡਤ ਕੇ ਪ੍ਰਥਾਇ ਔ ਸਰਬ ਕੋ ਸੁਨਾਵਤੇ ਹੂਏ ਚਾਰ ਸਲੋਕੋਣ ਕਰ ਅੁਪਦੇਸ਼ ਕਰਤੇ ਹੈਣ॥
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਸਲੋਕ ਸਹਸਕ੍ਰਿਤੀ ਮਹਲਾ ੧ ॥
ਪੜਿ ਪੁਸਕ ਸੰਧਿਆ ਬਾਦੰ ॥
ਸਿਲ ਪੂਜਸਿ ਬਗੁਲ ਸਮਾਧੰ ॥
ਹੇ ਪੰਡਤ ਜਨੋਣ ਪੁਸਤਕ ਕੋ ਪੜ ਕਰ (ਬਾਦੰ) ਝਗੜੇ ਕਰਨੇ ਔਰ ਤ੍ਰਿਕਾਲ ਸੰਧਿਆ ਆਦੀ
ਪਾਖੰਡ ਕਰਮ ਜੋ ਹੈਣ ਸੋ (ਬਾਦੰ) ਵਿਅਰਥ ਹੈਣ॥ ਔਰ ਸਿਲਾ ਰੂਪ ਸਾਲਗਰਾਮ ਆਦੀ ਪੂਜਨੇ ਅਰ
ਬਗਲੇ ਵਤ ਸਮਾਧੀ ਕਾ ਲਗਾਵਣਾ॥
ਮੁਖਿ ਝੂਠੁ ਬਿਭੂਖਨ ਸਾਰੰ ॥
ਤ੍ਰੈਪਾਲ ਤਿਹਾਲ ਬਿਚਾਰੰ ॥
ਪੁਨਾ ਮੁਖ ਤੇ ਜੋ ਝੂਠ ਬੋਲਤੇ ਹੈਣ ਸੋ ਵਿਸ਼ੇਸ਼ ਕਰਕੇ (ਸਾਰੰ) ਸ੍ਰੇਸ਼ਟ ਗਹਣੇ ਵਤ ਕਰਕੇ
ਦਿਖਾਵਤੇ ਹੋ ਭਾਵ ਇਹ ਝੂਠ ਕੋ ਸਚ ਰੂਪ ਕਰ ਦੇਤੇ ਹੋ (ਤ੍ਰੈਪਾਲ) ਤ੍ਰਿਪਦੀ ਜੋ ਗਾਇਤ੍ਰੀ ਹੈ ਤਿਸ ਕੋ
(ਤਿਹਾਲ) ਤੀਨੋਣ ਸਮੇਣ ਮੈਣ ਵੀਚਾਰਤੇ ਹੋ ਅਰਥਾਤ ਤ੍ਰਿਕਾਲ ਸੰਧਿਆ ਮੈਣ ਗਾਇਤ੍ਰੀ ਪੜਤੇ ਹੋ ਵਾ
ਤ੍ਰਿਲੋਕੀ ਕੀ ਪਾਲਨਾ ਕਰਨੇ ਹਾਰਾ ਤੁਮਾਰੇ ਹਾਲ ਕੋ ਵੀਚਾਰ ਰਹਾ ਹੈ॥
ਗਲਿ ਮਾਲਾ ਤਿਲਕ ਲਿਲਾਟੰ ॥
ਦੁਇ ਧੋਤੀ ਬਸਤ੍ਰ ਕਪਾਟੰ ॥
ਮਾਲਾ ਗਲ ਮੈਣ ਪਹਰ ਕਰ (ਲਿਲਾਟੰ) ਮਸਤਕ ਪਰ ਤਿਲਕ ਲਗਾਵਤੇ ਹੋ॥ ਔ ਪਵਿਤ੍ਰਤਾ
ਹੇਤ ਦੋ ਧੋਤੀਆਣ ਰਾਖ ਕਰ ਪੂਜਾ ਸਮੇਣ ਮੈਣ (ਕਪਾਟੰ) ਮਸਤਕ ਭਾਵ ਤਾਲੂ ਪਰ ਚਾਰ ਤਹ ਕਰ ਪਰਨਾ
ਗਿਜ਼ਲਾ ਕਰਕੇ ਰਾਖਤੇ ਹੋ ਵਾ (ਪਾਟੰ) ਰੇਸ਼ਮ ਕੇ ਬਸਤ੍ਰੋਣ ਕਾ ਪਹਰਨਾ ਕਰਤੇ ਹੋ॥
ਜੋ ਜਾਨਸਿ ਬ੍ਰਹਮੰ ਕਰਮੰ ॥
ਸਭ ਫੋਕਟ ਨਿਸਚੈ ਕਰਮੰ ॥
ਜੋ ਬ੍ਰਹਮ ਕੀ ਪ੍ਰਾਪਤੀ ਕੇ ਕਰਮੋਣ ਕੋ ਨਹੀਣ ਜਾਨਤਾ ਹੈ ਭਾਵ ਸੇ ਸਾਧਨੋਣ ਤੇ ਹੀਨ ਹੈ ਵਾ ਜੋ
ਬ੍ਰਹਮ ਕੀ ਪ੍ਰਾਪਤੀ ਕੇ ਕਰਮ ਸਾਧਨ ਜਾਨਤਾ ਹੈ ਤਿਸ ਕੇ ਨਿਸਚੇ ਮੈਣ ਪੂਰਬੋਕਤ ਕਰਮ (ਫੋਕਟ)
ਆਸਾਰ ਅਰਥਾਤ ਨਿਸਫਲ ਹੈਣ॥
ਕਹੁ ਨਾਨਕ ਨਿਸਚੌ ਧਿਾਵੈ ॥
ਬਿਨੁ ਸਤਿਗੁਰ ਬਾਟ ਨ ਪਾਵੈ ॥੧॥
ਸ੍ਰੀ ਗੁਰੂ ਜੀ ਕਹਿਤੇ ਹੈਣ ਤਾਂ ਤੇ ਹੇ ਭਾਈ ਨਿਸਚਾ ਕਰਕੇ ਵਾਹਿਗੁਰੂ ਕੇ ਨਾਮ ਕੋ ਹੀ
ਧਿਆਵੈ॥ ਪਰੰਤੂ ਇਹ ਜੀਵ ਸਤਿਗੁਰੋਣ ਤੇ ਬਿਨਾਂ ਧਿਆਨ ਕਾ (ਬਾਟ) ਮਾਰਗ ਨਹੀਣ ਪਾਵਤਾ ਹੈ॥੧॥

Displaying Page 4048 of 4295 from Volume 0