Faridkot Wala Teeka

Displaying Page 61 of 4295 from Volume 0

ਪੰਨਾ ੧੪
ੴ ਸਤਿਗੁਰ ਪ੍ਰਸਾਦਿ ॥
ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥
ਏਕ ਸਮੇਣ ਸ੍ਰੀ ਗੁਰੂ ਨਾਨਕ ਦੇਵ ਜੀ ਜਗਨਨਾਥ ਮੈਣ ਸਮੁੰਦ੍ਰਕੇ ਕਿਨਾਰੇ ਪਰ ਬੈਠੇ ਹੁਏ ਥੇ
ਤਬ ਮਹਾਂ ਭਯਾਨਕ ਅੰਧੇਰੀ ਅੁਠੀ ਤਿਸ ਕੋ ਦੇਖ ਕਰ ਮਰਦਾਨਾ ਭੈਵਾਨ ਹੂਆ ਔਰ ਨੇਤ੍ਰ ਮੂੰਦ ਮੁਖ
ਪਰ ਬਸਤ੍ਰ ਲੇ ਕਰ ਪੜ ਗਾ ਇਤਨੇ ਮੈਣ ਮਹਾਂ ਭਯਾਨਕ ਸਰੂਪ ਧਾਰ ਕਰ ਕਲਜੁਗ ਆਇ ਗਯਾ ਸ੍ਰੀ
ਗੁਰੂ ਜੀ ਅਡੋਲਹੀ ਬੈਠੇ ਰਹੇ ਤਬ ਅਧਿਕ ਪ੍ਰਤਾਪੀ ਜਾਨ ਕਰ ਚਰਨੋਣ ਪਰ ਆਇ ਪੜਾ ਔਰ
ਅੁਸਤਤੀ ਕਰਨੇ ਲਗਾ ਔਰ ਕਹਾ ਕਿ ਹੇ ਭਗਵਨ ਮੈ ਇਸ ਸਮੇਣ ਕਾ ਰਾਜਾ ਹੂੰ ਮੋਤੀ ਆਦਿਕ
ਜਵਾਹਰ ਔਰ ਸੁੰਦਰ ਮੰਦਰ ਔਰ ਰਿਜ਼ਧਿ ਸਿਜ਼ਧਿ ਤਥਾ ਰਾਜਾਦਿਕ ਸਭ ਮੇਰੇ ਅਧੀਨ ਹੈਣ ਸੋ ਆਪ
ਕ੍ਰਿਪਾ ਕਰਕੇ ਮੇਰੀ ਭੀ ਕੁਛ ਭੇਟਾ ਅੰਗੀਕਾਰ ਕਰੀਏ ਤਬ ਤਿਸ ਕੋ ਅੁਜ਼ਤਰ ਦੇਨੇ ਨਮਿਜ਼ਤ ਸ੍ਰੀ ਅਕਾਲ
ਪੁਰਖ ਜੀ ਕੇ ਸਨਮੁਖ ਬੇਨਤੀ ਮੈਣ ਸ਼ਬਦ ਅੁਚਾਰਨ ਕੀਆ॥ ਕਲਯੁਗ ਕਾ ਮਤਲਬ ਏਹੁ ਥਾ ਕੇ ਜਬ
ਮੈਣ ਗੁਰੂ ਜੀ ਕੋ ਬਿਭੂਤੀਓਣ ਸੇ ਭ੍ਰਮਾਇਕਰ ਲੋਕਾਂ ਕੋ ਇਨ ਕੇ ਅੁਪਦੇਸ਼ ਸੇ ਫੈਦਾ ਨ ਹੋਂੇ ਦੇਵਾਣਗਾ
ਤਬ ਮੇਰਾ ਹੁਕਮ ਸਭ ਪਰ ਬਨਾ ਰਹੇਗਾ। ਐਸੇ ਜਬ ਬੇਈਣ ਮੇ ਇਸ਼ਨਾਨ ਕੇ ਨਮਿਜ਼ਤ ਬਿਸ਼ਲ਼ ਪਾਸ
ਗਏ ਹੈਣ ਤਬ ਸਨਮੁਖ ਹੋ ਕਰ ਬੇਨਤੀ ਕਰੀ ਹੈ॥
ਮੋਤੀ ਤ ਮੰਦਰ ਅੂਸਰਹਿ ਰਤਨੀ ਤ ਹੋਹਿ ਜੜਾਅੁ ॥
ਮੋਤੀਓਣ ਕਰਕੇ ਤੌ ਮੰਦਰ ਅੂਸਰੇ ਹੋਏ ਹੋਵੇਣ ਔਰ ਨੀਲ ਮਣੀ ਆਦ ਅੰਨ ਰਤਨੋਣ ਕਰਕੇ
ਜੜੇ ਹੂਏ ਹੋਵੇਣ ਭਾਵਸੇ ਪੁਰਸ਼ ਅਤੀ ਅਲੌਕਕ ਬਿਭੂਤੀ ਸਹਿਤ ਹੋਵੇ॥
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਅੁ ॥
ਕਸਤੂਰੀ ਅੋਰ (ਕੁੰਗੂ) ਕੇਸਰ (ਅਗਰਿ) ਏਕ ਸੁਗੰਧ ਵਾਲੀ ਲਕੜੀ ਹੋਤੀ ਹੈ ਔਰ
ਬਾਵਨਾਦਿ ਚੰਦਨ ਇਸ ਸਭਨੋਣ ਕੋ ਘਸ ਕਰ ਤਿਨ ਮੰਦਰੋਣ ਕੋ ਲੇਪਨ ਕੀਆ ਹੋਵੇ ਔਰ ਅੁਨਕੋ ਦੇਖ
ਕਰ ਮਨ ਮੈਣ (ਚਾਅੁ) ਅੁਤਸ਼ਾਹ ਆਵੇ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਅੁ ॥੧॥
ਮਤਿ ਐਸੇ ਮੰਦਰੋਣ ਕੋ ਦੇਖਕਰ ਤਿਨ ਕੇ ਮਦਸੋ ਭੁਲ ਜਾਅੂਣ ਐਸੇ ਬੀਸਰੇ ਹੂਏ ਕੋ ਹੇ
ਵਾਹਗੁਰੂ ਤੇਰਾ ਨਾਮ ਚਿਤਿ ਨ ਆਵੇ॥੧॥
ਹਰਿ ਬਿਨੁ ਜੀਅੁ ਜਲਿ ਬਲਿ ਜਾਅੁ ॥
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਅੁ ॥੧॥ ਰਹਾਅੁ ॥
ਹੇ ਹਰੀ ਤੇਰੇ ਨਾਮ ਬਿਨਾਂ ਜੀਵ ਨਰਕ ਵਾ ਗਰਭ ਰੂਪੀ ਪ੍ਰਜਲਤਿ ਹੋਈ ਅਗਨੀ ਮੈ ਬਲ
ਜਾਵੇ ਜੇ ਕਹੈ ਜੀਵ ਤੋ ਜਲਤਾ ਨਹੀਣ ਤਿਸ ਕਾ ਸਮਾਧਾਨ॥ ਪ੍ਰਿਥਮੇ ਜੀਵ ਕਾ ਸਰੂਪ ਅਧਿਸਾਨ ਅਰ
ਬੁਧੀ ਅਵਿਦਾ ਅਰ ਤਿਨਮੈ ਜੋ ਅਭਾਸ ਹੈ ਸੋ ਸ਼ਾਸਤ੍ਰ ਨੇ ਕਹਾ ਹੈ ਤਿਨ ਤੀਨੋਣ ਮੈ ਸੇ ਮਰਨ ਅਰ
ਜਲਨ ਆਦਿ ਭਾਵ ਦੁਖੋਣ ਕਾ ਅਰ ਸੁਖੋਣ ਕਾ ਭਾਗੀ ਬੁਧੀ ਦਾਰਾ ਚਿਦਾਭਾਸ ਹੈ ਇਸ ਅੰਸ ਕੋ ਲੇ ਕਰ
ਗੁਰੂ ਜੀ ਨੇ ਜੀਵ ਕਾ ਜਲਨਾ ਕਹਾ ਹੈ ਅਰ ਜੋ ਅਧਿਸਾਨ ਹੈ ਤਿਸ ਮੈ ਦੁਖੋਣ ਕਾ ਅਭਾਵ ਹੈ॥ ਇਸ
ਵਾਸਤੇ ਸ਼ਾਸਤ੍ਰ ਮੈ ਲਿਖਾ ਹੈ ਕਿ ਜੀਵ ਕੋ ਅਗਨੀ ਜਲਾਇ ਨਹੀਣ ਸਕਤੀ ਜਲੁ ਗਾਲ ਨਹੀਣ ਸਕਤਾ
ਇਤਾਦਿ ਸ੍ਰੀ ਗੁਰੂ ਜੀ ਕਹਤੇ ਹੈਣ ਮੈਨੇ ਆਪਨੇ ਗੁਰੂ ਕੋ ਪੂਛ ਦੇਖਾ ਹੈ ਭਾਵ ਯੇਹ ਕਿ ਹੇ ਭਗਵਨ
ਆਪ ਜੋ ਮੇਰੇ ਗੁਰੂ ਹੋ ਆਪਕਾ ਸਰੂਪ ਜੋ ਬੇਦ ਹੈਣ ਤਿਨੋ ਸੇ ਭੀ ਸੁਣ ਲੀਆ ਹੈ ਔਰ ਅਪਨੇ ਅਨੁਭਵ
ਸੇ ਭੀ ਦੇਖਾ ਹੈ ਕਿ ਤੇਰੇ ਬਿਨਾ ਜੀਵ ਕੋ ਹੋਰ ਸੁਖ ਕਾ ਸਥਾਨ ਨਹੀਣ ਹੈ॥
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਅੁ ॥
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਅੁ ॥

Displaying Page 61 of 4295 from Volume 0