Hukumnama - Ang 391

Bhoopath Hoe Kai Raaj Kamaaeiaa in Raag Asa

In Gurmukhi

ਆਸਾ ਮਹਲਾ ੫ ॥
ਭੂਪਤਿ ਹੋਇ ਕੈ ਰਾਜੁ ਕਮਾਇਆ ॥
ਕਰਿ ਕਰਿ ਅਨਰਥ ਵਿਹਾਝੀ ਮਾਇਆ ॥
ਸੰਚਤ ਸੰਚਤ ਥੈਲੀ ਕੀਨ੍ਹ੍ਹੀ ॥
ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਹ੍ਹੀ ॥੧॥
ਕਾਚ ਗਗਰੀਆ ਅੰਭ ਮਝਰੀਆ ॥
ਗਰਬਿ ਗਰਬਿ ਉਆਹੂ ਮਹਿ ਪਰੀਆ ॥੧॥ ਰਹਾਉ ॥
ਨਿਰਭਉ ਹੋਇਓ ਭਇਆ ਨਿਹੰਗਾ ॥
ਚੀਤਿ ਨ ਆਇਓ ਕਰਤਾ ਸੰਗਾ ॥
ਲਸਕਰ ਜੋੜੇ ਕੀਆ ਸੰਬਾਹਾ ॥
ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥੨॥
ਊਚੇ ਮੰਦਰ ਮਹਲ ਅਰੁ ਰਾਨੀ ॥
ਹਸਤਿ ਘੋੜੇ ਜੋੜੇ ਮਨਿ ਭਾਨੀ ॥
ਵਡ ਪਰਵਾਰੁ ਪੂਤ ਅਰੁ ਧੀਆ ॥
ਮੋਹਿ ਪਚੇ ਪਚਿ ਅੰਧਾ ਮੂਆ ॥੩॥
ਜਿਨਹਿ ਉਪਾਹਾ ਤਿਨਹਿ ਬਿਨਾਹਾ ॥
ਰੰਗ ਰਸਾ ਜੈਸੇ ਸੁਪਨਾਹਾ ॥
ਸੋਈ ਮੁਕਤਾ ਤਿਸੁ ਰਾਜੁ ਮਾਲੁ ॥
ਨਾਨਕ ਦਾਸ ਜਿਸੁ ਖਸਮੁ ਦਇਆਲੁ ॥੪॥੩੫॥੮੬॥

Phonetic English

Aasaa Mehalaa 5 ||
Bhoopath Hoe Kai Raaj Kamaaeiaa ||
Kar Kar Anarathh Vihaajhee Maaeiaa ||
Sanchath Sanchath Thhailee Keenhee ||
Prabh Ous Thae Ddaar Avar Ko Dheenhee ||1||
Kaach Gagareeaa Anbh Majhareeaa ||
Garab Garab Ouaahoo Mehi Pareeaa ||1|| Rehaao ||
Nirabho Hoeiou Bhaeiaa Nihangaa ||
Cheeth N Aaeiou Karathaa Sangaa ||
Lasakar Jorrae Keeaa Sanbaahaa ||
Nikasiaa Fook Th Hoe Gaeiou Suaahaa ||2||
Oochae Mandhar Mehal Ar Raanee ||
Hasath Ghorrae Jorrae Man Bhaanee ||
Vadd Paravaar Pooth Ar Dhheeaa ||
Mohi Pachae Pach Andhhaa Mooaa ||3||
Jinehi Oupaahaa Thinehi Binaahaa ||
Rang Rasaa Jaisae Supanaahaa ||
Soee Mukathaa This Raaj Maal ||
Naanak Dhaas Jis Khasam Dhaeiaal ||4||35||86||

English Translation

Aasaa, Fifth Mehl:
Becoming a king, the mortal wields his royal authority;
Oppressing the people, he gathers wealth.
Gathering it and collecting it, he fills his bags.
But God takes it away from him, and gives it to another. ||1||
The mortal is like an unbaked clay pot in water;
Indulging in pride and egotism, he crumbles down and dissolves. ||1||Pause||
Being fearless, he becomes unrestrained.
He does not think of the Creator, who is ever with him.
He raises armies, and collects arms.
But when the breath leaves him, he turns to ashes. ||2||
He has lofty palaces, mansions and queens,
Elephants and pairs of horses, delighting the mind;
He is blessed with a great family of sons and daughters.
But, engrossed in attachment, the blind fool wastes away to death. ||3||
The One who created him destroys him.
Enjoyments and pleasures are like just a dream.
He alone is liberated, and possesses regal power and wealth,
O Nanak, whom the Lord Master blesses with His Mercy. ||4||35||86||

Punjabi Viakhya

nullnullnullnull(ਹੇ ਭਾਈ! ਜੇ ਕਿਸੇ ਨੇ) ਰਾਜਾ ਬਣ ਕੇ ਰਾਜ (ਦਾ ਅਨੰਦ ਭੀ) ਮਾਣ ਲਿਆ (ਲੋਕਾਂ ਉਤੇ) ਵਧੀਕੀਆਂ ਕਰ ਕਰ ਕੇ ਮਾਲ-ਧਨ ਭੀ ਜੋੜ ਲਿਆ, ਜੋੜਦਿਆਂ ਜੋੜਦਿਆਂ (ਜੇ ਉਸ ਨੇ) ਖ਼ਜ਼ਾਨਾ (ਭੀ) ਬਣਾ ਲਿਆ (ਤਾਂ ਭੀ ਕੀਹ ਹੋਇਆ?) ਪਰਮਾਤਮਾ ਨੇ (ਆਖ਼ਰ) ਉਸ ਪਾਸੋਂ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤਾ (ਮੌਤ ਵੇਲੇ ਉਹ ਆਪਣੇ ਨਾਲ ਤਾਂ ਨਾਹ ਲੈ ਜਾ ਸਕਿਆ) ॥੧॥null(ਹੇ ਭਾਈ! ਇਹ ਮਨੁੱਖਾ ਸਰੀਰ ਪਾਣੀ ਵਿਚ ਪਈ ਹੋਈ) ਕੱਚੀ ਮਿੱਟੀ ਦੀ ਗਾਗਰ (ਵਾਂਗ ਹੈ ਜੋ ਹਵਾ ਨਾਲ ਉਛਲ-ਉਛਲ ਕੇ) ਪਾਣੀ ਵਿਚ ਹੀ (ਗਲ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ) ਅਹੰਕਾਰ ਕਰ ਕਰ ਕੇ ਉਸੇ (ਸੰਸਾਰ-ਸਮੁੰਦਰ) ਵਿਚ ਹੀ ਡੁੱਬ ਜਾਂਦਾ ਹੈ (ਆਪਣਾ ਆਤਮਕ ਜੀਵਨ ਗ਼ਰਕ ਕਰ ਲੈਂਦਾ ਹੈ) ॥੧॥ ਰਹਾਉ ॥nullnullnull(ਹੇ ਭਾਈ! ਰਾਜ ਦੇ ਮਾਣ ਵਿਚ ਜੇ ਉਹ ਮੌਤ ਵਲੋਂ) ਨਿਡਰ ਹੋ ਗਿਆ ਨਿਧੜਕ ਹੋ ਗਿਆ (ਜੇ ਉਸ ਨੂੰ) ਹਰ ਵੇਲੇ ਨਾਲ-ਵੱਸਦਾ ਕਰਤਾਰ ਕਦੇ ਯਾਦ ਨਾਹ ਆਇਆ (ਜੇ ਉਸ ਨੇ) ਫ਼ੌਜਾਂ ਜਮ੍ਹਾਂ ਕਰ ਕਰ ਕੇ ਬੜਾ ਲਸ਼ਕਰ ਬਣਾ ਲਿਆ (ਤਾਂ ਭੀ ਕੀਹ ਹੋਇਆ?) ਜਦੋਂ (ਅੰਤ ਵੇਲੇ) ਉਸ ਦੇ ਸੁਆਸ ਨਿਕਲ ਗਏ ਤਾਂ (ਉਸ ਦਾ ਸਰੀਰ) ਮਿੱਟੀ ਹੋ ਗਿਆ ॥੨॥nullnullnull(ਹੇ ਭਾਈ! ਜੇ ਉਸ ਨੂੰ) ਉੱਚੇ ਮਹਲ ਮਾੜੀਆਂ (ਰਹਿਣ ਲਈ ਮਿਲ ਗਏ) ਅਤੇ (ਸੁੰਦਰ) ਰਾਣੀ (ਮਿਲ ਗਈ। ਜੇ ਉਸ ਨੇ) ਹਾਥੀ ਘੋੜੇ (ਵਧੀਆ) ਮਨ-ਭਾਉਂਦੇ ਕੱਪੜੇ (ਇਕੱਠੇ ਕਰ ਲਏ। ਜੇ ਉਹ) ਪੁੱਤਰਾਂ ਧੀਆਂ ਵਾਲਾ ਵੱਡੇ ਪਰਵਾਰ ਵਾਲਾ ਬਣ ਗਿਆ, ਤਾਂ ਭੀ ਤਾਂ (ਮਾਇਆ ਦੇ) ਮੋਹ ਵਿਚ ਖ਼ੁਆਰ ਹੋ ਹੋ ਕੇ (ਉਹ ਮਾਇਆ ਦੇ) ਮੋਹ ਵਿਚ (ਅੰਨ੍ਹਾ ਹੋਇਆ ਹੋਇਆ) ਆਤਮਕ ਮੌਤ ਹੀ ਸਹੇੜ ਬੈਠਾ ॥੩॥nullnullnull(ਹੇ ਭਾਈ!) ਜਿਸ ਪਰਮਾਤਮਾ ਨੇ (ਉਸ ਨੂੰ) ਪੈਦਾ ਕੀਤਾ ਸੀ ਉਸੇ ਨੇ ਉਸ ਨੂੰ ਨਾਸ ਭੀ ਕਰ ਦਿੱਤਾ, ਉਸ ਦੇ ਮਾਣੇ ਹੋਏ ਰੰਗ-ਤਮਾਸ਼ੇ ਤੇ ਮੌਜ ਮੇਲੇ ਸੁਪਨੇ ਵਾਂਗ ਹੋ ਗਏ। ਹੇ ਦਾਸ ਨਾਨਕ! (ਆਖ-) ਉਹੀ ਮਨੁੱਖ (ਮਾਇਆ ਦੇ ਮੋਹ ਤੋਂ) ਬਚਿਆ ਰਹਿੰਦਾ ਹੈ ਉਸ ਦੇ ਪਾਸ (ਸਦਾ ਕਾਇਮ ਰਹਿਣ ਵਾਲਾ) ਰਾਜ ਤੇ ਧਨ ਹੈ ਜਿਸ ਉੱਤੇ ਖਸਮ ਪ੍ਰਭੂ ਦਇਆਵਾਨ ਹੁੰਦਾ ਹੈ (ਤੇ ਜਿਸ ਨੂੰ ਆਪਣੇ ਨਾਮ ਦਾ ਖ਼ਜ਼ਾਨਾ ਬਖ਼ਸ਼ਦਾ ਹੈ) ॥੪॥੩੫॥੮੬॥