Hukumnama - Ang 900

Eaneedhhan Thae Baisanthar Bhaagai in Raag Raamkali

In Gurmukhi

ਰਾਮਕਲੀ ਮਹਲਾ ੫ ॥
ਈਟ਼ਧਨ ਤੇ ਬੈਸੰਤਰੁ ਭਾਗੈ ॥
ਮਾਟੀ ਕਉ ਜਲੁ ਦਹ ਦਿਸ ਤਿਆਗੈ ॥
ਊਪਰਿ ਚਰਨ ਤਲੈ ਆਕਾਸੁ ॥
ਘਟ ਮਹਿ ਸਿੰਧੁ ਕੀਓ ਪਰਗਾਸੁ ॥੧॥
ਐਸਾ ਸੰਮ੍ਰਥੁ ਹਰਿ ਜੀਉ ਆਪਿ ॥
ਨਿਮਖ ਨ ਬਿਸਰੈ ਜੀਅ ਭਗਤਨ ਕੈ ਆਠ ਪਹਰ ਮਨ ਤਾ ਕਉ ਜਾਪਿ ॥੧॥ ਰਹਾਉ ॥
ਪ੍ਰਥਮੇ ਮਾਖਨੁ ਪਾਛੈ ਦੂਧੁ ॥
ਮੈਲੂ ਕੀਨੋ ਸਾਬੁਨੁ ਸੂਧੁ ॥
ਭੈ ਤੇ ਨਿਰਭਉ ਡਰਤਾ ਫਿਰੈ ॥
ਹੋਂਦੀ ਕਉ ਅਣਹੋਂਦੀ ਹਿਰੈ ॥੨॥
ਦੇਹੀ ਗੁਪਤ ਬਿਦੇਹੀ ਦੀਸੈ ॥
ਸਗਲੇ ਸਾਜਿ ਕਰਤ ਜਗਦੀਸੈ ॥
ਠਗਣਹਾਰ ਅਣਠਗਦਾ ਠਾਗੈ ॥
ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥੩॥
ਸੰਤ ਸਭਾ ਮਿਲਿ ਕਰਹੁ ਬਖਿਆਣ ॥
ਸਿੰਮ੍ਰਿਤਿ ਸਾਸਤ ਬੇਦ ਪੁਰਾਣ ॥
ਬ੍ਰਹਮ ਬੀਚਾਰੁ ਬੀਚਾਰੇ ਕੋਇ ॥
ਨਾਨਕ ਤਾ ਕੀ ਪਰਮ ਗਤਿ ਹੋਇ ॥੪॥੪੩॥੫੪॥

Phonetic English

Raamakalee Mehalaa 5 ||
Eaneedhhan Thae Baisanthar Bhaagai ||
Maattee Ko Jal Dheh Dhis Thiaagai ||
Oopar Charan Thalai Aakaas ||
Ghatt Mehi Sindhh Keeou Paragaas ||1||
Aisaa Sanmrathh Har Jeeo Aap ||
Nimakh N Bisarai Jeea Bhagathan Kai Aath Pehar Man Thaa Ko Jaap ||1|| Rehaao ||
Prathhamae Maakhan Paashhai Dhoodhh ||
Mailoo Keeno Saabun Soodhh ||
Bhai Thae Nirabho Ddarathaa Firai ||
Honadhee Ko Anehonadhee Hirai ||2||
Dhaehee Gupath Bidhaehee Dheesai ||
Sagalae Saaj Karath Jagadheesai ||
Thaganehaar Anathagadhaa Thaagai ||
Bin Vakhar Fir Fir Outh Laagai ||3||
Santh Sabhaa Mil Karahu Bakhiaan ||
Sinmrith Saasath Baedh Puraan ||
Breham Beechaar Beechaarae Koe ||
Naanak Thaa Kee Param Gath Hoe ||4||43||54||

English Translation

Raamkalee, Fifth Mehl:
The fire runs away from the fuel.
The water runs away from the dust in all directions.
The feet are above, and the sky is beneath.
The ocean appears in the cup. ||1||
Such is our all-powerful dear Lord.
His devotees do not forget Him, even for an instant. Twenty-four hours a day, O mind, meditate on Him. ||1||Pause||
First comes the butter, and then the milk.
The dirt cleans the soap.
The fearless are afraid of fear.
The living are killed by the dead. ||2||
The visible body is hidden, and the etheric body is seen.
The Lord of the world does all these things.
The one who is cheated, is not cheated by the cheat.
With no merchandise, the trader trades again and again. ||3||
So join the Society of the Saints, and chant the Lord's Name.
So say the Simritees, Shaastras, Vedas and Puraanas.
Rare are those who contemplate and meditate on God.
O Nanak, they attain the supreme status. ||4||43||54||

Punjabi Viakhya

nullnullnullnull(ਹੇ ਮਨ! ਵੇਖ ਉਸ ਪ੍ਰਭੂ ਦੀਆਂ ਅਸਚਰਜ ਤਾਕਤਾਂ!) ਲੱਕੜੀ ਤੋਂ ਅੱਗ ਪਰੇ ਭੱਜਦੀ ਹੈ (ਲੱਕੜੀ ਵਿਚ ਅੱਗ ਹਰ ਵੇਲੇ ਮੌਜੂਦ ਹੈ, ਪਰ ਉਸ ਨੂੰ ਸਾੜਦੀ ਨਹੀਂ)। (ਸਮੁੰਦਰ ਦਾ) ਪਾਣੀ ਧਰਤੀ ਨੂੰ ਹਰ ਪਾਸੇ ਵਲੋਂ ਤਿਆਗੀ ਰੱਖਦਾ ਹੈ (ਧਰਤੀ ਸਮੁੰਦਰ ਦੇ ਵਿਚ ਰਹਿੰਦੀ ਹੈ, ਪਰ ਸਮੁੰਦਰ ਇਸ ਨੂੰ ਡੋਬਦਾ ਨਹੀਂ)। (ਰੁੱਖ ਦੇ) ਪੈਰ (ਜੜ੍ਹਾਂ) ਉਪਰ ਵਲ ਹਨ, ਤੇ ਸਿਰ ਹੇਠਲੇ ਪਾਸੇ ਹੈ। ਘੜੇ ਵਿਚ (ਨਿੱਕੇ ਨਿੱਕੇ ਸਰੀਰਾਂ ਵਿਚ) ਸਮੁੰਦਰ-ਪ੍ਰਭੂ ਆਪਣਾ ਆਪ ਪਰਕਾਸ਼ਦਾ ਹੈ ॥੧॥nullਹੇ ਮਨ! ਪਰਮਾਤਮਾ ਆਪ ਬੜੀਆਂ ਤਾਕਤਾਂ ਦਾ ਮਾਲਕ ਹੈ। ਉਹ ਪਰਮਾਤਮਾ ਆਪਣੇ ਭਗਤਾਂ ਦੇ ਮਨ ਤੋਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ। ਹੇ ਮਨ! ਤੂੰ ਭੀ ਉਸ ਨੂੰ ਅੱਠੇ ਪਹਿਰ ਜਪਿਆ ਕਰ ॥੧॥ ਰਹਾਉ ॥nullnullnull(ਹੇ ਭਾਈ! ਪਹਿਲਾਂ ਦੁੱਧ ਹੁੰਦਾ ਹੈ, ਉਸ ਨੂੰ ਰਿੜਕਿਆਂ ਉਸ ਦੁੱਧ ਦਾ ਤੱਤ-ਮੱਖਣ ਪਿੱਛੋਂ ਨਿਕਲਦਾ ਹੈ। ਪਰ ਵੇਖ! ਸ੍ਰਿਸ਼ਟੀ ਦਾ ਤੱਤ-) ਮੱਖਣ ਪਰਮਾਤਮਾ ਪਹਿਲਾਂ ਮੌਜੂਦ ਹੈ, ਤੇ (ਉਸ ਦਾ ਪਸਾਰਾ-ਜਗਤ) ਦੁੱਧ ਪਿਛੋਂ (ਬਣਦਾ) ਹੈ (ਜਗਤ-ਪਸਾਰੇ ਰੂਪ ਦੁੱਧ ਵਿਚ ਤੱਤ-ਪ੍ਰਭੂ-ਮੱਖਣ ਸਰਬ-ਵਿਆਪਕ ਹੈ)। (ਜੀਵਾਂ ਦੀ ਪਾਲਣਾ ਵਾਸਤੇ) ਮੈਲ ਨੂੰ (ਮਾਂ ਦੇ ਲਹੂ ਨੂੰ) ਸੁੱਧ ਸਾਬਣ ਵਰਗਾ ਚਿੱਟਾ ਦੁੱਧ ਬਣਾ ਦੇਂਦਾ ਹੈ। ਨਿਰਭਉ-ਪ੍ਰਭੂ ਦੀ ਅੰਸ ਜੀਵ ਦੁਨੀਆ ਦੇ ਅਨੇਕਾਂ ਡਰਾਂ ਤੋਂ ਡਰਦਾ ਫਿਰਦਾ ਹੈ, ਮਾਇਆ ਜੀਵ ਨੂੰ ਭਜਾਈ ਫਿਰਦੀ ਹੈ ॥੨॥nullnullnullਹੇ ਭਾਈ! ਸਰੀਰ ਦਾ ਮਾਲਕ ਆਤਮਾ (ਸਰੀਰ ਵਿਚ) ਲੁਕਿਆ ਰਹਿੰਦਾ ਹੈ, ਸਿਰਫ਼ ਸਰੀਰ ਦਿੱਸਦਾ ਹੈ। ਸਾਰੇ ਜੀਵਾਂ ਨੂੰ ਪੈਦਾ ਕਰ ਕੇ ਜਗਤ ਦਾ ਮਾਲਕ ਪ੍ਰਭੂ (ਅਨੇਕਾਂ ਕੌਤਕ) ਕਰਦਾ ਰਹਿੰਦਾ ਹੈ। ਠਗਣੀ-ਮਾਇਆ ਜੀਵ ਨੂੰ ਸਦਾ ਠੱਗਦੀ ਰਹਿੰਦੀ ਹੈ। ਨਾਮ ਦੀ ਪੂੰਜੀ ਤੋਂ ਸੱਖਣਾ ਜੀਵ ਮੁੜ ਮੁੜ ਮਾਇਆ ਨੂੰ ਚੰਬੜਦਾ ਹੈ ॥੩॥nullnullnullਹੇ ਨਾਨਕ! (ਆਖ-ਹੇ ਭਾਈ!) ਸੰਤ-ਸਭਾ ਵਿਚ ਮਿਲ ਕੇ ਸਿੰਮ੍ਰਿਤੀਆਂ ਸ਼ਾਸਤ੍ਰਾਂ ਵੇਦਾਂ ਪੁਰਾਣਾਂ ਦੀ ਵਿਆਖਿਆ ਕਰ ਕੇ (ਬੇਸ਼ੱਕ) ਵੇਖ ਲਵੋ (ਇਸ ਠਗਣੀ ਮਾਇਆ ਤੋਂ ਬਚਾਉ ਨਹੀਂ ਹੋ ਸਕਦਾ)। ਜਿਹੜਾ ਕੋਈ ਮਨੁੱਖ ਸਤਸੰਗ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਵਿਚਾਰਦਾ ਹੈ ਉਸੇ ਦੀ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਬਣਦੀ ਹੈ ॥੪॥੪੩॥੫੪॥